ਸਮੁੰਦਰ ਵਿਚਕਾਰ ਇਕ-ਦੂਜੇ ਦੇ ਪਿਆਰ ''ਚ ਡੁੱਬੇ ਵਿਰਾਟ-ਅਨੁਸ਼ਕਾ, ਵਾਇਰਲ ਹੋਈ ਰੋਮਾਂਟਿਕ ਤਸਵੀਰ

10/19/2020 1:03:30 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਸਟਾਰ ਕਪਲ ਨੇ ਕੁਝ ਸਮੇਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਨਵਰੀ 2021 'ਚ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਦੋਵੇਂ ਇਨ੍ਹੀਂ ਦਿਨੀਂ ਦੁਬਈ 'ਚ ਹੈ, ਜਿਥੇ ਵਿਰਾਟ ਇੰਡੀਅਨ ਪ੍ਰੀਮੀਅਰ ਲੀਗ 2020 'ਚ ਹਿੱਸਾ ਲੈ ਰਹੇ ਹਨ। ਇਸੇ ਵਿਚਕਾਰ ਦੁਬਈ ਤੋਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀਆਂ ਨਵੀ ਤਸਵੀਰ ਸਾਹਮਣੇ ਆਈ ਹੈ। ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਖ਼ੂਬਸੂਰਤ ਸਨਸੈੱਟ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਰੋਮਾਂਟਿਕ ਅੰਦਾਜ਼ 'ਚ ਅਟਲਾਂਟਿਸ ਦਿ ਪਾਮ, ਰਿਜੌਰਟਸ ਦੇ ਸਾਹਮਣੇ ਸਮੁੰਦਰ 'ਚ ਸਵੀਮਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਵਿਰਾਟ ਨੇ ਤਸਵੀਰ ਲਈ ਕ੍ਰੇਡਿਟ ਕ੍ਰਿਕਟਰ ਐਬੀ ਡਿਵੀਲਯਰਸ ਨੂੰ ਦਿੱਤਾ ਹੈ।

 
 
 
 
 
 
 
 
 
 
 
 
 
 

❤️🌅 pic credit - @abdevilliers17 😃

A post shared by Virat Kohli (@virat.kohli) on Oct 18, 2020 at 7:50am PDT

ਵਿਰਾਟ ਕੋਹਲੀ ਨੇ ਜਿਵੇਂ ਹੀ ਤਸਵੀਰ ਸਾਂਝੀ ਕੀਤੀ ਇਸ ਨੂੰ ਵਾਇਰਲ ਹੁੰਦੇ ਦੇਰ ਨਾ ਲੱਗੀ। ਤਸਵੀਰ 'ਚ ਦੋਵਾਂ ਦੀ ਕੈਮਿਸਟਰੀ ਦੇਖਦੀ ਹੀ ਬਣਦੀ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ 'ਤੇ ਕੁਮੈਂਟ ਕੀਤਾ ਹੈ। ਦਿਆ ਮਿਰਜਾ ਨੇ ਹਾਰਟ ਵਾਲਾ ਇਮੋਜ਼ੀ ਬਣਾਇਆ ਹੈ ਜਦੋਂਕਿ ਕੁਣਾਲ ਖੇਮੂ ਨੇ ਲਿਖਿਆ ਕਿ 'ਖ਼ੂਬਸੂਰਤ ਸ਼ਾਟ'।
PunjabKesari
ਸਟੇਡੀਅਮ ਪਹੁੰਚੀ ਸੀ ਅਨੁਸ਼ਕਾ ਸ਼ਰਮਾ
ਬੀਤੇ ਸ਼ਨੀਵਾਰ ਨੂੰ ਅਨੁਸ਼ਕਾ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੈਚ ਦੌਰਾਨ ਸਟੇਡੀਅਮ ਪਹੁੰਚੀ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਹੌਂਸਲਾ ਵਧਾਇਆ। ਅਨੁਸ਼ਕਾ ਸ਼ਰਮਾ ਨੇ ਇਸ ਦੌਰਾਨ ਓਰੇਂਜ ਕਲਰ ਦੀ ਡੈੱਸ ਪਾਈ ਸੀ। ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ (ਨੂਰ) ਸਾਫ਼ ਦੇਖਿਆ ਜਾ ਸਕਦਾ ਹੈ। ਤਸਵੀਰਾਂ 'ਚ ਅਨੁਸ਼ਕਾ, ਵਿਰਾਟ ਨੂੰ ਚੇਅਰ ਕਰਦੀ ਨਜ਼ਰ ਆਈ।

PunjabKesari
ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਕੁਝ ਸਮੇਂ ਪਹਿਲੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਘਰ ਜਲਦ ਹੀ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜਰੀਏ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਸੀ। ਅਨੁਸ਼ਕਾ ਨੇ ਆਖ਼ਰੀ ਵਾਰ ਫ਼ਿਲਮ 'ਜ਼ੀਰੋ' 'ਚ ਨਜ਼ਰ ਆਈ ਸੀ ਹਾਲਾਂਕਿ ਉਹ ਆਪਣੇ ਪ੍ਰੋਡਕਸ਼ਨ ਹਾਊਸ 'ਚ ਕਾਫ਼ੀ ਰੁੱਝੀ ਰਹੀ। ਉਨ੍ਹਾਂ ਨੇ ਓ. ਟੀ. ਟੀ. ਪਲੇਟਫਾਰਮ ਲਈ ਵੈੱਬ ਸੀਰੀਜ਼ 'ਪਾਤਾਲ ਲੌਕ' , ਫ਼ਿਲਮ 'ਬੁਲਬੁਲ' ਦਾ ਨਿਰਮਾਣ ਕੀਤਾ।


sunita

Content Editor sunita