ਪੈਟਰੋਲ ਪੰਪ 'ਤੇ ਚੈਕਿੰਗ ਕਰਨ ਆਏ IOC ਅਧਿਕਾਰੀ ਦਾ ਬੇਰਹਿਮੀ ਨਾਲ ਕਤਲ ! ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ

Thursday, Oct 08, 2026 - 04:48 PM (IST)

ਪੈਟਰੋਲ ਪੰਪ 'ਤੇ ਚੈਕਿੰਗ ਕਰਨ ਆਏ IOC ਅਧਿਕਾਰੀ ਦਾ ਬੇਰਹਿਮੀ ਨਾਲ ਕਤਲ ! ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ

ਛਤਰਪਤੀ ਸੰਭਾਜੀਨਗਰ (ਏਜੰਸੀ)- ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ 'ਚ ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇ ਅਧਿਕਾਰੀ ਮਹੇਸ਼ ਸ਼ੇਲਕੇ ਦੇ ਕਤਲ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਹੇਸ਼ ਸ਼ੇਲਕੇ ਦਾ ਇਕ ਦਿਨ ਪਹਿਲਾਂ ਪੈਟਰੋਲ ਪੰਪ 'ਤੇ ਨਿਰੀਖਣ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸ਼ਰਵਣ ਵਾਕੁੜੇ, ਰਾਹੁਲ ਧਾਯਜੇ, ਉਮੇਸ਼ ਪਾਂਡਵੀਰ ਅਤੇ ਲਤਾ ਪਾਂਡਵੀਰ ਵਜੋਂ ਹੋਈ ਹੈ। 
ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਪੁਲਸ ਨੇ ਇੰਡੀਅਨ ਆਇਲ ਦੇ ਇਕ ਸੀਨੀਅਰ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਤਲ, ਗੈਰ-ਕਾਨੂੰਨੀ ਇਕੱਠ, ਦੰਗਾ ਅਤੇ ਅਪਰਾਧਿਕ ਧਮਕੀ ਦੇ ਦੋਸ਼ 'ਚ ਭਾਰਤੀ ਦੰਡ ਸੰਹਿਤਾ (IPC) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਜਦੋਂ ਇੰਡੀਅਨ ਆਇਲ ਮੈਨੇਜਰ (ਰਿਟੇਲ ਸੇਲਜ਼) ਮਹੇਸ਼ ਸ਼ੇਲਕੇ ਅਤੇ ਹੋਰ ਕਰਮਚਾਰੀ ਇੰਡੀਅਨ ਆਇਲ ਦੇ ਇਕ ਰਿਟੇਲ ਆਊਟਲੈਟ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੇ ਸਨ।

ਪੁਲਸ ਨੇ ਕਿਹਾ ਕਿ ਦੋਸ਼ੀ ਉਮੇਸ਼ ਪਾਂਡਵੀਰ ਅਤੇ ਚਾਰ ਹੋਰਾਂ ਨੇ ਸ਼ੇਲਕੇ ਨੂੰ ਇਹ ਪੁੱਛਣ ਤੋਂ ਬਾਅਦ ਚਾਕੂ ਮਾਰ ਦਿੱਤਾ ਕਿ "ਉਹ ਪੈਟਰੋਲ ਪੰਪ ਕਿਸੇ ਹੋਰ ਨੂੰ ਚਲਾਉਣ ਲਈ ਕਿਵੇਂ ਦੇ ਸਕਦਾ ਹੈ?" ਕੁਰੂੰਡਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ,"ਉਸ ਦੀ ਪਿੱਠ, ਛਾਤੀ, ਸਿਰ, ਬਾਹਾਂ ਅਤੇ ਪੇਟ 'ਚ ਚਾਕੂ ਮਾਰਿਆ ਗਿਆ ਸੀ। ਹਮਲੇ ਦੌਰਾਨ ਪੱਥਰ ਵੀ ਮਾਰੇ ਗਏ ਸਨ। ਸ਼ੇਲਕੇ ਨੂੰ ਵਸਮਤ ਦੇ ਇਕ ਤਾਲੁਕਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।" ਇਸ ਤੋਂ ਪਹਿਲਾਂ ਦਿਨ 'ਚ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸ਼ੇਲਕੇ 'ਤੇ ਹੋਏ ਘਾਤਕ ਹਮਲੇ ਤੋਂ ਬਾਅਦ ਮਹਾਰਾਸ਼ਟਰ ਅਧਿਕਾਰੀਆਂ ਨੂੰ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News