ਬਲਾਚੌਰ ਵਿਖੇ ਸੁਨਿਆਰੇ ਨਾਲ 1,88,291 ਰੁਪਏ ਦੀ ਠੱਗੀ, ਮਾਮਲਾ ਦਰਜ

Friday, Sep 13, 2024 - 05:04 PM (IST)

ਬਲਾਚੌਰ ਵਿਖੇ ਸੁਨਿਆਰੇ ਨਾਲ 1,88,291 ਰੁਪਏ ਦੀ ਠੱਗੀ, ਮਾਮਲਾ ਦਰਜ

ਬਲਾਚੌਰ (ਬ੍ਰਹਮਪਰੀ, ਬੈਂਸ)-ਪਿੰਡ ਸੜੋਆ ’ਚ ਸੁਨਿਆਰੇ ਨਾਲ ਕਰੀਬ 1,88,291 ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਜਕੁਮਾਰ ਵਰਮਾ ਵਾਸੀ ਪਿੰਡ ਸਹੂੰਗੜਾ ਥਾਣਾ ਪੋਜੇਵਾਲ ਨੇ ਦੱਸਿਆ ਕਿ ਉਹ ਸੁਨਿਆਰੇ ਦੇ ਕੰਮ ਕੰਡਾ ਜਿਊਲਰਜ਼ ਦੇ ਨਾਂ ’ਤੇ ਪਿੰਡ ਸੜੋਆ ਵਿਖੇ ਕਰਦਾ ਹੈ।

3 ਅਗਸਤ ਨੂੰ ਮੁਲਜ਼ਮ ਰਾਜੇਸ਼ ਬੈਂਸ ਪੁੱਤਰ ਮਦਨ ਲਾਲ ਬੈਂਸ ਵਾਸੀ ਪਿੰਡ ਸੜੋਆ ਜੋ ਸੰਨੀ ਭੱਲਾ ਦੇ ਮਕਾਨ ’ਚ ਕਿਰਾਏ ’ਤੇ ਰਹਿੰਦਾ ਹੈ, ਦੁਕਾਨ ’ਤੇ ਆਇਆ ਅਤੇ ਉਸ ਨੂੰ ਗਹਿਣੇ ਵਿਖਾਉਣ ਨੂੰ ਕਿਹਾ। ਉਸ ਨੇ ਇਕ ਕੜਾ ਸੋਨਾ ਵਜ਼ਨ ਕਰੀਬ 11.940 ਗ੍ਰਾਮ, ਇਕ ਮੁੰਦਰੀ ਵਜ਼ਨ ਕਰੀਬ 5.940 ਗ੍ਰਾਮ, ਇਕ ਹੋਰ ਮੁੰਦਰੀ ਵਜ਼ਨੀ ਕਰੀਬ 3.150 ਗ੍ਰਾਮ ਅਤੇ ਇਕ ਜੋੜੀ ਟਾਪਸ ਵਜ਼ਨ ਕਰੀਬ 3.350 ਗ੍ਰਾਮ ਉਸ ਕੋਲੋਂ ਖਰੀਦਿਆ, ਜਿਸ ਦੀ ਕੀਮਤ 1,88,291 ਰੁਪਏ ਬਣਦੀ ਸੀ। ਉਹ ਇਹ ਸਾਰਾ ਸਾਮਾਨ ਇਹ ਕਹਿ ਕੇ ਲੈ ਗਿਆ ਕਿ ਇਹ ਸਾਰੀ ਅਦਾਇਗੀ ਅੱਜ ਦਿਨ ਸਵੇਰੇ ਕਰ ਦੇਵੇਗਾ ਅਤੇ ਗਾਰੰਟੀ ਵਜੋਂ ਉਸ ਨੇ ਇਕ ਚੈੱਕ ਦਿੱਤਾ ਜੋ ਬੈਂਕ ’ਚ ਲਾਉਣ ’ਤੇ ਬਾਊਂਸ ਹੋ ਗਿਆ।

ਇਹ ਵੀ ਪੜ੍ਹੋ- ਚੰਡੀਗੜ੍ਹ ਬਲਾਸਟ ਮਾਮਲੇ 'ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ

ਜਦੋਂ ਉਸ ਨੇ ਆਪਣੇ ਪੱਧਰ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਰਾਜੇਸ਼ ਬੈਂਸ ਜਿਸ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ, ਉਹ ਵੀ ਖਾਲੀ ਕਰਕੇ ਕਿਧਰੇ ਚਲਾ ਗਿਆ ਹੈ। ਹੁਣ ਉਸ ਨੂੰ ਪਤਾ ਲੱਗਾ ਕਿ ਮੌਜੂਦਾ ਸਮੇਂ ਉਹ ਸ਼ਿਵਾਲਿਕ ਐਵੀਨਿਊ ਨੰਗਲ (ਜ਼ਿਲ੍ਹਾ ਰੋਪੜ) ਵਿਖੇ ਪਰਿਵਾਰ ਸਮੇਤ ਰਹਿ ਰਿਹਾ ਹੈ। ਪੋਜੇਵਾਲ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News