190 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰ ਕੇ ਪਰਚੇ ਦਰਜ ਕੀਤੇ

Tuesday, Dec 25, 2018 - 07:04 AM (IST)

190 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰ ਕੇ ਪਰਚੇ ਦਰਜ ਕੀਤੇ

ਮਹਿਤਪੁਰ,   (ਛਾਬਡ਼ਾ)-   ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਦਿਹਾਤੀ ਪੁਲਸ ਵਲੋਂ ਨਸ਼ਿਅਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੈੱਸ. ਅੈੱਚ. ਓ. ਕੇਵਲ ਸਿੰਘ ਨੇ ਸਮੇਤ ਪੁਲਸ ਪਾਰਟੀ  190 ਬੋਤਲਾਂ ਨਾਜਾਇਜ਼ ਸਰਾਬ ਬਰਾਮਦ ਕੀਤੀ  ਹੈ।  ਏ. ਅੈੱਸ. ਅਾਈ. ਨਿਰਮਲ ਸਿੰਘ ਨੇ ਮੁਖ਼ਬਰ ਦੀ ਇਤਲਾਹ ’ਤੇ ਦੀਵਾਨ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਵੇਹਰਾ  ਤੋਂ 40 ਬੋਤਲਾਂ ਅਤੇ ਗੁਰਨਾਮ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਵੇਹਰਾ ਤੋਂ 50 ਬੋਤਲਾਂ ਤੇ ਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਵੇਹਰਾ ਕੋਲੋਂ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰ ਕੇ ਪਰਚੇ ਦਰਜ ਕੀਤੇ ਹਨ। 


Related News