'ਕੋਰੋਨਾ ਦੀ ਲਾਗ ਤੋਂ 98 ਫ਼ੀਸਦੀ ਲੋਕਾਂ ਨੂੰ ਬਚਾ ਰਹੀ ਟੀਕੇ ਦੀ ਪਹਿਲੀ ਡੋਜ਼, ਖੋਜ 'ਚ ਹੋਇਆ ਖ਼ੁਲਾਸਾ

Monday, Jun 14, 2021 - 05:01 PM (IST)

'ਕੋਰੋਨਾ ਦੀ ਲਾਗ ਤੋਂ 98 ਫ਼ੀਸਦੀ ਲੋਕਾਂ ਨੂੰ ਬਚਾ ਰਹੀ ਟੀਕੇ ਦੀ ਪਹਿਲੀ ਡੋਜ਼, ਖੋਜ 'ਚ ਹੋਇਆ ਖ਼ੁਲਾਸਾ

ਨੈਸ਼ਨਲ ਡੈਸਕ- ਕੋਰੋਨਾ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਸੰਕਰਮਣ ਹੋਣ ਦਾ ਖ਼ਤਰਾ 98 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਚੰਡੀਗੜ੍ਹ ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਕੀਤੀ ਗਈ ਇਸ ਰਿਸਰਚ ਨੇ ਟੀਕਾਕਰਨ ਮੁਹਿੰਮ 'ਚ ਇਕ ਨਵੀਂ ਜਾਨ ਫੂਕ ਦਿੱਤੀ ਹੈ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪੀ.ਜੀ.ਆਈ. ਦੇ ਇਸ ਸੋਧ ਦੇ ਖ਼ੁਲਾਸੇ ਤੋਂ ਬਾਅਦ ਦੇਸ਼ ਦੇ ਹੋਰ ਮੁੱਖ ਮੈਡੀਕਲ ਸੰਸਥਾਵਾਂ ਅਤੇ ਕਾਰਪੋਰੇਟ ਹਸਪਤਾਲਾਂ ਨੂੰ ਵੀ ਸੋਧ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ 'ਚ ਢਿੱਲ ਮਿਲਦੇ ਹੀ ਸੈਲਾਨੀਆਂ ਨੇ ਹਿਮਾਚਲ ਨੂੰ ਘੱਤੀਆਂ ਵਹੀਰਾਂ, ਕਾਰਾਂ ਨੇ ਜਾਮ ਕੀਤੀਆਂ ਸੜਕਾਂ 

ਕੇਂਦਰੀ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਅਨੁਸਾਰ ਚੰਡੀਗੜ੍ਹ ਪੀ.ਜੀ.ਆਈ. ਨੇ ਕੁਝ ਲੋਕਾਂ 'ਤੇ ਸੋਧ ਕੀਤਾ, ਜਿਨ੍ਹਾਂ 'ਚੋਂ ਕੁਝ ਨੂੰ ਪਹਿਲੀ ਡੋਜ਼ ਅਤੇ ਕੁਝ ਨੂੰ ਦੂਜੀ ਡੋਜ਼ ਲੱਗੀ ਹੋਈ ਸੀ। ਸੋਧ ਦੌਰਾਨ ਪਾਇਆ ਗਿਆ ਕਿ ਜਿਨ੍ਹਾਂ ਮਰੀਜ਼ਾਂ 'ਚ ਟੀਕੇ ਦੀ ਇਕ ਡੋਜ਼ ਵੀ ਲਗਾਈ ਗਈ ਹੈ, ਉਸ 'ਚ ਖ਼ਤਰਾ ਸਿਰਫ਼ 2 ਫੀਸਦੀ ਸੀ ਅਤੇ ਜਿਨ੍ਹਾਂ ਮਰੀਜ਼ਾਂ 'ਚ ਟੀਕੇ ਦੀਆਂ ਦੋਵੇਂ ਡੋਜ਼ ਲਗਾਈਆਂ ਗਈਆਂ, ਉਨ੍ਹਾਂ 'ਚ ਵੀ ਸੰਕਰਮਣ ਦਾ ਖ਼ਤਰਾ ਸਿਰਫ਼ 2 ਫੀਸਦੀ ਹੀ ਰਿਹਾ ਹੈ। ਇਸ ਸੋਧ 'ਚ ਪਾਇਆ ਗਿਆ ਹੈ ਕਿ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਸੰਕਰਮਣ ਤੋਂ ਬਚਣ ਦੀਆਂ ਸੰਭਾਵਨਾਵਾਂ 98 ਫੀਸਦੀ ਜ਼ਿਆਦਾ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ : 38 ਪਤਨੀਆਂ ਦੇ ਪਤੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ’ਚ ਦਿਹਾਂਤ


author

DIsha

Content Editor

Related News