H-1B ਵੀਜ਼ਾ ਨਿਯਮਾਂ ’ਚ ਬਦਲਾਅ ਤੋਂ ਬਾਅਦ ਮਾਈਕ੍ਰੋਸਾਫਟ ਨੇ ਆਪਣੇ ਸਾਰੇ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕਾ ਆਉਣ ਦੇ ਦਿੱਤੇ ਨਿਰਦੇਸ਼

Saturday, Sep 20, 2025 - 06:53 PM (IST)

H-1B ਵੀਜ਼ਾ ਨਿਯਮਾਂ ’ਚ ਬਦਲਾਅ ਤੋਂ ਬਾਅਦ ਮਾਈਕ੍ਰੋਸਾਫਟ ਨੇ ਆਪਣੇ ਸਾਰੇ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕਾ ਆਉਣ ਦੇ ਦਿੱਤੇ ਨਿਰਦੇਸ਼

ਵਾਸ਼ਿੰਗਟਨ (ਇੰਟ.) - ਐੱਚ1ਬੀ ਵੀਜ਼ਾ ਦੇ ਨਿਯਮਾਂ ’ਚ ਬਦਲਾਅ ਤੋਂ ਬਾਅਦ ਮਾਈਕ੍ਰੋਸਾਫਟ ਨੇ ਆਪਣੇ ਸਾਰੇ ਵਿਦੇਸ਼ੀ ਕਰਮਚਾਰੀਆਂ ਨੂੰ ਐਤਵਾਰ ਤੱਕ ਅਮਰੀਕਾ ਵਾਪਸ ਆਉਣ ਲਈ ਕਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ1ਬੀ ਵਰਕ ਵੀਜ਼ਾ ’ਤੇ 1 ਲੱਖ ਡਾਲਰ (ਲੱਗਭਗ 88 ਲੱਖ ਰੁਪਏ) ਦੀ ਨਵੀਂ ਅਰਜ਼ੀ ਫੀਸ ਲਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ :     1 ਅਕਤੂਬਰ ਤੋਂ ਬਦਲ ਜਾਣਗੇ ਇਹ ਅਹਿਮ ਨਿਯਮ! ਜਾਣਕਾਰੀ  ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ

ਪ੍ਰੋਫੈਸ਼ਨਲਸ ਨੂੰ ਅਮਰੀਕਾ ’ਚ ਹੀ ਰਹਿਣਾ ਚਾਹੀਦਾ

ਦਿੱਗਜ ਟੈੱਕ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ ਐੱਚ1ਬੀ ਅਤੇ ਐੱਚ4 ਵੀਜ਼ਾ ਧਾਰਕਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੀ ਗਈ 21 ਸਤੰਬਰ ਦੀ ਸਮਾਂ ਹੱਦ ਤੋਂ ਪਹਿਲਾਂ ਤੁਰੰਤ ਅਮਰੀਕਾ ਵਾਪਸ ਜਾਣ ਲਈ ਕਿਹਾ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਟੈੱਕ ਕੰਪਨੀ ਨੇ ਆਪਣੇ ਐੱਚ1ਬੀ ਵੀਜ਼ਾ ਧਾਰਕਾਂ ਨੂੰ ਜੋ ਪਹਿਲਾਂ ਹੀ ਅਮਰੀਕਾ ’ਚ ਹਨ, ਉਨ੍ਹਾਂ ਨੂੰ ਉੱਥੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਹੈ। ਕੰਪਨੀ ਨੇ ਐੱਚ1ਬੀ ਵੀਜ਼ਾ ਧਾਰਕਾਂ ਨੂੰ ਕਿਹਾ ਹੈ ਕਿ ਪ੍ਰੋਫੈਸ਼ਨਲਸ ਨੂੰ ਅਮਰੀਕਾ ਵਿਚ ਹੀ ਰਹਿਣਾ ਚਾਹੀਦਾ ਹੈ। ਨਾਲ ਹੀ ਐੱਚ4 ਵੀਜ਼ਾ ਧਾਰਕਾਂ ਨੂੰ ਵੀ ਅਮਰੀਕਾ ’ਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਐੱਚ1ਬੀ ਅਤੇ ਐੱਚ4 ਵੀਜ਼ਾ ਧਾਰਕਾਂ ਨੂੰ ਸਮਾਂ ਹੱਦ ਤੋਂ ਪਹਿਲਾਂ ਅਮਰੀਕਾ ਵਾਪਸ ਜਾਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     ਗਾਹਕਾਂ ਲਈ ਵੱਡੀ ਰਾਹਤ: RBI ਨੇ Debit Cards, Minimum Balance ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਨਿਰਦੇਸ਼

ਆਈ.ਟੀ. ਸੈਕਟਰ ਪ੍ਰਭਾਵਿਤ ਹੋਣ ਦੀ ਸੰਭਾਵਨਾ

ਇਹ ਮੀਮੋ ਕਿਸੇ ਵੱਡੀ ਤਕਨੀਕੀ ਕੰਪਨੀ ਵੱਲੋਂ ਪਹਿਲਾ ਜਵਾਬ ਹੈ, ਕਿਉਂਕਿ ਫੀਸ ਦੇ ਆਈਟੀ ਸੈਕਟਰ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। ਰਾਇਟਰਜ਼ ਦੁਆਰਾ ਸਮੀਖਿਆ ਕੀਤੀ ਗਈ ਇੱਕ ਅੰਦਰੂਨੀ ਈਮੇਲ ਦੇ ਅਨੁਸਾਰ, ਮਾਈਕ੍ਰੋਸਾਫਟ ਤੋਂ ਇਲਾਵਾ, ਜੇ.ਪੀ. ਮੋਰਗਨ ਨੇ ਸੰਯੁਕਤ ਰਾਜ ਤੋਂ ਬਾਹਰ ਰਹਿ ਰਹੇ ਐਚ-1ਬੀ ਵੀਜ਼ਾ ਧਾਰਕਾਂ ਨੂੰ 21 ਸਤੰਬਰ ਤੋਂ ਪਹਿਲਾਂ ਵਾਪਸ ਆਉਣ ਦੀ ਸਲਾਹ ਵੀ ਦਿੱਤੀ ਹੈ।

ਇਹ ਵੀ ਪੜ੍ਹੋ :     ਸਸਤਾ ਹੋ ਜਾਵੇਗਾ ਆਟਾ, ਤੇਲ, ਸਾਬਣ ਸਮੇਤ ਹੋਰ ਘਰੇਲੂ ਸਾਮਾਨ, ਜਾਣੋ ਕਿਹੜੀਆਂ ਕੰਪਨੀਆਂ ਨੇ ਘਟਾਈਆਂ ਕੀਮਤਾਂ

ਇਹ ਵੀ ਪੜ੍ਹੋ :     ਵੱਡੀ ਗਿਰਾਵਟ ਦੇ ਬਾਅਦ ਫਿਰ ਚੜ੍ਹੇ ਸੋਨੇ ਦੇ ਭਾਅ, ਚਾਂਦੀ ਨੇ ਮਾਰੀ ਵੱਡੀ ਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News