10 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪੰਡਿਤ ਕਾਬੂ

Wednesday, May 01, 2019 - 11:39 PM (IST)

10 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪੰਡਿਤ ਕਾਬੂ

ਰੂਪਨਗਰ,(ਵਿਜੇ) : ਘਰ 'ਚ ਪੂਜਾ-ਪਾਠ ਕਰਵਾਉਣ ਲਈ ਸੱਦੇ ਪੰਡਿਤ ਵਲੋਂ ਇਸ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਘਰ ਦੀ 10 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜ਼ਿਲੇ ਦੇ ਪਿੰਡ ਧਿਆਨਪੁਰਾ 'ਚ ਇਕ ਪਰਿਵਾਰ ਨੇ ਆਪਣੇ ਘਰ 'ਚ ਪੂਜਾ-ਪਾਠ ਕਰਨ ਲਈ ਇਕ ਪੰਡਿਤ ਨੂੰ ਸੱਦਿਆ ਤੇ ਇਸ ਦੌਰਾਨ ਉਸ ਨੇ ਮੌਕੇ ਦਾ ਨਾਜਾਇਜ਼ ਫਾਇਦਾ ਉਠਾਉਂਦੇ 10 ਸਾਲਾ ਬੱਚੀ ਨੂੰ ਪੂਜਾ ਦੇ ਬਹਾਨੇ ਕਮਰੇ 'ਚ ਬੰਦ ਕਰ ਕੇ ਉਸ ਨਾਲ ਕਥਿਤ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਇੰਨੇ 'ਚ ਰਸੋਈ 'ਚ ਕੰਮ ਕਰ ਰਹੀ ਲੜਕੀ ਦੀ ਮਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ । ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਖੜ੍ਹਕਾਇਆ ਤੇ ਦਰਵਾਜ਼ਾ ਨਹੀਂ ਖੁੱਲ੍ਹਾ ਤਾਂ ਉਸ ਨੇ ਗੁਆਂਢੀ ਨੂੰ ਬੁਲਾ ਕੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਅੰਦਰ ਪੰਡਿਤ ਨੂੰ ਇਤਰਾਜ਼ਯੋਗ ਹਾਲਤ 'ਚ ਪਾਇਆ ਗਿਆ ਜੋ ਬੱਚੀ ਦੇ ਨਾਲ ਕਥਿਤ ਗਲਤ ਹਰਕਤਾਂ ਕਰ ਰਿਹਾ ਸੀ। ਜਿਸ 'ਤੇ ਤੁਰੰਤ ਮਾਪਿਆਂ ਨੇ ਉਕਤ ਪੰਡਿਤ ਦੀ ਛਿੱਤਰ ਪਰੇਡ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਸਿੰਘ ਭਗਵੰਤਪੁਰਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਪੰਡਿਤ ਰਸਿਕ ਬਿਹਾਰੀ ਨਿਵਾਸੀ ਵਾਰਡ ਨੰ. 11 ਕੁਰਾਲੀ (ਮੋਹਾਲੀ) ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ, ਜਦ ਕਿ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ।


Related News