ਪਿਓ ਵੱਲੋਂ ਝਿੜਕਣ ’ਤੇ ਘਰ ਛੱਡ ਕੇ ਮੁੰਬਈ ਪੁੱਜਾ 15 ਸਾਲਾ ਨਾਬਾਲਗ, ਖ਼ੁਦ ਹੀ ਆਇਆ ਵਾਪਸ

10/02/2022 1:07:05 PM

ਜਲੰਧਰ (ਜ. ਬ.)– ਬਚਿੰਤ ਨਗਰ ਵਿਚੋਂ 15 ਸਾਲਾ ਨਾਬਾਲਗ ਪਿਓ ਵੱਲੋਂ ਝਿੜਕਣ ਕਾਰਨ ਘਰ ਛੱਡ ਕੇ ਅਚਾਨਕ ਚਲਾ ਗਿਆ। ਕਾਫ਼ੀ ਸਮੇਂ ਬਾਅਦ ਵੀ ਜਦੋਂ ਉਹ ਨਾ ਮੁੜਿਆ ਤਾਂ ਪਿਓ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਸ਼ੱਕ ਪ੍ਰਗਟਾਇਆ ਕਿ ਉਸ ਨੂੰ ਕਿਸੇ ਨੇ ਜ਼ਬਰਦਸਤੀ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ। ਥਾਣਾ ਨੰਬਰ 8 ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਪਰ 2 ਦਿਨਾਂ ਬਾਅਦ ਨਾਬਾਲਗ ਖ਼ੁਦ ਹੀ ਵਾਪਸ ਸ਼ਹਿਰ ਆ ਗਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਣਜੀਤ ਸਿੰਘ ਪੁੱਤਰ ਬ੍ਰਜ ਕਿਸ਼ੋਰ ਨਿਵਾਸੀ ਬਚਿੰਤ ਨਗਰ ਨੇ ਦੱਸਿਆ ਕਿ ਉਸ ਦਾ ਬੇਟਾ ਅਰਸ਼ਦੀਪ 27 ਸਤੰਬਰ ਨੂੰ ਘਰੋਂ ਅਚਾਨਕ ਗਾਇਬ ਹੋ ਗਿਆ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਕਿਸੇ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਨੇ ਕੇਸ ਵੀ ਦਰਜ ਕਰ ਲਿਆ।

ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਰਣਜੀਤ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕਿਸੇ ਜਾਣਕਾਰ ਨੇ ਉਸ ਦੇ ਬੇਟੇ ਨੂੰ ਫੋਕਲ ਪੁਆਇੰਟ ਸਥਿਤ ਬਰਫ ਦੀ ਫੈਕਟਰੀ ਦੇ ਬਾਹਰ ਵੇਖ ਕੇ ਉਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਬੇਟੇ ਨੂੰ ਘਰ ਲਿਆ ਕੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਨੰਬਰ 8 ਦੀ ਪੁਲਸ ਨੇ ਜਦੋਂ ਅਰਸ਼ਦੀਪ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਪੜ੍ਹਾਈ ਲਈ ਝਿੜਕਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਹ ਮੁੰਬਈ ਚਲਾ ਗਿਆ ਸੀ। ਪੁਲਸ ਨੇ ਉਸ ਨੂੰ ਸਮਝਾਇਆ ਅਤੇ ਫਿਰ ਅਜਿਹਾ ਨਾ ਕਰਨ ਦੀ ਗੱਲ ਕਹਿ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News