13 ਸਾਲਾ ਜੁੜਵਾ ਭਰਾਵਾਂ ਦਾ ਬੇਰਹਿਮੀ ਨਾਲ ਕਤਲ, ਘਰ ਦੇ ਨੇੜੇ ਪਲਾਟ ''ਚ ਮਿਲੀਆਂ ਲਾਸ਼ਾਂ

Wednesday, Oct 21, 2026 - 10:11 AM (IST)

13 ਸਾਲਾ ਜੁੜਵਾ ਭਰਾਵਾਂ ਦਾ ਬੇਰਹਿਮੀ ਨਾਲ ਕਤਲ, ਘਰ ਦੇ ਨੇੜੇ ਪਲਾਟ ''ਚ ਮਿਲੀਆਂ ਲਾਸ਼ਾਂ

ਭਰਤਪੁਰ (ਏਜੰਸੀ)- ਰਾਜਸਥਾਨ ਦੇ ਡੀਗ ਜ਼ਿਲ੍ਹੇ ਦੇ ਜਨੂਥਰ ਥਾਣਾ ਖੇਤਰ 'ਚ ਮੰਗਲਵਾਰ ਨੂੰ ਬਡੇਸਰਾ ਪਿੰਡ 'ਚ ਆਪਣੀ ਮਾਂ ਨਾਲ ਆਪਣੇ ਨਾਨਾ ਘਨਸ਼ਿਆਮ ਚੌਧਰੀ ਦੇ ਘਰ ਰਹਿ ਰਹੇ 2 ਜੁੜਵਾ ਮੁੰਡਿਆਂ ਦੇ ਕਤਲ ਦੇ ਇਕ ਮੁੱਖ ਦੋਸ਼ੀ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਪੁਲਸ ਸੁਪਰਡੈਂਟ ਕਾਂਬਲੇ ਸ਼ਰਨ ਗੋਪੀਨਾਥ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਿਰਫ਼ 6 ਘੰਟਿਆਂ 'ਚ ਪੁਲਸ ਨੂੰ ਮਿਲੇ ਮਹੱਤਵਪੂਰਨ ਸੁਰਾਗਾਂ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਨਾਲ ਹੀ ਕਤਲ ਦੇ ਪਿੱਛੇ ਕੌਣ ਹੈ, ਇਹ ਘਟਨਾ ਕਿੱਥੇ ਅੰਜਾਮ ਦਿੱਤੀ ਗਈ ਅਤੇ ਕਿਸ ਤਰ੍ਹਾਂ ਨਾਲ ਹੋਈ ਇਸ ਦੀ ਜਾਣਕਾਰੀ ਜੁਟਾ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਸਾਰੇ ਸਬੂਤ ਸੁਰੱਖਿਅਤ ਰੱਖੇ ਗਏ ਹਨ। ਸ਼ੁਰੂਆਤੀ ਜਾਂਚ 'ਚ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਹਨ ਕਿ ਘਟਨਾ ਘਰ ਦੇ ਅੰਦਰ ਵਾਪਰੀ ਸੀ। ਕਤਲ 'ਚ ਵਰਤਿਆ ਗਿਆ ਹਥਿਆਰ ਅਤੇ ਕੱਪੜੇ ਬਰਾਮਦ ਕਰ ਲਏ ਗਏ ਹਨ। ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਜਾਂਚ ਕੀਤੀ ਗਈ ਹੈ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ ਅਤੇ ਇਸ ਦੇ ਦਰਜ ਹੁੰਦੇ ਹੀ ਮੁੱਖ ਦੋਸ਼ੀ ਅਤੇ ਸ਼ਾਮਲ ਹੋਰ ਵਿਅਕਤੀਆਂ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 13 ਸਾਲਾ ਜੁੜਵਾ ਭਰਾਵਾਂ ਵਿਨੈ ਚੌਧਰੀ ਅਤੇ ਵਿਸ਼ਨੂੰ ਚੌਧਰੀ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਨੇੜੇ ਇਕ ਜ਼ਮੀਨ 'ਚ ਬਾਜਰੇ ਅਤੇ ਜਵਾਰ ਦੇ ਢੇਰ ਦੇ ਨੇੜੇ ਖੂਨ ਨਾਲ ਲੱਥਪੱਥ ਪਈਆਂ ਮਿਲੀਆਂ ਸਨ। ਉਹ ਸਵੇਰੇ 6 ਵਜੇ ਦੇ ਕਰੀਬ ਘਰੋਂ ਨਿਕਲੇ ਸਨ। ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਏ ਤਾਂ ਭਾਲ ਸ਼ੁਰੂ ਕੀਤੀ ਗਈ। ਉਨ੍ਹਾਂ ਦੀਆਂ ਲਾਸ਼ਾਂ 'ਤੇ ਕਈ ਜ਼ਖ਼ਮ ਸਨ। ਉਨ੍ਹਾਂ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News