ਸਰਕਾਰ ਨੇ ਸ਼ਿਰੀਸ਼ ਚੰਦਰ ਮੁਰਮੂ ਨੂੰ RBI ਦਾ ਡਿਪਟੀ ਗਵਰਨਰ ਕੀਤਾ ਨਿਯੁਕਤ

Monday, Sep 29, 2025 - 02:05 PM (IST)

ਸਰਕਾਰ ਨੇ ਸ਼ਿਰੀਸ਼ ਚੰਦਰ ਮੁਰਮੂ ਨੂੰ RBI ਦਾ ਡਿਪਟੀ ਗਵਰਨਰ ਕੀਤਾ ਨਿਯੁਕਤ

ਨਵੀਂ ਦਿੱਲੀ- ਸਰਕਾਰ ਨੇ ਸ਼ਿਰੀਸ਼ ਚੰਦਰ ਮੁਰਮੂ ਨੂੰ ਤਿੰਨ ਸਾਲ ਦੇ ਕਾਰਜਕਾਲ ਲਈ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਹੈ। ਮੁਰਮੂ, ਐੱਮ. ਰਾਜੇਸ਼ਵਰ ਰਾਵ ਦਾ ਸਥਾਨ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 8 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ। ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦਾ ਕਾਰਜਕਾਲ 9 ਅਕਤੂਬਰ ਜਾਂ ਉਸ ਤੋਂ ਬਾਅਦ ਅਹੁਦਾ ਗ੍ਰਹਿਣ ਕਰਨ ਦੀ ਤਾਰੀਕ ਤੋਂ ਤਿੰਨ ਸਾਲ ਦਾ ਹੋਵੇਗਾ। ਮੁਰਮੂ ਮੌਜੂਦਾ ਸਮੇਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) 'ਚ ਕਾਰਜਕਾਰੀ ਨਿਰਦੇਸ਼ਕ ਹਨ ਅਤੇ ਨਿਗਰਾਨੀ ਵਿਭਾਗ ਦਾ ਕੰਮ ਦੇਖਦੇ ਹਨ।

ਆਰਬੀਆਈ ਐਕਟ 1934 ਅਨੁਸਾਰ, ਕੇਂਦਰੀ ਬੈਂਕ 'ਚ ਚਾਰ ਡਿਪਟੀ ਗਵਰਨਰ ਹੋਣੇ ਚਾਹੀਦੇ ਹਨ। 2 ਆਪਣੇ ਹੀ 'ਰੈਂਕ' ਤੋਂ, ਇਕ ਵਪਾਰਕ ਬੈਂਕਿੰਗ ਖੇਤਰ ਤੋਂ ਅਤੇ ਇਕ ਅਰਥਸ਼ਾਸਤਰੀ ਜੋ ਮੁਦਰਾ ਨੀਤੀ ਵਿਭਾਗ ਦੀ ਅਗਵਾਈ ਕਰੇਗਾ। ਹੋਰ ਤਿੰਨ ਡਿਪਟੀ ਗਵਰਨਰ ਟੀ. ਰਬੀ ਸ਼ੰਕਰ, ਸਵਾਮੀਨਾਥਨ ਜੇ. ਅਤੇ ਪੂਨਮ ਗੁਪਤਾ ਹਨ। ਦੱਸਣਯੋਗ ਹੈ ਕਿ ਐੱਮ. ਰਾਜੇਸ਼ਵਰ ਰਾਵ ਨੂੰ ਪਹਿਲੀ ਵਾਰ ਸਤੰਬਰ 2020 'ਚ ਤਿੰਨ ਸਾਲ ਦੀ ਮਿਆਦ ਲਈ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ। 2023 'ਚ ਉਨ੍ਹਾਂ ਨੂੰ ਇਕ ਸਾਲ ਦਾ ਵਿਸਥਾਰ ਮਿਲਿਆ ਸੀ। ਇਸ ਤੋਂ ਬਾਅਦ 2024 'ਚ ਇਕ ਹੋਰ ਵਿਸਥਾਰ ਮਿਲਿਆ। ਇਸ ਤਰ੍ਹਾਂ 8 ਅਕਤੂਬਰ ਨੂੰ ਰਾਵ ਦੇ ਕਾਰਜਕਾਲ ਦੇ 5 ਸਾਲ ਪੂਰੇ ਹੋ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News