ਅਮਿਤਾਭ ਬੱਚਨ ਨੇ ਭਾਰਤੀ ਕ੍ਰਿਕਟਰਾਂ ਦੀਆਂ ਧੀਆਂ ਨੂੰ ਆਖੀ ਇਹ ਗੱਲ, ਵਿਰਾਟ ਤੇ ਧੋਨੀ ਦੀ ਬੇਟੀ ਦਾ ਵੀ ਲਿਆ ਨਾਂ

1/14/2021 12:18:31 PM

ਮੁੰਬਈ (ਬਿਊਰੋ) — ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 11 ਜਨਵਰੀ ਨੂੰ ਧੀ ਨੂੰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਸਣੇ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਭਾਰਤੀ ਕ੍ਰਿਕਟ ਟੀਮ ਦੇ ਖ਼ਿਡਾਰੀਆਂ ਦੇ ਬੱਚਿਆਂ ਨੂੰ ਲੈ ਕੇ ਇਕ ਟਵੀਟ ਕੀਤਾ ਹੈ। 

13 ਕ੍ਰਿਕਟਸ ਦੇ ਹਨ ਲਿਸਟ ’ਚ ਨਾਂ
ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿਣ ਵਾਲੇ ਅਮਿਤਾਭ ਬੱਚਨ ਨੇ ਇਕ ਵਾਇਰਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ 13 ਖ਼ਿਡਾਰੀਆਂ ਦੇ ਨਾਂ ਹਨ, ਜੋ ਸਾਰੇ ਧੀ ਦੇ ਪਿਤਾ ਹਨ। ਇਸ ਲਿਸਟ ’ਚ ਇਕ ਹੋਰ ਨਾਂ ਵਿਰਾਟ ਕੋਹਲੀ ਦਾ ਜੁੜ ਗਿਆ ਹੈ। ਇਸ ਤਸਵੀਰ ’ਚ ਲਿਖਿਆ ਹੈ ‘ਭੱਵਿਖ ਦੀ ਮਹਿਲਾ ਕ੍ਰਿਕਟ ਟੀਮ ਬਣ ਰਹੀ ਹੈ।’

ਕੀ ਧੋਨੀ ਦੀ ਧੀ ਬਣੇਗੀ ਕਪਤਾਨ?
ਇਸ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਅਮਿਤਾਭ ਬੱਚਨ ਨੇ ਲਿਖਿਆ ‘ਧੋਨੀ ਦੀ ਵੀ ਧੀ ਹੈ, ਕੀ ਉਹ ਟੀਮ ਦੀ ਕਪਤਾਨ ਬਣੇਗੀ?’ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਅਮਿਤਾਭ ਬੱਚਨ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਣ ਲੱਗਾ। ਲੋਕਾਂ ਨੇ ਇਸ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਰੱਖੀ, ਨਾਲ ਹੀ ਸੈਂਕੜੇ ਲੋਕਾਂ ਨੇ ਇਸੇ ਰੀ-ਟਵੀਟ ਕਰਕੇ ਰਿਐਕਸ਼ਨ ਦੇ ਰਹੇ ਹਨ। ਇਸ ਤਸਵੀਰ ’ਚ ਸੁਰੇਸ਼ ਰੈਨਾ ਤੋਂ ਲੈ ਕੇ ਗੌਤਮ ਗੰਭੀਰ, ਰੋਹਿਤ ਸ਼ਰਮਾ, ਰਵਿੰਦਰ ਜਵੇਡਾ, ਵਿਰਾਟ ਕੋਹਲੀ ਦਾ ਨਾਂ ਸ਼ਾਮਲ ਹੈ। 

PunjabKesari

ਵਿਰਾਟ-ਅਨੁਸ਼ਕਾ ਨੇ ਸਾਰਿਆਂ ਨੂੰ ਕੀਤੀ ਇਹ ਅਪੀਲ
ਜੋੜੇ ਨੇ ਹੁਣ ਮੁੰਬਈ 'ਚ 'ਪਾਪਾਰਾਤਸੀ' ਨੂੰ ਉਨ੍ਹਾਂ ਦੀ ਧੀ ਦੀ ਨਿਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਸ਼ੁਭਕਾਮਨਾਵਾਂ ਦੇਣ ਲਈ ਵੀ ਸਾਰਿਆਂ ਦਾ ਧੰਨਵਾਦ ਕੀਤਾ ਹੈ। ਜੋੜੇ ਨੇ ਇਕ ਬਿਆਨ 'ਚ ਕਿਹਾ, 'ਮਾਤਾ-ਪਿਤਾ ਹੋਣ ਦੇ ਨਾਤੇ, ਅਸੀਂ ਤੁਹਾਨੂੰ ਬਸ ਇਕ ਛੋਟੀ ਜਿਹੀ ਬੇਨਤੀ ਕਰਣਾ ਚਾਹੁੰਦੇ ਹਾਂ। ਅਸੀਂ ਆਪਣੀ ਧੀ ਦੀ ਨਿਜਤਾ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਇਸ 'ਚ ਤੁਹਾਡਾ ਸਹਿਯੋਗ ਚਾਹੀਦਾ ਹੈ।' ਉਨ੍ਹਾਂ ਨੇ ਮੀਡੀਆ ਨੂੰ ਭਰੋਸਾ ਦਿੱਤਾ ਕਿ ਉਹ ਠੀਕ ਸਮਾਂ ਆਉਣ 'ਤੇ ਖ਼ੁਦ ਉਸ ਨਾਲ ਜੁੜੀ ਜਾਣਕਾਰੀ ਸਾਂਝਾ ਕਰਨਗੇ। ਉਨ੍ਹਾਂ ਕਿਹਾ, 'ਅਸੀਂ ਹਮੇਸ਼ਾ ਇਹ ਯਕੀਨੀ ਕਰਾਂਗੇ ਕਿ ਤੁਹਾਨੂੰ ਸਾਡੇ ਨਾਲ ਸਬੰਧਤ ਜਾਣਕਾਰੀ ਦੇਣ ਲਈ ਜੋ ਸਮੱਗਰੀ ਚਾਹੀਦੀ ਹੈ ਉਹ ਉਪਲੱਬਧ ਕਰਵਾਈਏ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅਜਿਹੀ ਕੋਈ ਸਮੱਗਰੀ ਜਾਰੀ ਨਾ ਕਰੋ, ਜੋ ਸਾਡੀ ਬੱਚੀ ਨਾਲ ਜੁੜੀ ਹੈ। ਸਾਨੂੰ ਪਤਾ ਹੈ ਕਿ ਤੁਸੀਂ ਸਾਡੀ ਗੱਲ ਸਮਝ ਰਹੇ ਹੋਵੋਗੇ ਅਤੇ ਇਸ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।'


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita