ਭਾਰਤੀ ਖੋ-ਖੋ ਫੈਡਰੇਸ਼ਨ ਨੂੰ ਫਿੱਕੀ ਦਾ ''ਇੰਡੀਆ ਸਪੋਰਟਸ ਐਵਾਰਡ''
Sunday, Nov 24, 2024 - 01:00 PM (IST)
ਨਵੀਂ ਦਿੱਲੀ (ਭਾਸ਼ਾ)- ਉਦਯੋਗ ਮੰਡਲ ਫਿੱਕੀ ਨੇ ਭਾਰਤੀ ਖੋ-ਖੋ ਫੈਡਰੇਸ਼ਨ (ਕੇਕੇਐੱਫਆਈ) ਨੂੰ ਖੇਡਾਂ ਵਿਚ ਸ਼ਲਾਘਾਯੋਗ ਯੋਗਦਾਨ ਦੇ ਲਈ 'ਇੰਡੀਆ ਸਪੋਰਟਸ ਐਵਾਰਡ 2024' ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਆਫ ਇੰਡੀਆ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੇਕੇਐੱਫਆਈ ਨੂੰ 'ਸਰਬੋਤਮ ਰਾਸ਼ਟਰੀ ਖੇਡ ਮਹਾਸੰਘ 2024' ਚੁਣਿਆ ਗਿਆ ਹੈ। ਇਹ ਪੁਰਸਕਾਰ 30 ਨਵੰਬਰ ਨੂੰ 14ਵੀਂ 'ਗਲੋਬਲ ਸਪੋਰਟਸ' ਕਾਨਫਰੰਸ ਦੌਰਾਨ ਕੇ.ਕੇ.ਐੱਫ.ਆਈ. ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਨੂੰ ਦਿੱਤਾ ਜਾਵੇਗਾ। ਉਦਯੋਗ ਮੰਡਲ ਨੇ ਕੇਕੇਐੱਫਆਈ ਨੂੰ ਭੇਜੀ ਇਕ ਚਿੱਠੀ 'ਚ ਕਿਹਾ,"ਖੇਡਾਂ 'ਚ ਤੁਹਾਡੇ ਯੋਗਦਾਨ ਅਤੇ ਸਮਰਪਣ ਨੇ ਨਾ ਸਿਰਫ਼ ਉੱਤਮਤਾ ਦੇ ਮਾਪਦੰਡ ਤੈਅ ਕੀਤੇ ਹਨ ਬਲਕਿ ਅਣਗਿਣਤ ਖਿਡਾਰੀਆਂ ਨੂੰ ਜੀਵਨ 'ਚ ਉੱਚਾਈਆਂ ਛੂੰਹਣ ਲਈ ਪ੍ਰੇਰਿਤ ਕੀਤਾ ਹੈ।"
ਇਹ ਪ੍ਰੋਗਰਾਮ ਫਿੱਕੀ ਟਰਫ 2024: 14ਵੇਂ 'ਗਲੋਬਲ ਸਪੋਰਟਸ' ਸੰਮੇਲਨ ਦਾ ਹਿੱਸਾ ਹੈ। ਕੇ.ਕੇ.ਐੱਫ.ਆਈ. ਦੇ ਪ੍ਰਧਾਨ ਮਿੱਤਲ ਨੇ ਫਿੱਕੀ ਨੂੰ ਇਸ ਪੁਰਸਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਪੁਰਾਤਨ ਭਾਰਤੀ ਖੇਡ ਦੇ ਵਿਕਾਸ ਅਤੇ ਪ੍ਰਸਾਰ ਲਈ ਖੋ-ਖੋ ਫੈਡਰੇਸ਼ਨ ਦੇ ਸ਼ਲਾਘਾਯੋਗ ਕੰਮਾਂ ਦੀ ਪਛਾਣ ਹੈ। ਉਨ੍ਹਾਂ ਕਿਹਾ,“ਇਹ ਪੁਰਸਕਾਰ ਖੋ-ਖੋ ਫੈਡਰੇਸ਼ਨ ਨੂੰ ਆਗਾਮੀ ਵਿਸ਼ਵ ਕੱਪ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਨ ਲਈ ਉਤਸ਼ਾਹਿਤ ਕਰੇਗਾ। ਇਹ ਭਵਿੱਖ 'ਚ ਅਜਿਹੇ ਮੁਕਾਬਲਿਆਂ ਲਈ ਮਾਪਦੰਡ ਤੈਅ ਕਰੇਗਾ ਅਤੇ ਖੋ-ਖੋ ਨੂੰ ਓਲੰਪਿਕ ਅਤੇ ਏਸ਼ੀਅਨ ਖੇਡਾਂ 'ਚ ਸ਼ਾਮਲ ਕਰਨ ਦਾ ਰਾਹ ਪੱਧਰਾ ਕਰੇਗਾ।'' ਮਿੱਤਲ ਨੇ ਇਹ ਪੁਰਸਕਾਰ ਪੇਂਡੂ ਪੱਧਰ ਤੱਕ ਖੋ-ਖੋ ਖੇਡਣ ਵਾਲੇ ਕਰੋੜਾਂ ਖਿਡਾਰੀਆਂ ਨੂੰ ਸਮਰਪਿਤ ਕੀਤਾ, ਜੋ ਸਾਲਾਂ ਤੋਂ ਉਹ ਅਜੇ ਵੀ ਬਿਨਾਂ ਕਿਸੇ ਵਿੱਤੀ ਲਾਭ ਜਾਂ ਸਰਕਾਰੀ ਉਤਸ਼ਾਹ ਦੇ ਇਸ ਖੇਡ ਨੂੰ ਅਜੇ ਤੱਕ ਜ਼ਿੰਦਾ ਰੱਖੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8