ਭਾਰਤ-ਅਮਰੀਕਾ ਵਿਚਾਲੇ ਸਿੱਖਿਆ ਸੰਸਥਾਵਾਂ ਦਰਮਿਆਨ ਸਹਿਯੋਗ ਹੋਵੇਗਾ ਮਜ਼ਬੂਤ : ਧਰਮੇਂਦਰ ਪ੍ਰਧਾਨ

11/13/2021 12:11:19 PM

ਨਵੀਂ ਦਿੱਲੀ/ਵਾਸ਼ਿੰਗਟਨ (ਭਾਸ਼ਾ)- ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸੁਭਾਵਿਕ ਸਾਂਝੇਦਾਰ ਹਨ, ਖਾਸ ਤੌਰ ’ਤੇ ਸਿੱਖਿਆ ਦੇ ਖੇਤਰ ’ਚ ਅਤੇ ਦੋਹਾਂ ਦੇਸ਼ਾਂ ਦੇ ਸਿੱਖਿਆ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਹਨ। ਪ੍ਰਧਾਨ ਨੇ ਬੁੱਧਵਾਰ ਨੂੰ ‘ਐਡਵਾਂਸਿੰਗ ਇੰਡੀਆ- ਯੂ.ਐੱਸ. ਐਜ਼ੂਕੇਸ਼ਨ ਪਾਰਟਨਰਸ਼ਿਪ’ ’ਚ ਆਪਣੇ ਸੰਬੋਧਨ ’ਚ ਇਹ ਗੱਲ ਕਹੀ। ਇਹ ਗੋਲਮੇਜ਼ ਬੈਠਕ ਭਾਰਤੀ ਦੂਤਘਰ ਨੇ ਨਿਊਯਾਰਕ, ਸ਼ਿਕਾਗੋ, ਸੈਨ ਫਰਾਂਸਿਸਕੋ, ਹਿਊਸਟਨ ਅਤੇ ਅਟਲਾਂਟਾ ਦੇ ਵਣਜ ਦੂਤਘਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਸੀ। ਪ੍ਰਧਾਨ ਨੇ ਕਿਹਾ,‘‘ਭਾਰਤ ਅਤੇ ਅਮਰੀਕਾ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਹਨ। ਇਨ੍ਹਾਂ ’ਚ ਉਦਯੋਗਾਂ, ਸਿੱਖਿਆ ਅਤੇ ਨੀਤੀ ਨਿਰਮਾਤਾਵਾਂ ਨੂੰ ਆਪਸ ’ਚ ਜੋੜਨਾ (ਇੰਟਰਲਿੰਕਿੰਗ) ਸ਼ਾਮਲ ਹਨ।’’

ਉਨ੍ਹਾਂ ਕਿਹਾ ਕਿ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਦੁਨੀਆ ’ਚ ਕਿਤੇ ਵੀ ਜਾਣ ਦੀ ਰਾਹ ਸੌਖੀ ਕੀਤੀ ਹੈ ਅਤੇ ਇਹ ਸਾਂਝੇਦਾਰੀ ਅਤੇ ਆਪਸੀ ਲਾਭਕਾਰੀ ਸਿੱਖਿਆ ਤਾਲਮੇਲ ਨੂੰ ਵੀ ਉਤਸ਼ਾਹ ਦਿੰਦਾ ਹੈ। ਉਨ੍ਹਾਂ ਕਿਹਾ,‘‘ਗਲਾਸਗੋ ’ਚ ਸੀ.ਓ.ਪੀ. 26 ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦੇ ਨਾਲ ਤਾਲਮੇਲ ਲਈ, ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਗਲੋਬਲ ਇੱਛਾਵਾਂ ਨਾਲ ਤਾਲਮੇਲ ਬਿਠਾਉਣ ਵਾਲਾ ਹੋਣਾ ਚਾਹੀਦਾ ਅਤੇ ਐੱਨ.ਈ.ਪੀ. 2020 ਇਸ ਤਰ੍ਹਾਂ ਦੇ ਤਾਲਮੇਲ ਨੂੰ ਮਨਜ਼ੂਰੀ ਦਿੰਦਾ ਹੈ।’’ ਇਸ ਗੋਲਮੇਜ਼ ਸੰਮੇਲਨ ’ਚ 20 ਅਮਰੀਕੀ ਯੂਨੀਵਰਸਿਟੀਆਂ ਦੇ ਪ੍ਰਧਾਨ, ਕੁੱਲਪਤੀਆਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਕੋਲੋਰਾਡੋ ਯੂਨੀਵਰਸਿਟੀ, ਨਿਊਯਾਰਕ ਯੂਨੀਵਰਸਿਟੀ, ਰਾਈਸ ਯੂਨੀਵਰਸਿਟੀ ਅਤੇ ਇਲੀਨੋਈਸ ਯੂਨੀਵਰਸਿਟੀ ਆਦਿ ਸ਼ਾਮਲ ਸਨ।


DIsha

Content Editor

Related News