ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

Monday, Jun 05, 2023 - 10:42 AM (IST)

ਨਵੀਂ ਦਿੱਲੀ : ਦਿੱਲੀ ਅਤੇ ਐੱਨਸੀਆਰ ਦੇ ਖੇਤਰਾਂ ਵਿੱਚ 1 ਅਕਤੂਬਰ ਤੋਂ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਜਾਣਕਾਰੀ ਮਿਲੀ ਹੈ। ਇਹ ਆਦੇਸ਼ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ ਅਤੇ ਸਾਰੇ ਐੱਨਸੀਆਰ ਰਾਜਾਂ ਨੂੰ ਜਾਰੀ ਕੀਤੇ ਹਨ। ਇਸ ਦੌਰਾਨ ਸਾਫ਼ ਈਂਧਨ ਅਤੇ ਦੋਹਰੇ ਮੋਡ (ਦੋ ਈਂਧਨ) 'ਤੇ ਚੱਲਣ ਵਾਲੇ ਜਨਰੇਟਰਾਂ ਨੂੰ ਛੇ ਵੱਖ-ਵੱਖ ਸ਼੍ਰੇਣੀਆਂ ਵਿੱਚ ਛੋਟ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਦੱਸ ਦੇਈਏ ਕਿ ਰਾਜਧਾਨੀ ਦਿੱਲੀ ਅਤੇ ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਆਮ ਤੌਰ 'ਤੇ ਆਮ ਨਾਲੋਂ ਬਹੁਤ ਜ਼ਿਆਦਾ ਰਹਿੰਦਾ ਹੈ। ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿੱਚ ਸਭ ਤੋਂ ਵੱਧ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰ ਵੀ ਸ਼ਾਮਲ ਹਨ, ਜਿਹਨਾਂ ਤੋਂ ਨਿਕਲਣ ਵਾਲੇ ਧੂੰਏ ਨਾਲ ਪ੍ਰਦੂਸ਼ਣ ਹੁੰਦਾ ਹੈ। ਇਸ ਕਾਰਨ ਜੀਆਰਏਪੀ ਦੇ ਲਾਗੂ ਹੋਣ ਦੇ ਸਮੇਂ ਤੋਂ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ ਦੇ ਇਸਤੇਮਾਲ ਤੋਂ ਰੋਕਣ ਜਾਂ ਇਹਨਾਂ ਦੀ ਸੀਮਤ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਕਾਰਨ ਠੰਡਾ ਪਿਆ ਸਾਫਟ ਡਰਿੰਕ ਅਤੇ ਆਈਸਕ੍ਰੀਮ ਦਾ ਕਾਰੋਬਾਰ, ਵਿਕਰੀ 'ਚ ਆਈ ਗਿਰਾਵਟ

ਇਨ੍ਹਾਂ ਛੇ ਸ਼੍ਰੇਣੀਆਂ ਨੂੰ ਦਿੱਤੀ ਜਾਵੇਗੀ ਛੋਟ 

. ਐੱਲ.ਪੀ.ਜੀ., ਕੁਦਰਤੀ ਗੈਸ, ਬਾਇਓ ਗੈਸ, ਪ੍ਰੋਪੇਨ ਅਤੇ ਬਿਊਟੇਨ 'ਤੇ ਚੱਲਣ ਵਾਲੇ ਜਨਰੇਟਰਾਂ 'ਤੇ ਕੋਈ ਪਾਬੰਦੀ ਨਹੀਂ।
. ਕਿਲੋਵਾਟ ਤੋਂ ਘੱਟ ਪੋਰਟੇਬਲ ਜਨਰੇਟਰਾਂ ਤੇ ਗ੍ਰੈਪ ਸਮੇਂ ਨੂੰ ਛੱਡ ਕੇ ਕੋਈ ਪਾਬੰਦੀਆਂ ਨਹੀਂ।
. 19 KW ਤੋਂ 125 KW ਤੱਕ ਦੋਹਰੇ ਬਾਲਣ ਮੋਡ 'ਤੇ ਕੋਈ ਪਾਬੰਦੀ ਨਹੀਂ।
. ਗ੍ਰੇਪ ਵਿੱਚ ਦੋ ਘੰਟੇ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ
. 125 kW ਤੋਂ 800 kW ਤੱਕ ਦੋਹਰੇ ਬਾਲਣ ਮੋਡ ਜਾਂ ਰੀਟਰੋਫਿਟਡ ਜਨਰੇਟਰਾਂ 'ਤੇ ਕੋਈ ਪਾਬੰਦੀ ਨਹੀਂ।
. 800 ਕਿਲੋਵਾਟ ਅਤੇ ਇਸ ਤੋਂ ਵੱਧ ਦੇ ਜਨਰੇਟਰਾਂ ਲਈ ਦੋਹਰੇ ਬਾਲਣ ਮੋਡ ਵਿੱਚ ਜਾਂ ਕਿਸੇ ਹੋਰ ਨਿਕਾਸੀ ਨਿਯੰਤਰਣ ਯੰਤਰ ਦੇ ਨਾਲ, ਗ੍ਰੇਪਲ ਟਾਈਮ ਨੂੰ ਛੱਡ ਕੇ ਕੋਈ ਪਾਬੰਦੀ ਨਹੀਂ ਹੋਵੇਗੀ।
. ਨਵੇਂ ਨਿਯਮਾਂ ਅਨੁਸਾਰ 800 ਕਿਲੋਵਾਟ ਤੱਕ ਦੇ ਜਨਰੇਟਰਾਂ 'ਤੇ ਕੋਈ ਪਾਬੰਦੀ ਨਹੀਂ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


rajwinder kaur

Content Editor

Related News