MP ਵਿਕਰਮਜੀਤ ਸਾਹਨੀ ਨੇ ਸੰਸਦ ''ਚ ਪੰਜਾਬੀਆਂ ਦੇ ਦੁੱਖ-ਦਰਦ ਦਾ ਜ਼ਿਕਰ ਕਰਦਿਆਂ ਕਹੀਆਂ ਇਹ ਗੱਲਾਂ

Tuesday, Sep 19, 2023 - 09:25 PM (IST)

MP ਵਿਕਰਮਜੀਤ ਸਾਹਨੀ ਨੇ ਸੰਸਦ ''ਚ ਪੰਜਾਬੀਆਂ ਦੇ ਦੁੱਖ-ਦਰਦ ਦਾ ਜ਼ਿਕਰ ਕਰਦਿਆਂ ਕਹੀਆਂ ਇਹ ਗੱਲਾਂ

ਚੰਡੀਗੜ੍ਹ/ਨਵੀਂ ਦਿੱਲੀ (ਬਿਊਰੋ) : ਪੁਰਾਣੇ ਸੰਸਦ ਭਵਨ ਵਿਖੇ ਆਖਰੀ ਸੈਸ਼ਨ ਦੇ ਇਤਿਹਾਸਕ ਦਿਨ '75 ਸਾਲਾਂ ਦੀ ਪਾਰਲੀਮਾਨੀ ਯਾਤਰਾ' ਵਿਸ਼ੇ 'ਤੇ ਬੋਲਦਿਆਂ ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ਼ ਨਿਰਮਾਣ 'ਚ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀ ਸਮਰਪਿਤ ਭੂਮਿਕਾ 'ਤੇ ਰੌਸ਼ਨੀ ਪਾਉਂਦਿਆਂ ਸੰਘਰਸ਼ ਅਤੇ ਵੰਡ ਦੌਰਾਨ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਬੋਰਡ ਨੇ ਸਰਟੀਫਿਕੇਟਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਸਾਹਨੀ ਨੇ ਸਦਨ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਸੀਨੀਅਰ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਇਸ ਦਿਨ ਦੀ ਰੌਸ਼ਨੀ ਨੂੰ ਵੇਖ ਸਕੀਏ, ਲਈ ਕੁਰਬਾਨੀਆਂ ਦਿੱਤੀਆਂ। ਸਾਹਨੀ ਨੇ ਮਹਾਨ ਸਿੱਖ ਨੇਤਾਵਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਭਾਰਤ ਨੂੰ ਆਪਣੀ ਮਾਤ ਭੂਮੀ ਵਜੋਂ ਅਪਨਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਪ੍ਰਸ਼ੰਸਾ ਕੀਤੀ ਕਿ “ਅਸੀਂ ਸਿੱਖ ਸਿਰਫ਼ ‘ਬਾਈ ਚਾਂਸ’ ਭਾਰਤੀ ਨਹੀਂ ਹਾਂ ਸਗੋਂ ‘ਬਾਈ ਚੁਆਇਸ’ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਕਿਵੇਂ ਵੰਡ ਦੌਰਾਨ ਪੰਜਾਬ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ, ਜਿਸ ਵਿੱਚ 20 ਲੱਖ ਲੋਕਾਂ ਦੀ ਜਾਨ ਚਲੀ ਗਈ ਅਤੇ 14 ਮਿਲੀਅਨ ਲੋਕਾਂ ਨੂੰ ਪਲਾਇਨ ਕਰਕੇ ਆਪਣੇ ਘਰ ਛੱਡਣੇ ਪਏ।

ਇਹ ਵੀ ਪੜ੍ਹੋ : ਸਵਾਲ ਪੁੱਛਣ 'ਤੇ ਗੁੱਸੇ 'ਚ ਆਏ ਸਾਬਕਾ PM ਦੇ ਕਾਰ ਡਰਾਈਵਰ ਨੇ ਮਹਿਲਾ ਪੱਤਰਕਾਰ 'ਤੇ ਥੁੱਕਿਆ, ਵੀਡੀਓ ਵਾਇਰਲ

ਸਾਹਨੀ ਨੇ ਸੰਸਦ ਮੈਂਬਰ ਵਜੋਂ ਜ਼ਿੰਮੇਵਾਰੀਆਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜਨਤਕ ਪ੍ਰਤੀਨਿਧ ਹੋਣ ਦੇ ਨਾਤੇ ਉਹ ਸਾਰੇ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦੇ ਪ੍ਰਤੀਕ ਹਨ, ਜੋ ਚਾਹੁੰਦੇ ਹਨ ਕਿ ਅਸੀਂ ਵਧੀਆ ਢੰਗ ਨਾਲ ਦੇਸ਼ ਦੀ ਸੇਵਾ ਕਰੀਏ। ਉਨ੍ਹਾਂ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਖੇਤੀ ਸੰਕਟ, ਜਾਤੀਵਾਦ, ਫਿਰਕੂ ਨਫ਼ਰਤ ਆਦਿ ਦੇ ਖਾਤਮੇ ਲਈ ਸਮੂਹਿਕ ਤੌਰ ‘ਤੇ ਵਚਨਬੱਧ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਬੁਨਿਆਦੀ ਲੋੜਾਂ ਜਿਵੇਂ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਰਾਸ਼ਟਰ ਦੇ ਸਮਾਵੇਸ਼ੀ ਵਿਕਾਸ, ਔਰਤਾਂ ਅਤੇ ਯੁਵਾ ਸਸ਼ਕਤੀਕਰਨ ਆਦਿ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੈਨੇਡਾ ਦੇ ਰਾਜਦੂਤ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਕੈਨੇਡੀਅਨ ਦੂਤਘਰ ਨੇ ਕਰਮਚਾਰੀਆਂ ਨੂੰ ਸੁਣਾਇਆ ਇਹ ਹੁਕਮ

ਉਨ੍ਹਾਂ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਾਂ ਹੀ ਸਹੀ ਮਾਅਨਿਆਂ 'ਚ ਸਫਲ ਹੋਵੇਗਾ, ਜਦੋਂ ਅਸੀਂ ਦੇਸ਼ ਦੇ ਆਖਰੀ ਆਮ ਇਨਸਾਨ ਨੂੰ ਸਿੱਖਿਆ, ਰੁਜ਼ਗਾਰ, ਸਿਹਤ ਅਤੇ ਸਮਾਜਿਕ ਨਿਆਂ ਦਾ ਅੰਮ੍ਰਿਤ ਪਹੁੰਚਾ ਸਕਾਂਗੇ। ਸਾਹਨੀ ਨੇ ਪੰਜਾਬ ਦੇ ਮਾਣ-ਸਨਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ ਦੀ ਚੰਗਿਆੜੀ ਨੂੰ ਮਜ਼ਬੂਤ ਕਰਨ ਲਈ ਆਪਣੀ ਹੀ ਪਾਰਲੀਮੈਂਟ ਦੀ ਇਮਾਰਤ 'ਚ ਬ੍ਰਿਟਿਸ਼ ਸ਼ਾਸਨ ਦਾ ਧਿਆਨ ਖਿੱਚਿਆ ਸੀ। ਸਾਹਨੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸੰਸਦ ਦੇ ਸੁਚਾਰੂ ਕੰਮਕਾਜ ਲਈ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਸਾਕਾਰਾਤਮਕ ਅਤੇ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਕਿ ਇਸ ਸੰਸਥਾ ਦੀ ਸਰਵਉੱਚਤਾ ਬਣੀ ਰਹੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News