ਭਾਰਤ ਨੇ ਨੇਪਾਲ ਦੇ 15 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਭੇਜੀ ਮਦਦ ਸਮੱਗਰੀ
Saturday, Aug 28, 2021 - 11:44 AM (IST)
ਕਾਠਮਾਂਡੂ- ਭਾਰਤ ਨੇ ਨੇਪਾਲ ਦੇ 15 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਲੋਕਾਂ ਦੀ ਮਦਦ ਲਈ ਮਨੁੱਖੀ ਮਦਦ ਦੇ ਅਧੀਨ ਨੇਪਾਲ ਨੂੰ 8 ਕਰੋੜ ਰੁਪਏ ਦੀ ਰਾਹਤ ਸਮੱਗਰੀ ਦਾਨ ਕੀਤੀ ਹੈ। ਇੱਥੇ ਭਾਰਤੀ ਦੂਤਘਰ ਨੇ ਇਕ ਬਿਆਨ ’ਚ ਕਿਹਾ ਕਿ ਹੜ੍ਹ ਅਤੇ ਜ਼ਮੀਨ ਖਿੱਸਕਣ ਕਾਰਨ ਹਾਲ ਹੀ ’ਚ ਹੋਏ ਨੁਕਸਾਨ ਨੂੰ ਦੇਖਦੇ ਹੋਏ ਰਾਹਤ ਸਮੱਗਰੀ ਦੀ ਪੂਰੀ ਖੇਪ ਨੇਪਾਲ-ਭਾਰਤ ਮਹਿਲਾ ਮਿੱਤਰਤਾ ਸੋਸਾਇਟੀ (ਐੱਨ.ਆਈ.ਡਬਲਿਊ.ਐੱਫ.ਐੱਸ.) ਅਤੇ ਪ੍ਰਾਗਇਕ ਵਿਦਿਆਰਥੀ ਪ੍ਰੀਸ਼ਦ (ਪੀ.ਵੀ.ਪੀ.) ਦੇ ਮਾਧਿਅਮ ਨਾਲ ਸਥਾਨਕ ਸਰਕਾਰ ਦੇ ਤਾਲਮੇਲ ’ਚ ਵੰਡ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ 75 ਬੱਚਿਆਂ ਨੂੰ ਗੋਦ ਲਵੇਗੀ ਕੈਨੇਡਾ ਇੰਡੀਆ ਫਾਊਂਡੇਸ਼ਨ
ਬਿਆਨ ਅਨੁਸਾਰ, ਰਾਹਤ ਸਮੱਗਰੀ ’ਚ 15 ਜ਼ਿਲ੍ਹਿਆਂ ’ਚ ਹੜ੍ਹ ਅਤੇ ਜ਼ਮੀਨ ਖਿੱਸਕਣ ਪ੍ਰਭਾਵਿਤ ਪਰਿਵਾਰਾਂ ਵਿਚਾਲੇ ਵੰਡ ਲਈ ਟੈਂਟ, ਪਲਾਸਟਿਕ ਸ਼ੀਟ, ਬਿਸਤਰ ਅਤੇ ਦਵਾਈਆਂ ਸ਼ਾਮਲ ਹਨ। ਭਾਰਤੀ ਦੂਤਘਰ ਦੇ ਮਿਸ਼ਨ ਉੱਪ ਮੁਖੀ ਨਾਮਗਯਾ ਸੀ ਖੰਪਾ ਨੇ ਸੰਸਦ ਮੈਂਬਰ ਅਤੇ ਐੱਨ.ਆਈ.ਡਬਲਿਊ.ਐੱਫ.ਐੱਸ. ਦੀ ਪ੍ਰਧਾਨ ਚੰਦਾ ਚੌਧਰੀ ਅਤੇ ਪੀ.ਵੀ.ਪੀ. ਦੇ ਅਹੁਦਾ ਅਧਿਕਾਰੀ ਨਾਰਾਇਣ ਢਕਾਲ ਨੂੰ ਭਾਰਤ ਸਰਕਾਰ ਵਲੋਂ ਇਹ ਖੇਪ ਸੌਂਪੀ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, ‘ਦੇਸ਼ ਦੇ ਮੇਂਟੋਰ’ ਪ੍ਰੋਗਰਾਮ ਲਈ ਬਣਨਗੇ ਬਰਾਂਡ ਅੰਬੈਸਡਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ