ਪੰਜਾਬ ਦੇ ਲੋਕਾਂ ਲਈ ਵੇਖਣ ਵਾਸਤੇ ਨੀਂਹ ਪੱਥਰ ਜ਼ਰੂਰ ਰੱਖੇ, ਪਰ ਵਿਕਾਸ ਨਹੀਂ ਹੋਇਆ..!
Tuesday, Jul 21, 2020 - 11:44 AM (IST)
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444
ਵਿਕਾਸ...ਵਿਕਾਸ ਉਹ ਸ਼ਬਦ ਹੈ, ਜਿਸਦੇ ਬੋਲਣ ਦੀ ਲੋੜ ਨਹੀਂ ਹੁੰਦੀ ਪਰ ਉਹ ਆਪ ਮੁਹਾਰੇ ਜ਼ਰੂਰ ਬੋਲਦਾ ਹੈ। ਹੁਣ ’ਤੇ ਇੰਝ ਲੱਗ ਰਿਹਾ ਹੈ ਜਿਵੇਂ ਮੇਰੇ ਪੰਜਾਬ ਦੇ ਲੋਕ ਇਸ ਸ਼ਬਦ ਨੂੰ ਆਮ ਸ਼ਬਦਾਂ ਦੇ ਵਾਂਗੂ ਭੁੱਲ ਵੀ ਗਏ ਹੋਣ, ਕਿਉਂਕਿ ਸਾਡੇ ਪੰਜਾਬ ਵਾਸੀਆਂ ਨਾਲ ਇੱਕ ਨਹੀਂ, ਹਰੇਕ ਸਰਕਾਰ ਨੇ ਕਈ ਤਰ੍ਹਾਂ ਦੇ ਵਾਅਦੇ ਤਾਂ ਕੀਤੇ ਪਰ ਉਹ ਵਾਅਦੇ ਕਦੇ ਪੂਰੇ ਨਹੀਂ ਹੋਏ। ਉਨ੍ਹਾਂ ਵਿੱਚੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਜਾਂ ਧੋਖੇ ਨਾਲ ਵੋਟਾਂ ਬਟੋਰਨ ਵਾਲੇ ਸਾਡੇ ਹੀ ਹਲਕੇ ਦੇ ਅਖੌਤੀ ਲੀਡਰ, ਵਿਧਾਇਕ, ਸਰਪੰਚ, ਜਥੇਦਾਰ ਅਤੇ ਹੋਰ ਵੀ ਆਮ ਖ਼ਾਸ ਹਨ, ਜੋ ਵਾਅਦਾ ਜ਼ਰੂਰ ਕਰਦੇ ਹਨ ਪਰ ਪੂਰੇ ਕਰਨੇ ਉਨ੍ਹਾਂ ਦੇ ਵਸੋਂ ਬਾਹਰ ਹੋ ਜਾਂਦੇ ਹਨ।
ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਝੋਨੇ ਦਾ ਰੰਗ ‘ਗੂੜਾ ਹਰਾ’ ਦੀ ਦੌੜ ’ਚ ਵਰਤੀ ਬੇਲੋੜੀ ‘ਯੂਰੀਆ ਖਾਦ’
ਵੋਟਾਂ ਦੇ ਆਉਣ ਤੋਂ ਪਹਿਲਾਂ ਜਾਂ ਜਾਂਦੀ ਸਰਕਾਰ ਦੇ ਵੇਲ਼ੇ ਨੀਂਹ ਪੱਥਰ ਰੱਖ-ਰੱਖ ਕੇ ਵਿਕਾਸ ਦੀਆਂ ਹਨੇਰੀਆਂ ਲਿਆ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵੱਲੋ ਰੱਖੇ ਗਏ ਨੀਂਹ ਪੱਥਰ ਇੱਕ ਚਿੱਟੇ ਹਾਥੀ ਦੇ ਹੀ ਸਮਾਨ ਹੁੰਦੇ ਹਨ ਪਰ ਇਹ ਨੀਂਹ ਪੱਥਰ ਹੱਸਦੇ ਰਹਿੰਦੇ ਹਨ। ਹਰੇਕ ਪਿੰਡ ਵਾਸੀ ’ਤੇ ਰੱਖੇ ਗਏ ਵਿਅਕਤੀ ’ਤੇ ਇਹ ਪੱਥਰ ਆਖਦੇ ਹਨ ਕੀ ਵੇਖੋ ਵਿਕਾਸ? ਇਸ ਵਿਕਾਸ ਨੇ ਮੇਰੇ ਉੱਤੇ ਵੀ ਧੂੜ ਮਿੱਟੀ ਪਾ ਦਿੱਤੀ, ਪਤਾ ਨਹੀਂ ਕਦੋਂ ਵਿਕਾਸ ਹੋਣਾ ਪਰ ਪੱਥਰ ਦੇ ਪੱਥਰ ਧਰੀ ਜਾਣਾ। ਇਹ ਸਾਡੇ ਪੰਜਾਬ ਵਾਸੀਆਂ ਨੂੰ ਮੂਰਖ ਬਣਾਉਣਾ ਜਾਂ ਮੂਰਖ ਸਮਝਣਾ ਸਭ ਤੋਂ ਪਹਿਲੀ ਨਿਸ਼ਾਨੀ ਹੈ।
ਪੰਜਾਬ ਦੇ ਲੋਕਾਂ ਨੂੰ ਚਾਹੀਂਦਾ ਹੈ ਕੀ ਜੋ ਵਿਕਾਸ ਦੇ ਨੀਂਹ ਪੱਥਰ ਰੱਖੇ ਗਏ ਹਨ ਜਾਂ ਜਿਨ੍ਹਾਂ ਵੱਲੋਂ ਰੱਖੇ ਗਏ ਸੀ, ਜੇਕਰ ਉਹ ਵਾਹਦੇ ਪੂਰੇ ਨਹੀਂ ਕਰਦੇ, ਇਹੋ ਜਿਹੇ ਝੂਠੇ ਅਤੇ ਮੂਰਖ ਬਣਾਉਣ ਵਾਲੇ ਲੋਕਾਂ ਦੇ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤਾਂ ਜੋ ਸਿਆਸੀ ਲੀਡਰ ਸਾਡੇ ਪੰਜਾਬ ਵਾਸੀਆਂ ਨੂੰ ਹੋਰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਸਾਨੂੰ ਚਾਹੀਂਦਾ ਹੈ ਕੀ ਇਹੋ ਜਿਹੇ ਲੀਡਰਾਂ ਕੋਲ਼ੋਂ ਲਿਖਤੀ ਰੂਪ ਵਿੱਚ ਜ਼ਰੂਰ ਲੈਣਾ ਚਾਹੀਦਾ ਹੈ ਕੀ ਮੈਂ ਇਸ ਪਿੰਡ ਦਾ ਅਤੇ ਪਿੰਡ ਦੇ ਲੋਕਾਂ ਦਾ ਵਿਕਾਸ ਕਰਾਂਗਾ।
ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ
ਜੇ ਉਹ ਨਹੀਂ ਕਰਦੇ ਤਾਂ ਉਸ ਲੀਡਰ ਦੀ ਚੋਣ ਲੜਨ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਇਹ ਉਪਰਾਲਾ ਵੀ ਸਾਡੀ ਮਾਨਯੋਗ ਅਦਾਲਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਾਂ ਸਾਡੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਰੱਖੇ ਗਏ ਨੀਂਹ ਪੱਥਰਾਂ ਦੀ ਕੋਈ ਕੀਮਤ ਪਵੇਗੀ ਨਹੀਂ ਤਾਂ ਪੰਜਾਬ ਦੀ ਧਰਤੀ ’ਤੇ ਵਿਕਾਸ ਘੱਟ ਅਤੇ ਨੀਂਹ ਪੱਥਰ ਲੱਗੇ ਹੋਏ ਜ਼ਿਆਦਾ ਦਿਸਣਗੇ।
ਸਾਡੇ ਵਾਸਤੇ ਨੀਂਹ ਪੱਥਰ ਰੱਖਣ ਵਾਲਿਆਂ ਨੂੰ ਸ਼ਰਮ ਜ਼ਰੂਰ ਕਰਨੀ ਚਾਹੀਂਦੀ ਹੈ, ਕੀ ਉਨ੍ਹਾਂ ਵੱਲੋਂ ਜਾਂ ਉਨ੍ਹਾਂ ਲਈ ਰੱਖੇ ਗਏ ਬਹੁਤ ਸਾਰੇ ਨੀਂਹ ਪੱਥਰਾਂ ਨੂੰ ਵੀਹ ਜਾਂ ਪੱਚੀ ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਉਸ ਪੱਥਰ ਦੇ ਨਾਮ ਉੱਤੇ ਕਦੇ ਵੀ ਵਿਕਾਸ ਨਹੀਂ ਹੋਇਆ। ਇਸ ਦੀਆਂ ਮਿਸਾਲਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਆਪ ਹੀ ਦੇ ਦੇਣਗੇ। ਪੰਜਾਬ ਦੇ ਲੋਕਾਂ ਲਈ ਨੀਂਹ ਪੱਥਰ ਰੱਖੇ ਗਏ ਪਰ ਵਿਕਾਸ ਨਹੀਂ ਹੋਇਆ, ਹੋਰ ਸਾਡੀ ਮੂਰਖਤਾ ਨਹੀਂ ਅਤੇ ਇਹ ਹੋਰ ਕੀ ਏ।
ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ
ਵਿਕਾਸ ਲਈ ਸਾਮਾਨ ਵੀ ਪਿਆ ਹੁੰਦਾ ਹੈ, ਜਿਸ ਦੇ ਬਾਵਜੂਦ ਵਿਕਾਸ ਨਹੀਂ ਹੁੰਦਾ। ਕਈ ਪਿੰਡਾਂ ਵਿੱਚ ਖ਼ਾਸ ਮੇਰੇ ਪਿੰਡ ਵੀ ਇੱਕ ਸੜਕ ਬਣਨੀ ਸੀ, ਉਸ ਸੜਕ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਲੁੱਕ ਦੇ ਢੋਲ ਅੱਜ ਵੀ ਉਸੇ ਤਰਾਂ ਪਏ ਹਨ ਪਰ ਉਹ ਸੜਕ ਨਹੀਂ ਬਣੀ। ਸਿਆਸਤ ਬੜੀ ਗਿਰੀ ਸੋਚ ਵਾਲੇ ਬੰਦਿਆਂ ਦਾ ਕੰਮ ਹੈ। ਇਸ ਦਾ ਨਮੂਨਾ ਮੈਂ ਆਪਣੇ ਹੀ ਪਿੰਡ ਵੇਖ ਚੁੱਕਾ ਹਾਂ, ਕੀ ਆਮ ਆਦਮੀ ਜਾਂ ਆਮ ਸਰਪੰਚ ਜਿਵੇਂ SC, Bc ਦੇ ਵਰਗ ਦੇ ਸਰਪੰਚਾਂ ਨੂੰ ਇਹ ਲੋਕ ਵਿਕਾਸ ਕਰਨ ਹੀ ਨਹੀਂ ਦਿੰਦੇ। ਕਾਰਨ ਇਹ ਹੈ ਕੀ ਇਨ੍ਹਾਂ ਦੇ ਨਾਮ ਦਾ ਨੀਂਹ ਪੱਥਰ ਸਾਡੇ ਪਿੰਡ ਲੱਗਣ ਤੇ ਇਨ੍ਹਾਂ ਛੋਟੀ ਸੋਚਦੇ ਲੋਕਾਂ ਦੀ ਟੌਹਰ ਵਿੱਚ ਫ਼ਰਕ ਪਵੇਗਾ। ਕੀ ਇੱਕ ਆਮ ਵਰਗ ਦਾ ਬੰਦਾ ਵਿਕਾਸ ਕਰ ਗਿਆ। ਇੱਕ ਵੀ ਇਨ੍ਹਾਂ ਦੀ ਸੋਚ ਦਾ ਕਾਰਨ ਹੁੰਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ
ਲੋਕਾਂ ਨੂੰ ਚਾਹੀਂਦਾ ਹੈ ਕਿ ਜਾਤਾਂ ਵਾਲੀ ਸੋਚ ਤੋਂ ਉੱਪਰ ਉੱਠਕੇ ਆਪਣੇ ਲੋਕਾਂ ਤੇ ਪਿੰਡ ਦੇ ਵਿਕਾਸ ਕਰੋ। ਅਜਿਹੇ ਵਿਕਾਸ ਹੀ ਸਾਨੂੰ ਤੱਰਕੀ ਤੱਕ ਲੈਕੇ ਜਾਣਗੇ। ਕਿਸੇ ਵੀ ਵਿਕਾਸ ਵਾਲ਼ੇ ਕੰਮ ਵਿੱਚ ਲੱਤ ਫਸਾਉਣਾ ਜਾਂ ਉਂਗਲ ਕਰਨਾ ਗ਼ਲਤ ਗੱਲ ਹੈ।, ਜੇ ਵਿਕਾਸ ਹੋ ਰਿਹਾ ਹੈ ਤਾਂ ਪਿੰਡ ਵਾਸੀ ਸਹਿਯੋਗ ਦੇਣ ਨਾ ਕਿ ਅੜਿਕਾ ਲਾਉਣ ਪਰ ਸਹੀ ਨੂੰ ਸਹੀ ਕਹੋ ਅਤੇ ਗ਼ਲਤ ਨੂੰ ਗ਼ਲਤ।
ਬਾਕੀ ਹੁਣ ਪੰਜਾਬ ਵਾਸੀਆਂ ਦੇ ਜਾਗਣ ਦੀ ਲੋੜ ਹੈ ਜਾਂ ਰੱਖੇ ਗਏ ਨੀਂਹ ਪੱਥਰਾਂ ਦਾ ਵਿਕਾਸ ਕਰਵਾ ਲੋ। ਜਾਂ ਫੇਰ ਅੱਗੇ ਤੋਂ ਮੂਰਖ ਬਣਨਾ ਬੰਦ ਕਰ ਦਿਉ,ਜਦੋਂ ਵੀ ਇਤਿਹਾਸ ਲਿਖੇ ਗਏ ਹਨ। ਸੱਚ ਬੋਲਣ ਅਤੇ ਸੱਚ ਲਈ ਖੜ੍ਹਨ ਵਾਲਿਆਂ ਦੇ ਨਾਂ ਲਿਖੇ ਗਏ ਹਨ, ਤਲਵੇ ਚੱਟਣ ਵਾਲਿਆਂ ਦੇ ਨਹੀਂ ਲਿਖੇ ਜਾਂਦੇ। ਇਤਿਹਾਸ, ਪੰਜਾਬ ਵਾਸੀਓ ਹੁਣ ਜਾਗੋ, ਵਿਕਾਸ ਮੰਗੋ, ਸਹੂਲਤਾਂ ਮੰਗੋ। ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਉ, ਪਾਰਟੀਆਂ ਪਿੱਛੇ ਲੱਗਕੇ ਆਪਣਾ ਤੇ ਆਪਣੇ ਪਿੰਡ ਦਾ ਵਿਕਾਸ ਨਾ ਖ਼ਰਾਬ ਕਰੋ ।
ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ