ਵਿਰਾਟ-ਅਨੁਸ਼ਕਾ ਦੇ ਘਰ ਆਉਣ ਵਾਲਾ ਹੈ ਨਵਾਂ ਮਹਿਮਾਨ, ਕੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਿਹਾ ਕੱਪਲ?

09/30/2023 6:15:32 PM

ਮੁੰਬਈ (ਬਿਊਰੋ)– ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਅਨੁਸ਼ਕਾ ਸ਼ਰਮਾ ਕਿਸੇ ਵੀ ਜਨਤਕ ਸਥਾਨ ’ਤੇ ਜਾਣ ਤੋਂ ਪ੍ਰਹੇਜ਼ ਕਰ ਰਹੀ ਹੈ। ਉਹ ਨਾ ਤਾਂ ਵਿਰਾਟ ਕੋਹਲੀ ਨਾਲ ਸਫਰ ਕਰ ਰਹੀ ਹੈ ਤੇ ਨਾ ਹੀ ਕਿਸੇ ਮੈਚ ’ਚ ਨਜ਼ਰ ਆ ਰਹੀ ਹੈ। ਮੀਡੀਆ ਸੂਤਰਾਂ ਦੀ ਮੰਨੀਏ ਤਾਂ ਪਿਛਲੀ ਵਾਰ ਦੀ ਤਰ੍ਹਾਂ ਇਹ ਜੋੜਾ ਰਸਮੀ ਤੌਰ ’ਤੇ ਬਾਅਦ ’ਚ ਦੁਨੀਆ ਨਾਲ ਖ਼ੁਸ਼ਖ਼ਬਰੀ ਸਾਂਝੀ ਕਰੇਗਾ।

ਹਾਲਾਂਕਿ ਇਸ ਜੋੜੀ ਨੂੰ ਲੈ ਕੇ ਪਹਿਲਾਂ ਹੀ ਕਈ ਅਫਵਾਹਾਂ ਫੈਲ ਚੁੱਕੀਆਂ ਹਨ। ਇਸ ਮਾਮਲੇ ’ਚ ਕਿੰਨੀ ਸੱਚਾਈ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਇਹ ਜਾਣਿਆ ਜਾਂਦਾ ਹੈ ਕਿ ਜੋੜੇ ਦੀ ਇਕ ਧੀ ਵਾਮਿਕਾ ਹੈ, ਜਿਸ ਦਾ ਜਨਮ ਜਨਵਰੀ 2021 ’ਚ ਹੋਇਆ ਸੀ। ਵਿਰਾਟ-ਅਨੁਸ਼ਕਾ ਆਪਣੀ ਪਹਿਲੀ ਧੀ ਦੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਸੁਚੇਤ ਹਨ। ਦੋਵੇਂ ਕਦੇ ਵੀ ਆਪਣੀ ਧੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਨਹੀਂ ਕਰਦੇ ਤੇ ਨਾ ਹੀ ਮੀਡੀਆ ਨੂੰ ਅਜਿਹਾ ਕਰਨ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਰੈਪਰ ਟੁਪੈਕ ਸ਼ਕੂਰ ਕਤਲ ਮਾਮਲੇ ’ਚ ਸਾਬਕਾ ਗੈਂਗ ਲੀਡਰ ਡੇਵਿਸ ਦੋਸ਼ੀ ਕਰਾਰ, 1996 ’ਚ ਮਾਰੀਆਂ ਸੀ ਗੋਲੀਆਂ

ਹਿੰਦੁਸਤਾਨ ਟਾਈਮਜ਼ ’ਚ ਛਪੀ ਖ਼ਬਰ ਮੁਤਾਬਕ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਹਾਲ ਹੀ ’ਚ ਮੁੰਬਈ ਦੇ ਇਕ ਹਸਪਤਾਲ ਦੇ ਬਾਹਰ ਦੇਖਿਆ ਗਿਆ, ਜਿਥੇ ਦੋਵਾਂ ਨੇ ਪਾਪਾਰਾਜ਼ੀ ਨੂੰ ਆਪਣੀਆਂ ਤਸਵੀਰਾਂ ਸ਼ੇਅਰ ਨਾ ਕਰਨ ਦੀ ਬੇਨਤੀ ਕੀਤੀ ਸੀ। ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਦੋਵੇਂ ਜਲਦ ਹੀ ਇਸ ਦਾ ਅਧਿਕਾਰਤ ਐਲਾਨ ਕਰਨਗੇ। ਇਸ ਜੋੜੇ ਨੇ ਆਪਣੇ ਘਰ ’ਚ ਗਣਪਤੀ ਵੀ ਸਥਾਪਿਤ ਕੀਤਾ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਹਨ। ਅਨੁਸ਼ਕਾ ਸ਼ਰਮਾ ਭਾਰਤੀ ਕੱਪੜਿਆਂ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।

ਅਨੁਸ਼ਕਾ ਸ਼ਰਮਾ ਨੇ ਹਾਲ ਹੀ ’ਚ ਆਪਣੀ ਅਗਲੀ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫ਼ਿਲਮ ’ਚ ਉਹ ਸਾਬਕਾ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਅ ਰਹੀ ਹੈ। 2017 ’ਚ ਇਟਲੀ ਦੇ ਇਕ ਪਿੰਡ ’ਚ ਲੁੱਕ-ਛਿਪ ਕੇ ਵਿਆਹ ਕਰਨ ਵਾਲੇ ਵਿਰਾਟ ਤੇ ਅਨੁਸ਼ਕਾ ਨੂੰ ਮੀਡੀਆ ਨੇ ‘ਵਿਰੁਸ਼ਕਾ’ ਦਾ ਨਾਂ ਦਿੱਤਾ ਸੀ। ਦੂਜੇ ਪਾਸੇ ਵਿਰਾਟ ਕੋਹਲੀ ਭਾਰਤੀ ਟੀਮ ਨੂੰ ਤੀਜੀ ਵਾਰ ਵਿਸ਼ਵ ਕੱਪ ਜਿੱਤਣ ’ਚ ਮਦਦ ਕਰਨ ਦੇ ਇਰਾਦੇ ਨਾਲ ਕੁਝ ਦਿਨਾਂ ਬਾਅਦ ਮੈਦਾਨ ’ਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਰਤ ਨੇ 2019 ਦਾ ਆਖਰੀ ਵਿਸ਼ਵ ਕੱਪ ਵਿਰਾਟ ਕੋਹਲੀ ਦੀ ਕਪਤਾਨੀ ’ਚ ਖੇਡਿਆ ਸੀ ਪਰ ਹੁਣ ਟੀਮ ਦੀ ਅਗਵਾਈ ਰੋਹਿਤ ਸ਼ਰਮਾ ਕਰ ਰਹੇ ਹਨ, ਅਜਿਹੇ ’ਚ ਸ਼ਾਇਦ ਆਪਣਾ ਆਖਰੀ ਵਨਡੇ ਵਿਸ਼ਵ ਕੱਪ ਖੇਡ ਰਹੇ ਵਿਰਾਟ ਭਾਰਤ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਚੈਂਪੀਅਨ ਬਣਾ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News