JWST ਨੇ ਖੋਜਿਆ ਬ੍ਰਹਿਮੰਡ ਦਾ ਸਭ ਤੋਂ ਪੁਰਾਣਾ ''ਬਲੈਕਹੋਲ'', ਖਗੋਲ ਵਿਗਿਆਨ ਦੇ ਸਿਧਾਂਤਾਂ ''ਤੇ ਖੜ੍ਹੇ ਹੋਏ ਸਵਾਲ
Monday, Dec 11, 2023 - 02:03 AM (IST)
ਨਵੀਂ ਦਿੱਲੀ (ਵਿਸ਼ੇਸ਼) : ਵਿਗਿਆਨੀਆਂ ਨੇ ਬ੍ਰਹਿਮੰਡ ਦੇ ਸਭ ਤੋਂ ਪੁਰਾਣੇ ਬਲੈਕ ਹੋਲ ਦੀ ਖੋਜ ਕੀਤੀ ਹੈ। ਇਹ 13 ਅਰਬ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ, ਯਾਨੀ ਇਹ ਬ੍ਰਹਿਮੰਡ ਦੇ ਜਨਮ ਦੇ ਸਮੇਂ ਬਣਿਆ ਸੀ। ਇਸ ਬਲੈਕ ਹੋਲ ਨੇ ਵਿਗਿਆਨ ਅੱਗੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਵੱਡੇ ਤਾਰੇ ਦੇ ਧਮਾਕੇ ਕਾਰਨ ਬਲੈਕ ਹੋਲ ਬਣਨ ਦੇ ਸਿਧਾਂਤ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਜੇਮਸ ਵੈੱਬ ਸਪੇਸ ਟੈਲੀਸਕੋਪ ਨੇ ਖੋਜ ਕੀਤੀ ਹੈ ਕਿ ਆਕਾਸ਼ਗੰਗਾ 440 ਐੱਮ ਦੇ ਕੇਂਦਰ ਵਿੱਚ ਇੱਕ ਬਹੁਤ ਵੱਡਾ ਬਲੈਕ ਹੋਲ ਹੈ ਜੋ ਬ੍ਰਹਿਮੰਡ ਦੇ ਜਨਮ ਤੋਂ ਕੁਝ ਸਾਲ ਬਾਅਦ ਬਣਿਆ ਸੀ। ਇਸ ਦਾ ਪੁੰਜ ਸੂਰਜ ਨਾਲੋਂ ਲੱਖਾਂ ਗੁਣਾ ਜ਼ਿਆਦਾ ਹੈ। ਅਜਿਹੇ 'ਚ ਸਵਾਲ ਇਹ ਉੱਠਿਆ ਹੈ ਕਿ ਇਹ ਇੰਨੀ ਜਲਦੀ ਕਿਵੇਂ ਬਣ ਗਿਆ।
ਇਹ ਵੀ ਪੜ੍ਹੋ- ਆਦਿਤਿਆ ਐੱਲ-1 ਵੱਲੋਂ ਖਿੱਚੀਆਂ ਗਈਆਂ ਸੂਰਜ ਦੀ ਫੁੱਲ ਡਿਸਕ ਦੀਆਂ ਤਸਵੀਰਾਂ ਇਸਰੋ ਨੇ ਕੀਤੀਆਂ ਸਾਂਝੀਆਂ
ਕੈਂਬ੍ਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਪ੍ਰੋਫੈਸਰ ਰੌਬਰਟੋ ਮਿਓਲੀਨੋ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਹੈ, ਇੰਨੀ ਜਲਦੀ ਇੱਕ ਵੱਡੇ ਬਲੈਕ ਹੋਲ ਦੇ ਬਣਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬਲੈਕ ਹੋਲ ਆਮ ਤੌਰ 'ਤੇ ਆਪਣੇ ਆਲੇ-ਦੁਆਲੇ ਦੇ ਗ੍ਰਹਿਆਂ ਅਤੇ ਤਾਰਿਆਂ ਨੂੰ ਨਿਗਲ ਕੇ ਹੌਲੀ-ਹੌਲੀ ਵਧਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8