ਤਨਮੇ ਕਤਲ ਕਾਂਡ ’ਚ ਸ਼ਾਮਲ 2 ਫਰਾਰ ਮੁਲਜ਼ਮਾਂ ਨੂੰ ਰਾਜਸਥਾਨ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ

12/02/2023 1:18:42 PM

ਹੁਸ਼ਿਆਰਪੁਰ (ਰਾਕੇਸ਼)-ਫਗਵਾੜਾ ਰੋਡ ’ਤੇ ਰਿਲਾਇੰਸ ਪੈਟਰੋਲ ਪੰਪ ਪਿੰਡ ਪੁੰਗਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਕਤਲ ਦੇ ਮਾਮਲੇ ’ਚ ਪੁਲਸ ਨੇ ਕੇਸ ’ਚ ਸ਼ਾਮਲ 2 ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅਤੇ ਇਕ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਲਾਂਬਾ ਸੀਨੀਅਰ ਪੁਲਸ ਕਪਤਾਨ ਦੀ ਅਗਵਾਈ ’ਚ ਸਰਬਜੀਤ ਸਿੰਘ, ਪੁਲਸ ਕਪਤਾਨ ਜਾਂਚ ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਧਿਕਾਰੀ ਥਾਣਾ ਮਾਡਲ ਟਾਊਨ ਅਧੀਨ ਗਠਿਤ ਟੀਮ ਨੇ ਅਗਸਤ ਮਹੀਨੇ ’ਚ ਵਾਪਰੇ ਬਹੁ-ਚਰਚਿਤ ਹੱਤਿਆ ਕਾਂਡ, ਜਿਸ ’ਚ 12-13 ਨੌਜਵਾਨਾਂ ਨੇ ਆਪਸੀ ਸਲਾਹ ਕਰਕੇ ਅੱਧੀ ਰਾਤ ਨੂੰ ਫਗਵਾੜਾ ਰੋਡ ਰਿਲਾਇੰਸ ਪੈਟਰੋਲ ਪੰਪ ਪਿੰਡ ਪੁੰਗਾ ’ਚ ਤੇਜ਼ਧਾਰ ਹਥਿਆਰ ਨਾਲ 7/8 ਅਗਸਤ 2023 ਨੂੰ ਤਨਮੇ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਰਾਮਗੜ੍ਹ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ

ਮ੍ਰਿਤਕ ਤਨਮੇ ਸਿੰਘ ਦੇ ਪਿਤਾ ਅਵਤਾਰ ਸਿੰਘ ਪੁੱਤਰ ਦੇਸ ਰਾਜ ਵਾਸੀ ਮੁਹੱਲਾ ਰਾਮਗੜ੍ਹ ਦੇ ਬਿਆਨ ’ਤੇ ਪੁਲਸ ਨੇ 302, 148, 149 ਅਧੀਨ ਪੁਲਸ ਸਟੇਸ਼ਨ ਮਾਡਲ ਟਾਊਨ ’ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ’ਚ 8 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਬਚਦੇ ਹੋਏ ਵੱਖ-ਵੱਖ ਥਾਵਾਂ ’ਤੇ ਲੁਕੇ ਹੋਏ ਸਨ। ਇਸ ਮਾਮਲੇ ’ਚ ਮੁਲਜ਼ਮ ਅੰਮ੍ਰਿਤ ਸਿੰਘ ਉਰਫ਼ ਘੜਿਲ ਪੁੱਤਰ ਗੁਰਮੀਤ ਸਿੰਘ ਨਿਵਾਸੀ ਮਕਾਨ ਨੰ. 279 ਗਲੀ ਨੰ. 10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਮੁਲਜ਼ਮ ਅਭਿਸ਼ੇਖ ਭੱਟੀ ਉਰਫ਼ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰ. 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਜੋ ਤਨਮੇ ਦਾ ਕਤਲ ਕਰਨ ਪਿੱਛੋਂ ਰਾਜਸਥਾਨ ’ਚ ਲੁਕੇ ਹੋਏ ਸਨ, ਜਿਨ੍ਹਾਂ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਹਰਪਾਲ ਸਿੰਘ ਉਰਫ਼ ਰਿੰਕੂ ਪੁੱਤਰ ਸੁਖਮਿੰਦਰ ਸਿੰਘ ਵਾਸੀ ਜਮੀਤੇਵਾੜਾ ਲਾਲਗੜ੍ਹ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਦੀ ਬਾੜਮੇਰ ਸ਼ਹਿਰ (ਰਾਜਸਥਾਨ) ’ਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ, ਜਿਸ ਸਬੰਧ ’ਚ ਮੁਕੱਦਮਾ ਗਿਣਤੀ 347 ਮਿਤੀ 3 ਅਕਤੂਬਰ 2023 302, 307, 341, 323 ਆਰਮਜ਼ ਐਕਟ ਪੁਲਸ ਥਾਣਾ ਸਦਰ ਬਾੜਮੇਰ ਰਾਜਸਥਾਨ ’ਚ ਦਰਜ ਕੀਤਾ ਗਿਆ ਸੀ ।

ਜਿਸ ’ਚ ਨਾਮਜ਼ਦ ਅੰਮ੍ਰਿਤ ਸਿੰਘ ਉਰਫ ਘੜਿਲ ਤੇ ਨਾਮਜ਼ਦ ਅਭਿਸ਼ੇਕ ਭੱਟੀ ਉਰਫ਼ ਅਭੀ ਜ਼ਿਲ੍ਹ ਜੇਲ੍ਹ ਬਾੜਮੇਰ (ਰਾਜਸਥਾਨ) ’ਚ ਬੰਦ ਸਨ, ਜਿਨ੍ਹਾਂ ਨੂੰ ਅਦਾਲਤ ਤੋਂ ਪ੍ਰੋਡੈਕਸ਼ਨ ਵਾਰੰਟ ਹਾਸਲ ਕਰ ਕੇ ਬਾੜਮੇਰ ਜੇਲ੍ਹ ਤੋਂ ਹੁਸ਼ਿਆਰਪੁਰ ’ਚ ਰਿਮਾਂਡ ’ਤੇ ਲਿਆਂਦਾ ਗਿਆ ਹੈ। ਵਿਵਾਦ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। 30 ਨਵੰਬਰ 2023 ਨੂੰ ਇਕ ਹੋਰ ਮੁਲਜ਼ਮ ਬਲਜੀਤ ਸਿੰਘ ਉਰਫ਼ ਗੋਰਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰ. 04 ਮੁਹੱਲਾ ਸੁਭਾਸ਼ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ’ਚ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਹੋਰ ਗੰਭੀਰ ਅਪਰਾਧਾਂ ਬਾਰੇ ਵੀ ਪੁੱਛਿਆ ਜਾ ਰਿਹਾ ਹੈ। ਮਾਮਲੇ ’ਚ ਬਾਕੀ 3 ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : RCF 'ਚ ਤਿਆਰ ਹੋਣਗੇ 'ਵੰਦੇ ਭਾਰਤ' ਸਲੀਪਰ ਕੋਚ, ਯਾਤਰੀਆਂ ਲਈ ਸੌਖਾ ਹੋਵੇਗਾ ਲੰਬੀ ਦੂਰੀ ਦਾ ਸਫ਼ਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News