ਗੈਰ-ਕਾਨੂੰਨੀ ਢੰਗ ਨਾਲ ਪਾਰਕ ਕੀਤੇ 12 ਮੋਟਰਸਾਈਕਲ ਅਤੇ ਦੋ ਕਾਰਾਂ ਜ਼ਬਤ

07/19/2019 12:45:27 AM

ਰੂਪਨਗਰ, (ਕੈਲਾਸ਼)- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਸਿਵਲ ਹਸਪਤਾਲ ਮਾਰਗ ’ਤੇ ਜਾਮ ਦਾ ਕਾਰਣ ਬਣਨ ਵਾਲੇ ਵਾਹਨ ਚਾਲਕਾਂ ’ਤੇ ਅੱਜ ਟ੍ਰੈਫਿਕ ਪੁਲਸ ਦਾ ਕਰੀਬ ਸਾਰਾ ਦਿਨ ਦਬਦਬਾ ਬਣਿਆ ਰਿਹਾ। ਅੱਜ ਸਕੂਲੀ ਬੱਚੇ ਜਿਨ੍ਹਾਂ ਕੋਲ ਡਰਾਈਵਿੰਗ ਲਾਈਸੈਂਸ ਨਹੀ ਸੀ ਉਹ ਵੀ ਟ੍ਰੈਫਿਕ ਪੁਲਸ ਦੇ ਟਾਰਗੇਟ ’ਤੇ ਰਹੇ ਉਨ੍ਹਾਂ ਦੇ ਵਾਹਨ ਵੀ ਜਬਤ ਕੀਤੇ ਗਏ ਅਤੇ ਉਨ੍ਹਾਂ ਦੇ ਚਲਾਣ ਵੀ ਕੀਤੇ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8 ਵਜੇ ਤੋਂ ਸਿਵਲ ਹਸਪਤਾਲ ਮਾਰਗ, ਲਹਿਰੀਸ਼ਾਹ ਮੰਦਰ ਮਾਰਗ, ਰਾਮਲੀਲਾ ਗਰਾਂਊਡ ਮਾਰਗ ਆਦਿ ’ਤੇ ਇਸ ਗੱਲ ਦੀ ਅਨਾਊਸਮੈਂਟ ਵੀ ਕਰਵਾਈ ਜਾ ਰਹੀ ਸੀ ਕਿ ਕੋਈ ਵੀ ਵਾਹਨ ਚਾਲਕ ਮੁੱਖ ਮਾਰਗ ’ਤੇ ਆਪਣਾ ਵਾਹਨ ਗੈਰ-ਕਾਨੂੰਨੀ ਢੰਗ ਨਾਲ ਪਾਰਕ ਨਾ ਕਰੇ। ਇਹ ਵੀ ਚਿਤਾਵਨੀ ਜਾਰੀ ਕੀਤੀ ਗਈ ਕਿ 10 ਵਜੇ ਦੇ ਬਾਅਦ ਗੈਰ ਕਾਨੂੰਨੀ ਢੰਗ ਨਾਲ ਪਾਰਕ ਕੀਤੇ ਗਏ ਵਾਹਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 10 ਵਜੇ ਦੇ ਬਾਅਦ ਮੁੱਖ ਮਾਰਗ ’ਤੇ ਗੈਰ ਕਾਨੂੰਨੀ ਢੰਗ ਨਾਲ ਪਾਰਕ ਕੀਤੇ ਗਏ ਵਾਹਨਾਂ ’ਤੇ ਟ੍ਰੈਫਿਕ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸਦੇ ਤਹਿਤ ਅੱਜ 12 ਮੋਟਰਸਾਇਕਲਾਂ ਅਤੇ ਦੋ ਕਾਰਾਂ ਨੂੰ ਜ਼ਬਤ ਕੀਤਾ ਗਿਆ ਜਦਕਿ 5 ਕਾਰਾਂ ਦੇ ਚਲਾਣ ਵੀ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ 6 ਮੋਟਰਸਾਇਕਲ ਜੋ ਗੈਰ ਕਾਨੂੰਨੀ ਢੰਗ ਨਾਲ ਪਾਰਕ ਕੀਤੇ ਗਏ ਸੀ ਦੇ ਇਲਾਵਾ ਚਾਰ ਮੋਟਰਸਾਇਕਲ ਨੂੰ ਟ੍ਰਿਪਲ ਰਾਈਡਿੰਗ ਅਤੇ ਦੋ ਦੇ ਕੋਲ ਦਸਤਾਵੇਜ਼ ਨਾ ਹੋਣ ’ਤੇ ਉਨ੍ਹਾਂ ਨੂੰ ਜਬਤ ਕੀਤਾ ਗਿਆ। ਜਿਨ੍ਹਾਂ ਨੂੰ ਇੱਕ ਵਾਹਨ ’ਚ ਚੁੱਕ ਕੇ ਥਾਣੇ ਪਹੁੰਚਾਇਆ ਗਿਆ। ਉਨਾਂ ਦੱਸਿਆ ਕਿ ਇਸ ਸਬੰਧ ੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।

ਸਡ਼ਕ ’ਤੇ ਖਡ਼ਨ ਵਾਲੇ ਰੇਹਡ਼ੀ ਚਾਲਕਾਂ ਨੂੰ ਵੀ ਚਿਤਾਵਨੀ

ਕੁਝ ਫਲ ਅਤੇ ਸਬਜੀ ਵਿਕਰੇਤਾ ਜੋ ਮੁੱਖ ਮਾਰਗ ਤੇ ਹੀ ਆਪਣੀ ਰੇਹਡ਼ੀ ਪਾਰਕ ਕਰ ਦਿੰਦੇ ਹਨ ਨੂੰ ਵੀ ਚਿਤਾਵਨੀ ਦਿੱਤੀ ਗਈ ਕਿ ਉਹ ਆਪਣੀ ਰੇਹਡ਼ੀ ਨੂੰ ਮੁੱਖ ਮਾਰਗ ’ਤੇ ਨਾ ਖਡ਼ਾ ਕਰਨ ਨਹੀ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ।

ਟ੍ਰੈਫਿਕ ਪੁਲਸ ਸਰਕਾਰੀ ਵਾਹਨ ਤੋਂ ਵਾਂਝੀ

ਹੈਰਾਨੀ ਦੀ ਗੱਲ ਹੈ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲੀ ਟ੍ਰੈਫਿਕ ਪੁਲਸ ਕੋਲ ਸਰਕਾਰੀ ਵਾਹਨ ਨਹੀ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਉਨਾਂ ਦੀ ਧਰਪਕਡ਼ ਲਈ ਆਪਣਾ ਨਿੱਜੀ ਵਾਹਨ ਹੀ ਪ੍ਰਯੋਗ ਕਰਨਾ ਪੈ ਰਿਹਾ ਹੈ।

 


Bharat Thapa

Content Editor

Related News