ਹਰਿਆਲੀ ਤੀਜ ਦਾ ਵਰਤ ਰੱਖਣ ਵਾਲੀਆਂ ਸੁਹਾਗਣਾਂ ਜ਼ਰੂਰ ਕਰਨ ਇਹ ਪੂਜਾ, ਜਾਣੋ ਸ਼ੁੱਭ ਮਹੂਰਤ

Wednesday, Aug 11, 2021 - 11:16 AM (IST)

ਹਰਿਆਲੀ ਤੀਜ ਦਾ ਵਰਤ ਰੱਖਣ ਵਾਲੀਆਂ ਸੁਹਾਗਣਾਂ ਜ਼ਰੂਰ ਕਰਨ ਇਹ ਪੂਜਾ, ਜਾਣੋ ਸ਼ੁੱਭ ਮਹੂਰਤ

ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਸਾਵਣ ਦਾ ਮਹੀਨਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ਕਾਫ਼ੀ ਮਹੱਤਵਪੂਰਨ ਤਿਉਹਾਰ ਆਉਂਦੇ ਹਨ। ਇਨ੍ਹਾਂ 'ਚੋਂ ਇਕ ਹੈ 'ਹਰਿਆਲੀ ਤੀਜ'। ਇਸ ਤਿਉਹਾਰ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਹ ਵਰਤ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਰੱਖਿਆ ਜਾਂਦਾ ਹੈ। ਇਹ ਵਰਤ ਸਿਰਫ਼ ਸੁਹਾਗਣਾਂ ਲਈ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਬਤੀ ਜੀ ਦਾ ਦੁਬਾਰਾ ਮਿਲਣ ਹੋਇਆ ਸੀ। ਇਸ ਵਾਰ 'ਹਰਿਆਲੀ ਤੀਜ 2021' ਦਾ ਵਰਤ 11 ਅਗਸਤ ਨੂੰ ਹੈ। ਇਸ ਖ਼ਾਸ ਦਿਨ ਮਾਤਾ ਪਾਰਬਤੀ ਜੀ ਨੂੰ ਹਰੇ ਰੰਗ ਦੀਆਂ ਵਸਤਾਂ ਅਰਪਿਤ ਕੀਤੀਆਂ ਜਾਂਦੀਆਂ ਹਨ ਕਿਉਂਕਿ ਮਾਤਾ ਪਾਰਬਤੀ ਜੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਇਹ ਵਰਤ ਰੱਖਣ ਜਾ ਰਹੇ ਹੋ ਤਾਂ ਆਓ ਜਾਣਦੇ ਹਾਂ ਇਸ ਵਰਤ ਨਾਲ ਜੁੜੀਆਂ ਜ਼ਰੂਰੀ ਗੱਲਾਂ...

ਹਰਿਆਲੀ ਤੀਜ 2021 ਸ਼ੁੱਭ ਮਹੂਰਤ
ਜੇਕਰ ਤੁਹਾਡਾ ਇਹ ਪਹਿਲਾ ਤਿਉਹਾਰ ਹੈ ਤਾਂ ਸ਼ੁੱਭ ਮਹੂਰਤ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਹਿੰਦੂ ਪੰਚਾਂਗ ਅਨੁਸਾਰ 10 ਅਗਸਤ 2021 ਦਿਨ ਮੰਗਲਵਾਰ ਨੂੰ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਦਾ ਆਰੰਭ ਸ਼ਾਮ 6.11 ਵਜੇ ਤੋਂ ਹੋ ਰਿਹਾ ਹੈ। ਇਹ ਤਰੀਕ 11 ਅਗਸਤ ਦਿਨ ਬੁੱਧਵਾਰ ਦੀ ਸ਼ਾਮ 04.53 ਵਜੇ ਤਕ ਰਹੇਗੀ। ਉਦੈ ਤਿਥੀ ਅਨੁਸਾਰ ਇਸ ਸਾਲ ਹਰਿਆਲੀ ਤੀਜ ਦਾ ਵਰਤ 11 ਅਗਸਤ ਨੂੰ ਰੱਖਿਆ ਜਾਵੇਗਾ।

ਕਦੋਂ ਰੱਖਿਆ ਜਾਵੇਗਾ ਵਰਤ
ਹਰਿਆਲੀ ਤੀਜ 2021 ਸਾਉਣ ਮਹੀਨੇ ਦੀ ਸ਼ੁਕਲ ਪੱਖ ਨੂੰ ਹਰ ਸਾਲ ਮਨਾਈ ਜਾਂਦੀ ਹੈ। ਇਸ ਸਾਲ ਇਹ 11 ਅਗਸਤ 2021 ਦਿਨ ਬੁੱਧਵਾਰ ਨੂੰ ਪੈ ਰਹੀ ਹੈ। ਜੇਕਰ ਤੁਸੀਂ ਵੀ ਇਸ ਖ਼ਾਸ ਦਿਨ ਵਰਤ ਰੱਖਣ ਦੀ ਸੋਚ ਰਹੇ ਹੋ ਤਾਂ ਸ਼ਿਵ ਯੋਗ 'ਚ ਇਸ ਵਰਤ ਨੂੰ ਰੱਖਿਆ ਜਾਂਦਾ ਹੈ। ਇਸ ਸਾਲ 11 ਅਗਸਤ ਨੂੰ ਸ਼ਿਵ ਯੋਗ ਸ਼ਾਮ 6.28 ਵਜੇ ਤਕ ਹੈ। ਇਸ ਦੌਰਾਨ ਹੀ ਵਰਤ ਰੱਖਣਾ ਠੀਕ ਹੁੰਦਾ ਹੈ। ਇਸ ਦਿਨ ਰਵੀ ਯੋਗ ਦਾ ਵੀ ਸੰਯੋਗ ਬਣ ਰਿਹਾ ਹੈ, ਜੋ ਸਵੇਰੇ 9.35 ਵਜੇ ਤੋਂ ਪੂਰਾ ਦਿਨ ਰਹੇਗਾ। ਇਸ ਦਿਨ ਵਿਜੈ ਮਹੂਰਤ ਦੁਪਹਿਰੇ 2.39 ਵਜੇ ਤੋਂ ਦੁਪਹਿਰੇ 03.32 ਵਜੇ ਤਕ ਹੈ। ਰਾਹੂ ਕਾਲ ਦੁਪਹਿਰੇ 12.26 ਵਜੇ ਤੋਂ ਦੁਪਹਿਰੇ 02.06 ਵਜੇ ਤਕ ਹੈ।

ਮਹੱਤਵ
ਦੇਸ਼ ਦੀ ਹਰ ਸੁਹਾਗਣ ਔਰਤ ਲਈ ਹਰਿਆਲੀ ਤੀਜ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਵਰਤ ਨੂੰ ਦੇਸ਼ ਦੀ ਹਰ ਔਰਤ ਵੱਲੋਂ ਰੱਖਿਆ ਜਾਂਦਾ ਹੈ। ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਤੇ ਸੁਖੀ ਜੀਵਨ ਲਈ ਇਸ ਵਰਤ ਨੂੰ ਰੱਖਦੀਆਂ ਹਨ। ਇਸ ਦਿਨ ਮਾਤਾ ਪਾਰਬਤੀ ਜੀ ਨੂੰ ਹਰੀਆਂ ਚੂੜ੍ਹੀਆਂ, ਹਰੀ ਸਾੜ੍ਹੀ, ਸੰਧੂਰ ਸਮੇਤ ਸੁਹਾਗ ਦੀ ਸਮੱਗਰੀ ਚੜ੍ਹਾਈ ਜਾਂਦੀ ਹੈ। ਪੂਜਾ ਤੋਂ ਬਾਅਦ ਔਰਤਾਂ ਆਪਣੀ ਸੱਸ ਜਾਂ ਜੇਠਾਣੀ ਨੂੰ ਸੁਹਾਗ ਦਾ ਸਾਮਾਨ ਭੇਟ ਕਰ ਕੇ ਅਸ਼ੀਰਵਾਦ ਲੈਂਦੀਆਂ ਹਨ।

 ਪੂਜਾ ਵਿਧੀ
ਸਾਉਣ ਦਾ ਮਹੀਨਾ ਬਾਰਿਸ਼ ਨਾਲ ਸਰਾਬੋਰ ਰਹਿੰਦਾ ਹੈ। ਇਸ ਲਈ ਆਸੇ-ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਮਾਤਾ ਪਾਰਬਤੀ ਜੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਹਰੀਆਂ ਚੀਜ਼ਾਂ ਭੇਟ ਕਰਨ ਦਾ ਰਿਵਾਜ ਹੈ। ਹਰਿਆਲੀ ਤੀਜ 'ਤੇ ਨਿਰਜਲਾ ਵਰਤ ਰੱਖਿਆ ਜਾਂਦਾ ਹੈ। 
1. ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਆਦਿ ਤੋਂ ਮੁਕਤ ਹੋ ਜਾਓ।
2. ਇਸ ਖ਼ਾਸ ਦਿਨ ਤੁਸੀਂ ਪੇਕਿਓਂ ਆਏ ਹੋਏ ਕੱਪੜੇ ਪਾਉਣੇ ਹਨ।
3. ਸ਼ੁੱਭ ਮਹੂਰਤ ਦੌਰਾਨ ਮਾਤਾ ਪਾਰਬਤੀ ਜੀ ਨਾਲ ਭਗਵਾਨ ਸ਼ਿਵ ਜੀ ਅਤੇ ਗਣੇਸ਼ ਜੀ ਦੀ ਪ੍ਰਤਿਮਾ ਸਥਾਪਿਤ ਕਰੋ।
4. ਹੁਣ ਮਾਂ ਪਾਰਬਤੀ ਜੀ ਨੂੰ 16 ਸਿੰਗਾਰ ਦੀ ਸਮੱਗਰੀ-ਸਾੜ੍ਹੀ, ਅਕਸ਼ਤ, ਧੂਫ, ਦੀਪਕ, ਗੰਧਕ ਆਦਿ ਚੜ੍ਹਾਓ।


author

sunita

Content Editor

Related News