ਚੱਲਦੇ ਮੈਚ ’ਚ ਮੂਸੇ ਵਾਲਾ ਦੇ ਗੀਤਾਂ ’ਤੇ ਝੂਮਿਆ ਵਿਰਾਟ ਕੋਹਲੀ, ਮਾਰੀ ਪੱਟ ’ਤੇ ਥਾਪੀ (ਵੀਡੀਓ)
Thursday, Jul 14, 2022 - 10:51 AM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ ’ਚ ਵੱਡੀ ਗਿਣਤੀ ’ਚ ਹਨ। ਆਮ ਵਿਅਕਤੀ ਤੋਂ ਲੈ ਕੇ ਸੈਲੇਬ੍ਰਿਟੀਜ਼ ਤਕ, ਸਿੱਧੂ ਮੂਸੇ ਵਾਲਾ ਦੇ ਮੁਰੀਦ ਹਨ। ਇਸ ਲਿਸਟ ’ਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਨਾਂ ਵੀ ਆਉਂਦਾ ਹੈ, ਜਿਸ ਨੇ ਹਾਲ ਹੀ ’ਚ ਚੱਲਦੇ ਮੈਚ ’ਚ ਸਿੱਧੂ ਮੂਸੇ ਵਾਲਾ ਵਾਂਗ ਪੱਟ ’ਤੇ ਥਾਪੀ ਮਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਮਹਿਲਾਵਾਂ ਲਈ ਦਿੱਲੀ ਨੂੰ ਸੁਰੱਖਿਅਤ ਨਹੀਂ ਮੰਨਦੀ ਸਾਨਿਆ ਮਲਹੋਤਰਾ, ਝੱਲਣੀ ਪਈ ਛੇੜਛਾੜ
ਭਾਰਤ ਤੇ ਇੰਗਲੈਂਡ ਦੇ ਤੀਜੇ ਤੇ ਆਖਰੀ ਟੀ-20 ਮੈਚ ਦੌਰਾਨ ਵਿਰਾਟ ਕੋਹਲੀ ਨੂੰ ਸਿੱਧੂ ਮੂਸੇ ਵਾਲਾ ਦੇ ਗੀਤਾਂ ’ਤੇ ਝੂਮਦੇ ਦੇਖਿਆ ਗਿਆ। ਵਿਰਾਟ ਨੇ ਪ੍ਰਸ਼ੰਸਕਾਂ ਵਲੋਂ ਚਲਾਏ ਗੀਤਾਂ ’ਤੇ ਭੰਗੜਾ ਵੀ ਪਾਇਆ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਸਿੱਧੂ ਮੂਸੇ ਵਾਲਾ ਵਾਂਗ ਹੀ ਪੱਟ ’ਤੇ ਥਾਪੀ ਮਾਰੀ ਤੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ।
ਦੱਸ ਦੇਈਏ ਕਿ ਵਿਰਾਟ ਕੋਹਲੀ ਨੂੰ ਅਕਸਰ ਪੰਜਾਬੀ ਗੀਤ ਸੁਣਦੇ ਦੇਖਿਆ ਗਿਆ ਹੈ। ਵਿਰਾਟ ਦੀ ਪਲੇਅ ਲਿਸਟ ’ਚ ਪੰਜਾਬੀ ਗੀਤਾਂ ਦੀ ਭਰਮਾਰ ਰਹਿੰਦੀ ਹੈ। ਇਸ ਗੱਲ ਦਾ ਖ਼ੁਲਾਸਾ ਵਿਰਾਟ ਕੋਹਲੀ ਨੇ ਖ਼ੁਦ ਇਕ ਇੰਟਰਵਿਊ ਦੌਰਾਨ ਕੀਤਾ ਸੀ ਕਿ ਉਨ੍ਹਾਂ ਨੂੰ ਪੰਜਾਬੀ ਗੀਤ ਬੇਹੱਦ ਪਸੰਦ ਹਨ।
ਉਥੇ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।