ਟਾਰਗੇਟ ਕਿਲਿੰਗ ’ਤੇ ਕੇਂਦਰ ਸਰਕਾਰ ਸਖ਼ਤ, CRPF ਦੀਆਂ 5 ਹੋਰ ਕੰਪਨੀਆਂ ਜੰਮੂ ਕਸ਼ਮੀਰ ਭੇਜੀਆਂ

11/10/2021 10:28:27 AM

ਨਵੀਂ ਦਿੱਲੀ/ਸ਼੍ਰੀਨਗਰ- ਕੇਂਦਰ ਸ਼ਾਸਿਤ ਖੇਤਰ ਜੰਮੂ ਕਸ਼ਮੀਰ ਵਿਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਸੀ.ਆਰ.ਪੀ.ਐੱਫ. ਦੀਆਂ 5 ਹੋਰ ਕੰਪਨੀਆਂ ਜੰਮੂ ਕਸ਼ਮੀਰ ਭੇਜੀਆਂ ਹਨ। ਇਨ੍ਹਾਂ ਦੀ ਤਾਇਨਾਤੀ ਇਕ ਹਫ਼ਤੇ ਅੰਦਰ ਹੋ ਜਾਵੇਗੀ। ਦੱਸਣਯੋਗ ਹੈ ਕਿ ਇੱਥੋਂ ਦੇ ਪੁਰਾਣੇ ਸ਼੍ਰੀਨਗਰ ਦੇ ਬੋਹਰੀ ਕਦਲ ਇਲਾਕੇ ’ਚ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ ਦੀ ਦੁਕਾਨ ’ਤੇ ਸੇਲਜ਼ਮੈਨ ਵਜੋਂ ਕੰਮ ਕਰਨ ਵਾਲੇ ਇਕ ਨਾਗਰਿਕ ਦਾ ਸੋਮਵਾਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਬਟਮਾਲੂ ਇਲਾਕੇ ਵਿਚ ਇਕ ਪੁਲਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਕਤ ਘਟਨਾਵਾਂ ਪਿੱਛੋਂ ਹੀ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸੀ.ਆਰ.ਪੀ.ਐੱਫ. ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸ਼ਾਸਿਤ ਖੇਤਰ ’ਚ ਹੁਣੇ ਜਿਹੇ ਵੱਖ-ਵੱਖ ਨਾਗਰਿਕਾਂ ਦੇ ਕਤਲ ਨੂੰ ਧਿਆਨ ’ਚ ਰੱਖਿਆ 5 ਵਾਧੂ ਕੰਪਨੀਆਂ ਜੰਮੂ ਕਸ਼ਮੀਰ ਭੇਜੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 25 ਕੰਪਨੀਆਂ ਭੇਜੀਆਂ ਗਈਆਂ ਸਨ।

ਇਹ ਵੀ ਪੜ੍ਹੋ ; ਰੇਪ ਪੀੜਤਾ ਤੋਂ ਪਦਮਸ਼੍ਰੀ ਪੁਰਸਕਾਰ ਪ੍ਰਾਪਤੀ ਤੱਕ, ਬੇਹੱਦ ਪ੍ਰੇਰਣਾਦਾਇਕ ਹੈ ਟਰਾਂਸਜੈਂਡਰ ਮੰਜੰਮਾ ਦਾ ਜੀਵਨ

ਸੀ.ਆਰ.ਪੀ.ਐੱਫ. ਅਨੁਸਾਰ ਜੰਮੂ-ਕਸ਼ਮੀਰ ਵਿਚ ਇਸ ਸਾਲ ਹੁਣ ਤੱਕ 112 ਅੱਤਵਾਦੀ ਮਾਰੇ ਗਏ ਹਨ ਅਤੇ 135 ਅੱਤਵਾਦੀ ਫੜੇ ਹਨ। ਦੋ ਹੋਰਨਾਂ ਨੇ ਆਤਮਸਮਰਪਣ ਕੀਤਾ ਹੈ। ਇਕ ਸਾਲ ਅੰਦਰ ਜੰਮੂ ਕਸ਼ਮੀਰ ’ਚ ਕੁੱਲ 33 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿਚੋਂ 27 ਦੀ ਜਾਨ ਅੱਤਵਾਦੀਆਂ ਨੇ ਲਈ ਹੈ। ਅੱਤਵਾਦੀਆਂ ਨੇ ਸ਼ਰੀਨਗਰ ’ਚ 12, ਪੁਲਵਾਮਾ ’ਚ 4, ਅਨੰਤਨਾਗ ’ਚ 4, ਕੁਲਗਾਮ ’ਚ 3, ਬਾਰਾਮੂਲਾ ’ਚ 2 ਅਤੇ ਬਡਗਾਮ ਤੇ ਬਾਂਦੀਪੋਰਾ ’ਚ 1-1 ਆਮ ਨਾਗਰਿਕ ਦੀ ਜਾਨ ਲਈ। ਅੱਤਵਾਦੀਆਂ ਨੇ ਸੋਮਵਾਰ ਸੇਲਜ਼ਮੈਨ ਦੀ ਜਿਹੜੀ ਹੱਤਿਆ ਕੀਤੀ, ਉਹ ਇਕ ਅਕਤੂਬਰ ਤੋਂ ਬਾਅਦ 13ਵੀਂ ਸੀ।

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News