ਨਸ਼ੇ ਵਾਲੀਆਂ 270 ਗੋਲੀਆਂ ਸਮੇਤ 1 ਕਾਬੂ
Monday, Mar 09, 2020 - 12:42 AM (IST)

ਬਲਾਚੋਰ, (ਤਰਸੇਮ ਕਟਾਰੀਆ)- ਜ਼ਿਲਾ ਪੁਲਸ ਮੁਖੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ. ਐੱਸ. ਪੀ. ਬਲਾਚੌਰ ਜਤਿੰਦਰਜੀਤ ਸਿੰਘ ਦੀ ਅਗਵਾਈ ਵਿਚ ਥਾਣਾ ਸਿਟੀ ਦੇ ਐੱਸ. ਐੱਚ. ਓ. ਅਨਵਰ ਅਲੀ ਦੀ ਪੁਲਸ ਪਾਰਟੀ ਵਲੋਂ ਨਾਕੇ ਦੌਰਾਨ ਇਕ ਵਿਅਕਤੀ ਨੂੰ 270 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਸਬ ਇੰਸਪੈਕਟਰ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਵਲੋਂ ਭੁਲੇਖਾ ਚੌਕ ਕੋਲ ਨਾਕਾ ਲਾਇਆ ਹੋਇਆ ਸੀ ਅਤੇ ਸਾਹਮਣੇ ਜੀ. ਟੀ. ਰੋਡ ’ਤੇ ਇਕ ਵਿਅਕਤੀ ਆ ਰਿਹਾ ਸੀ ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਹੱਥ ’ਚੋਂ ਲਿਫਾਫਾ ਸੁੱਟ ਦਿੱਤਾ ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਲਿਫਾਫੇ ’ਚੋਂ ਨਸ਼ੇ ਵਾਲੀਆਂ 270 ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਰਵੀ ਕੁਮਾਰ ਪੁੱਤਰ ਕਸ਼ਮੀਰੀ ਲਾਲ ਬਲਾਚੌਰ ਦੇ ਤੌਰ ’ਤੇ ਹੋਈ ਹੈ।