ਫ਼ੌਜ ਨੇ ਬਦਲੇ ਅਗਨੀਵੀਰ ਭਰਤੀ ਪ੍ਰਕਿਰਿਆ ਦੇ ਨਿਯਮ, ਜਾਣੋ ਹੁਣ ਕਿਵੇਂ ਮਿਲੇਗੀ ਨੌਕਰੀ
Saturday, Feb 04, 2023 - 11:40 PM (IST)
![ਫ਼ੌਜ ਨੇ ਬਦਲੇ ਅਗਨੀਵੀਰ ਭਰਤੀ ਪ੍ਰਕਿਰਿਆ ਦੇ ਨਿਯਮ, ਜਾਣੋ ਹੁਣ ਕਿਵੇਂ ਮਿਲੇਗੀ ਨੌਕਰੀ](https://static.jagbani.com/multimedia/2023_2image_19_04_033662598agniveer.jpg)
ਨਵੀਂ ਦਿੱਲੀ (ਪੀ. ਟੀ) : ਫ਼ੌਜ ਨੇ ‘ਅਗਨੀਵੀਰ’ ਭਰਤੀ ਪ੍ਰਕਿਰਿਆ 'ਚ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਉਮੀਦਵਾਰਾਂ ਨੂੰ ਪਹਿਲਾਂ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (ਸੀ.ਈ.ਈ.) 'ਚ ਹਾਜ਼ਰ ਹੋਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਿਜ਼ੀਕਲ ਫਿਟਨੈੱਸ ਟੈਸਟ ਅਤੇ ਮੈਡੀਕਲ ਜਾਂਚ ਤੋਂ ਗੁਜ਼ਰਨਾ ਹੋਵੇਗਾ। ਫ਼ੌਜ ਵੱਲੋਂ ਵੱਖ-ਵੱਖ ਅਖ਼ਬਾਰਾਂ 'ਚ ਪ੍ਰਕਿਰਿਆ 'ਚ ਬਦਲਾਅ ਦੇ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਪਰ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਸਬੰਧ 'ਚ ਫਰਵਰੀ ਦੇ ਅੱਧ ਤੱਕ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਹਿੰਡਨਬਰਗ ਤੇ ਕੀ ਲਾਏ ਦੋਸ਼, ਜਿਸ ਕਾਰਨ ਟਾਪ 20 ਅਮੀਰਾਂ ਦੀ ਸੂਚੀ 'ਚੋਂ ਵੀ ਬਾਹਰ ਹੋਏ ਅਡਾਨੀ
ਸੂਤਰ ਨੇ ਕਿਹਾ ਕਿ ਭਰਤੀ ਲਈ ਪਹਿਲਾ ਆਨਲਾਈਨ ਟੈਸਟ ਅਪ੍ਰੈਲ ਵਿੱਚ ਦੇਸ਼ ਭਰ ਵਿੱਚ ਲਗਭਗ 200 ਸਥਾਨਾਂ 'ਤੇ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਲਈ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਬਦਲਾਅ ਭਰਤੀ ਰੈਲੀਆਂ ਦੌਰਾਨ ਦਿਖਾਈ ਦੇਣ ਵਾਲੀ ਭਾਰੀ ਭੀੜ ਨੂੰ ਘਟਾਏਗਾ ਅਤੇ ਭਰਤੀ ਦਾ ਪ੍ਰਬੰਧਨ ਅਤੇ ਸੰਚਾਲਨ ਕਰਨਾ ਆਸਾਨ ਬਣਾ ਦੇਵੇਗਾ।
ਇਹ ਵੀ ਪੜ੍ਹੋ : ਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ, ਹੈਰਾਨ ਕਰਨਗੇ ਕੈਂਸਰ ਦੇ ਮਰੀਜ਼ਾਂ ਦੇ ਅੰਕੜੇ
ਉਸਨੇ ਕਿਹਾ ਅਗਨੀਵੀਰ ਭਰਤੀ ਪ੍ਰਕਿਰਿਆ ਲਈ ਪਹਿਲਾਂ ਉਮੀਦਵਾਰਾਂ ਨੂੰ ਸਰੀਰਕ ਤੰਦਰੁਸਤੀ ਟੈਸਟ ਕਰਵਾਉਣਾ ਪੈਂਦਾ ਸੀ, ਉਸ ਤੋਂ ਬਾਅਦ ਡਾਕਟਰੀ ਜਾਂਚ ਅਤੇ ਸੀ.ਈ.ਈ. ਲਈ ਪੇਸ਼ ਹੋਣਾ ਆਖ਼ਰੀ ਕਦਮ ਸੀ ਪਰ ਹੁਣ ਆਨਲਾਈਨ ਪ੍ਰੀਖਿਆ ਪਹਿਲਾ ਪੜਾਅ ਹੈ।
ਇਹ ਵੀ ਪੜ੍ਹੋ : ਅਰਬਪਤੀਆਂ ਦਾ ਭਾਈਚਾਰਾ: ਅਡਾਨੀ ਦੀ ਸਹਾਇਤਾ ਲਈ ਦੇਸ਼ ਤੇ ਵਿਦੇਸ਼ ਤੋਂ ਵਧੇ ਹੱਥ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ