ਕਿਸਾਨਾਂ ਦੇ ਹੱਕ ’ਚ ਬੋਲਣ ਲਈ ਤਾਪਸੀ ਪੰਨੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ : ਸਿਰਸਾ

Sunday, Mar 07, 2021 - 10:05 AM (IST)

ਕਿਸਾਨਾਂ ਦੇ ਹੱਕ ’ਚ ਬੋਲਣ ਲਈ ਤਾਪਸੀ ਪੰਨੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ : ਸਿਰਸਾ

ਜਲੰਧਰ (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਅਦਾਕਾਰਾ ਤਾਪਸੀ ਪੰਨੂ ਨੂੰ ਕਿਸਾਨਾਂ ਦੇ ਹੱਕ ਵਿਚ ਬੋਲਣ ’ਤੇ ਇਨਕਮ ਟੈਕਸ ਵਿਭਾਗ ਰਾਹੀਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨਾਂ ਦੀ ਜਾਂਚ ਦੌਰਾਨ ਇਨਕਮ ਟੈਕਸ ਵਿਭਾਗ ਵੱਲੋਂ ਤਾਪਸੀ ਪੰਨੂ ਨੁੰ ਕਿਹਾ ਜਾ ਰਿਹਾ ਹੈ ਕਿ ਉਹ ਮੰਨੇ ਕਿ ਉਸਦਾ ਪੈਰਿਸ ਵਿਚ ਘਰ ਹੈ, ਉਸਨੇ 5 ਕਰੋੜ ਰੁਪਏ ਨਗਦ ਲਏ ਸਨ ਤੇ 2013 ਵਿਚ ਵੀ ਇਸਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ।

ਇਹ ਵੀ ਪੜ੍ਹੋ : ਤਾਪਸੀ ਪਨੂੰ, ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਕਿਸਾਨ ਅੰਦੋਲਨ ਦੇ ਹੱਕ 'ਚ ਬੋਲਣ ਵਾਲੇ ਘਰ ਪਹੁੰਚ ਜਾਂਦੀ ਹੈ ਸੀਬੀਆਈ
ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਉਦੋਂ ਕੀਤਾ ਜਾ ਰਿਹਾ ਹੈ ਕਿ ਜਦੋਂ ਤਾਪਸੀ ਦੇ ਪਿਤਾ ਨੇ ਸਾਰਾ ਰਿਕਾਰਡ ਬਕਾਇਦਾ ਰੱਖਿਆ ਹੋਇਆ ਹੈ ਤੇ ਹਰ ਪੈਸੇ ਦਾ ਹਿਸਾਬ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿਚ ਇਹ ਹੁਣ ਰੁਝਾਨ ਬਣ ਗਿਆ ਹੈ ਕਿ ਜੋ ਵੀ ਕਿਸਾਨ ਅੰਦੋਲਨ ਦੇ ਹੱਕ ਵਿਚ ਬੋਲਦਾ ਹੈ ਕਦੇ ਉਸਦੇ ਘਰ ਸੀ. ਬੀ. ਆਈ. ਪਹੁੰਚ ਜਾਂਦੀ ਹੈ, ਕਦੇ ਦਿੱਲੀ ਪੁਲਸ, ਕਦੇ ਈ. ਡੀ., ਕਦੇ ਇਨਕਮ ਟੈਕਸ ਵਾਲੇ ਤੇ ਕਦੇ ਹੋਰ ਸਰਕਾਰੀ ਏਜੰਸੀ ਕਿਸਾਨ ਅੰਦੋਲਨ ਦੇ ਹਮਾਇਤੀਆਂ ’ਤੇ ਛੱਡ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਦੇ ਛਾਪੇ ਮਗਰੋਂ ਤਾਪਸੀ ਪਨੂੰ ਦਾ ਪ੍ਰੇਮੀ ਆਇਆ ਸਾਹਮਣੇ, ਖੇਡ ਮੰਤਰੀ ਨੂੰ ਕਿਹਾ-'ਪਲੀਜ਼ ਕੁਝ ਕਰੋ'

ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਕੰਗਨਾ ਕੋਲ ਹੈ ਵਾਈ ਪਲੱਸ ਸਕਿਓਰਿਟੀ
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਤੇ ਕਿਸਾਨ ਮਾਵਾਂ ਨੁੰ ਵਿਕਾਊ ਦੱਸਣ ਵਾਲੀ ਤੇ ਸੋਸ਼ਲ ਮੀਡੀਆ ’ਤੇ ਭੜਕਾਊ ਨਫ਼ਰਤ ਫੈਲਾਉਣ ਵਾਲੀ ਕੰਗਨਾ ਰਣੌਤ ਨੂੰ ਸਰਕਾਰ ਨੇ ਵਾਈ ਪਲੱਸ ਸਕਿਓਰਿਟੀ ਪ੍ਰਦਾਨ ਕਰ ਦਿੱਤੀ ਹੈ ਜੋ ਸਰਾਸਰ ਨਾਇਨਸਾਫ਼ੀ ਹੈ।

ਇਹ ਵੀ ਪੜ੍ਹੋ : ਤਾਪਸੀ ਪਨੂੰ ਦੇ ਪ੍ਰੇਮੀ ਵੱਲੋਂ ਕੀਤੀ ਅਪੀਲ ’ਤੇ ਖੇਡ ਮੰਤਰੀ ਨੇ ਟਵੀਟ ਕਰ ਦਿੱਤੀ ਤਿੱਖੀ ਪ੍ਰਤੀਕਿਰਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News