ਨਾਜਾਇਜ਼ ਸ਼ਰਾਬ ਦੀਆਂ 50 ਬੋਤਲਾਂ ਸਮੇਤ 1 ਕਾਬੂ

Sunday, Nov 18, 2018 - 03:36 AM (IST)

 ਸੁਲਤਨਾਪੁਰ ਲੋਧੀ,  (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ  ਖਿਲਾਫ ਛੇਡ਼ੀ ਹੋਈ ਮੁਹਿੰਮ ਤਹਿਤ ਅੱਜ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਦਿਆਂ ਇਕ ਵਿਅਕਤੀ ਪਾਸੋਂ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦਸਿਆ ਕਿ ਏ. ਐੱਸ. ਆਈ. ਠਾਕੁਰ ਸਿੰਘ ਸਿਟੀ ਇੰਚਾਰਜ, ਐੱਚ. ਸੀ. ਹਰਜਿੰਦਰ ਸਿੰਘ, ਲੇਡੀ ਹੈੱਡ ਕਾਂਸਟੇਬਲ ਸੁਖਵਿੰਦਰ ਕੌਰ, ਪੀ. ਐੱਚ. ਜੀ. ਜਸਪਾਲ ਸਿੰਘ ਆਦਿ ਗਸ਼ਤ ਕਰਦੇ ਹੋਏ ਤਲਵੰਡੀ ਪੁਲ ਤੋਂ ਗਾਜੀਪੁਰ ਨੂੰ ਜਾ ਰਹੇ ਸਨ ਤਾਂ ਪਿੰਡ ਅਦਾਲਤ ਚੱਕ ਦੀ ਤਰਫੋਂ ਇਕ ਨੌਜਵਾਨ ਨੂੰ ਹੱਥ ’ਚ ਚੁੱਕੇ ਭਾਰੀ ਪਲਾਸਟਿਕ ਦੇ ਬੋਰੇ ਨੂੰ ਚੁੱਕਿਆ ਆਉਂਦੇ ਵੇਖਿਆ ਜਿਸ ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਉਸ ਨੂੰ ਨਾਮ ਪਤਾ ਪੁੱਛਿਆ ਜਿਸ ਨੇ ਆਪਣੇ ਨਾਮ ਰਣਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਅਦਾਲਤ ਚੱਕ ਦਸਿਆ ਜਿਸ ਦੇ ਹੱਥ ’ਚ ਫਡ਼ੇ ਵਜ਼ਨਦਾਰ ਬੋਰੇ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਪਲਾਸਟਿਕ ਦੇ ਕੈਨੀ ਜਿਸ ’ਚ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ 38250 ਐੱਮ. ਐੱਲ. 50 ਬੋਤਲਾਂ ਬਰਾਮਦ ਹੋਇਆ। ਉਕਤ ਮੁਲਾਜ਼ਮ  ਖਿਲਾਫ  ਕੇਸ ਦਰਜ ਕਰ ਲਿਆ ਗਿਆ। ਇਸ ਮੌਕੇ ਏ. ਐੱਸ. ਆਈ. ਠਾਕੁਰ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਐੱਚ. ਸੀ. ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ। 
 


Related News