ਇਹ ਹਨ ਦੁਨੀਆ ਦੇ ਸਭ ਤੋਂ ਪਾਵਰਫੁੱਲ ਪਾਸਪੋਰਟ ਵਾਲੇ ਦੇਸ਼, ਜਾਣੋ ਕਿਸ ਨੰਬਰ 'ਤੇ ਹੈ ਭਾਰਤ
Tuesday, Jul 26, 2022 - 09:40 PM (IST)
ਇੰਟਰਨੈਸ਼ਨਲ ਡੈਸਕ-ਦੁਨੀਆ ਦੇ ਕਿਸੇ ਵੀ ਦੇਸ਼ ਦੀ ਯਾਤਰਾ ਕਰਨੀ ਹੋਵੇ ਤਾਂ ਪਾਸਪੋਰਟ ਦੀ ਲੋੜ ਪੈਂਦੀ ਹੈ। ਉਥੇ, ਦੂਜੇ ਦੇਸ਼ਾਂ 'ਚ ਘੁੰਮਣ ਲਈ ਵੀਜ਼ਾ ਦੀ ਵੀ ਲੋੜ ਪੈਂਦੀ ਹੈ। ਵੀਜ਼ਾ ਇਕ ਨਿਸ਼ਚਿਤ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ, ਕੁਝ ਦੇਸ਼ਾਂ ਨੂੰ ਇਨੀਂ ਸਹੂਲਤ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਪਾਸਪੋਰਟ 'ਤੇ ਵੀਜ਼ਾ ਦੀ ਲੋੜ ਨਹੀਂ ਪੈਂਦੀ। ਜਿੰਨੇ ਜ਼ਿਆਦਾ ਦੇਸ਼ਾਂ 'ਚ ਵੀਜ਼ਾ ਦੀ ਲੋੜ ਨਹੀਂ ਪਵੇਗੀ, ਉਸ ਦੇਸ਼ ਦਾ ਪਾਸਪੋਸਟ ਨੂੰ ਉਨ੍ਹਾਂ ਹੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਨੂੰ ਲੈ ਕੇ ਲੰਡਨ ਬੇਸਡ ਫਰਮ Henley & Partners ਨੇ ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ਾਂ ਦੀ ਰਿਪੋਰਟ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ
ਪਾਸਪੋਰਟ ਇੰਡੈਕਸ ਵੱਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ ਸਭ ਤੋਂ ਪਾਵਰਫੁਲ ਪਾਸਪੋਸਟ ਜਾਪਾਨ ਦਾ ਹੈ। ਇਸ ਦੇਸ਼ ਦੇ ਪਾਸਪੋਰਟ ਵਾਲੇ ਆਸਾਨੀ ਨਾਲ 193 ਦੇਸ਼ਾਂ 'ਚ ਸਫ਼ਰ ਕਰ ਸਕਦੇ ਹਨ।
ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ 'ਚ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਇਸ ਰੈਂਕ 'ਤੇ ਸਿੰਗਾਪੁਰ ਹੈ। ਇਸ ਪਾਸਪੋਰਟ ਦੇ ਧਾਰਕ 192 ਦੇਸ਼ਾਂ ਦਾ ਸਫ਼ਰ ਕਰ ਸਕਦੇ ਹਨ। ਦੱਖਣੀ ਕੋਰੀਆ ਦੇ ਲੋਕ ਲਗਭਗ 192 ਦੇਸ਼ਾਂ 'ਚ ਆਰਾਮ ਨਾਲ ਆ ਜਾ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇਸ਼ਾਂ 'ਚ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਪੈਂਦੀ ਹੈ।
ਜਰਮਨੀ ਦੇ ਨਾਗਰਿਕ 190 ਦੇਸ਼ਾਂ 'ਚ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਦਾ ਆਨੰਦ ਲੈ ਸਕਦੇ ਹਨ। ਇਹ ਦੇਸ਼ ਵੀ ਟਾਪ 10 ਲਿਸਟ 'ਚ ਸ਼ਾਮਲ ਹੈ।
ਸਪੇਨ ਦੇ ਨਾਗਰਿਕ 190 ਦੇਸ਼ਾਂ 'ਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਯਾਤਰਾ ਕਰ ਸਕਦੇ ਹਨ। ਇਨ੍ਹਾਂ ਨੂੰ ਵੀਜ਼ਾ ਫ੍ਰੀ ਜਾਂ ਫਿਰ ਆਨ ਅਰਾਈਵਲ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ
ਫਿਨਲੈਂਡ ਦੇ ਲੋਕ 189 ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਸੈਰ ਕਰ ਸਕਦੇ ਹਨ। ਇਨ੍ਹਾਂ ਨੂੰ ਇਨ੍ਹਾਂ ਦੇਸ਼ਾਂ 'ਚ ਜਾਣ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।
ਇਟਲੀ ਦੀ ਗੱਲ ਕਰੀਏ ਤਾਂ ਇਹ ਦੇਸ਼ ਵੀ ਫਿਨਲੈਂਡ ਨਾਲ ਸਾਂਝੇ ਰੈਂਕ 'ਤੇ ਹੈ। ਇਸ ਦੇ ਨਾਗਰਿਕ ਬਿਨਾਂ ਕਿਸੇ ਸਮੱਸਿਆ ਦੇ 189 ਦੇਸ਼ਾਂ 'ਚ ਆਰਾਮ ਨਾਲ ਯਾਤਰਾ ਕਰ ਸਕਦੇ ਹਨ। ਲਕਸਮਬਰਗ ਕਹਿਣ ਨੂੰ ਤਾਂ ਇਕ ਛੋਟਾ ਜਿਹਾ ਦੇਸ਼ ਹੈ ਪਰ ਇਸ ਦੀ ਆਬਾਦੀ ਵੀ ਕਾਫ਼ੀ ਘੱਟ ਹੈ। ਯੂਰਪ 'ਚ ਆਉਣ ਕਾਰਨ ਇਸ ਦੀਆਂ ਸਰਹੱਦਾਂ ਕਈ ਵਿਕਸਿਤ ਦੇਸ਼ਾਂ ਨਾਲ ਲੱਗਦੀਆਂ ਹਨ। ਇਸ ਦੇ ਪਾਸਪੋਰਟ ਧਾਰਕ ਵੀ ਫਿਨਲੈਂਡ ਅਤੇ ਇਟਲੀ ਨਾਲ ਸਾਂਝੇ ਸਥਾਨ 'ਤੇ ਹਨ ਭਾਵ ਕਿ 189 ਦੇਸ਼ਾਂ 'ਚ ਆਰਾਮ ਨਾਲ ਘੁੰਮ ਸਕਦੇ ਹਨ। ਡੈਨਮਾਰਕ ਦੇ ਨਾਗਰਿਕ ਵੀ ਆਪਣੇ ਪਾਸਪੋਰਟ ਨਾਲ 188 ਦੇਸ਼ਾਂ ਦੀ ਆਰਾਮ ਨਾਲ ਯਾਤਰਾ ਕਰ ਸਕਦੇ ਹਨ। ਉਥੇ, ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਦੇ ਪਾਸਪੋਰਟ ਨੂੰ ਟਾਪ 50 'ਚ ਵੀ ਥਾਂ ਨਹੀਂ ਮਿਲੀ ਹੈ। ਭਾਰਤ ਦੇ ਪਾਸਪੋਰਟ ਨੂੰ ਇਸ ਵਾਰ 87ਵਾਂ ਸਥਾਨ ਮਿਲਿਆ ਹੈ।
ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ