10 ਬੋਤਲਾਂ ਸ਼ਰਾਬ ਸਣੇ ਕਾਬੂ

Tuesday, Dec 25, 2018 - 05:11 AM (IST)

10 ਬੋਤਲਾਂ ਸ਼ਰਾਬ ਸਣੇ ਕਾਬੂ

ਫਗਵਾੜਾ,   (ਹਰਜੋਤ)-  ਸਿਟੀ ਪੁਲਸ  ਨੇ ਇਕ ਵਿਅਕਤੀ ਨੂੰ ਪੁਰਾਣਾ ਸਿਵਲ ਹਸਪਤਾਲ ਲਾਗਿਓਂ ਕਾਬੂ ਕਰਕੇ ਉਸ ਪਾਸੋਂ 10 ਬੋਤਲਾਂ  ਸ਼ਰਾਬ ਬਰਾਮਦ ਕਰ ਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। 
ਐੱਸ. ਐੱਚ. ਓ. ਸਿਟੀ  ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਦੋਸ਼ੀ ਸ਼ਰਾਬ ਵੇਚਣ  ਦਾ ਧੰਦਾ ਕਰਦਾ ਹੈ ਤੇ ਅੱਜ ਵੀ ਸ਼ਿਵਪੁਰੀ ਫ਼ਾਟਕ ਲਾਗੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ,  ਜਿਸ ’ਤੇ ਪੁਲਸ ਨੇ ਐੱਸ. ਆਈ. ਸੁਖਵਿੰਦਰ ਸਿੰਘ ਦੀ ਅਗਵਾਈ ’ਚ ਉਕਤ ਦੋਸ਼ੀ ਨੂੰ ਕਾਬੂ ਕੀਤਾ  ਹੈ। ਦੋਸ਼ੀ ਦੀ ਪਛਾਣ ਮੱਖਣ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਗਲੀ ਨੰਬਰ 16 ਸ਼ਿਵਪੁਰੀ  ਵਜੋਂ ਹੋਈ ਹੈ।


Related News