ਜੇਕਰ ਕੀਤਾ ਇਹ ਕੰਮ ਤਾਂ EPF ਵਿਚੋਂ ਫੰਡ ਕਢਵਾਉਣ ''ਤੇ ਨਹੀਂ ਲੱਗੇਗਾ ਕੋਈ ਟੈਕਸ

11/01/2019 1:20:11 PM

ਨਵੀਂ ਦਿੱਲੀ — ਜੇਕਰ ਤੁਸੀਂ ਰਿਟਾਇਰਮੈਂਟ ਤੱਕ EPF ਨਿਵੇਸ਼ ਵਿਚੋਂ ਇਕ ਵੀ ਪੈਸਾ ਨਹੀਂ ਕਢਵਾਉਂਦੇ ਹੋ ਤਾਂ ਰਿਟਾਇਰਮੈਂਟ ਦੇ ਬਾਅਦ ਜਿਹੜੀ ਰਕਮ ਮਿਲਦੀ ਹੈ ਉਹ ਪੂਰੀ ਦੀ ਪੂਰੀ ਰਕਮ ਟੈਕਸ ਫਰੀ ਹੋ ਜਾਂਦੀ ਹੈ। ਪਰ ਇਥੇ ਇਕ ਹੋਰ ਗੱਲ ਧਿਆਨ ਰੱਖਣ ਵਾਲੀ ਹੈ ਕਿ ਜੇਕਰ ਤੁਸੀਂ ਰਿਟਾਇਰਮੈਂਟ ਦੇ ਬਾਅਦ EPF ਖਾਤੇ ਵਿਚੋਂ ਪੈਸਾ ਕਢਵਾਉਣ 'ਚ ਦੇਰ ਕਰਦੇ ਹੋ ਤਾਂ ਰਿਟਾਇਰਮੈਂਟ ਦੇ ਬਾਅਦ ਤੁਹਾਡੀ ਪੂੰਜੀ 'ਤੇ ਜਿਹੜਾ ਵਿਆਜ ਮਿਲਦਾ ਹੈ, ਉਸ 'ਤੇ ਟੈਕਸ ਲੱਗੇਗਾ। ਅਜਿਹਾ ਇਸ ਲਈ ਕਿਉਂਕਿ ਟੈਕਸ ਛੋਟ ਸਿਰਫ ਕਰਮਚਾਰੀਆਂ ਲਈ ਹੈ। ਜੇਕਰ ਕੋਈ ਕਰਮਚਾਰੀ ਨੌਕਰੀ ਛੱਡ ਦਿੰਦਾ ਹੈ ਜਾਂ ਰਿਟਾਇਰ ਹੋ ਜਾਂਦਾ ਹੈ ਤਾਂ ਉਹ ਕਰਮਚਾਰੀ ਨਹੀਂ ਬਣਿਆ ਰਹਿੰਦਾ ਹੈ। ਇਸ ਲਈ ਉਸ ਵਲੋਂ ਕਮਾਏ ਗਏ ਵਿਆਜ 'ਤੇ ਉਸਨੂੰ ਟੈਕਸ ਦੇਣਾ ਹੁੰਦਾ ਹੈ।

EPF ਖਾਤੇ 'ਚ ਨਿਵੇਸ਼ ਦੇ ਹਨ ਬਹੁਤ ਸਾਰੇ ਫਾਇਦੇ

EPF 'ਤੇ ਮਿਲਣ ਵਾਲਾ ਵਿਆਜ ਬੈਂਕਾਂ ਦੇ ਫਿਕਸਡ ਡਿਪਾਜ਼ਿਟ ਤੋਂ ਜ਼ਿਆਦਾ ਹੁੰਦਾ ਹੈ। ਇੰਨਾ ਹੀ ਨਹੀਂ, EPF 'ਚ ਹਰ ਸਾਲ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਆਮਦਨ ਟੈਕਸ ਕਾਨੂੰਨ-1961 ਦੀ ਧਾਰਾ 80ਸੀ ਦੇ ਤਹਿਤ ਟੈਕਸ ਕਟੌਤੀ ਦਾ ਲਾਭ ਵੀ ਮਿਲਦਾ ਹੈ। ਹਾਲਾਂਕਿ ਇਸ ਨਿਧੀ 'ਤੇ ਜਿਹੜਾ ਵਿਆਦ ਮਿਲਦਾ ਹੈ, ਉਹ ਪੰਜ ਸਾਲ ਬਾਅਦ ਟੈਕਸ ਫਰੀ ਹੁੰਦਾ ਹੈ।

ਕੀ ਰਿਟਾਇਰਮੈਂਟ ਦੇ ਬਾਅਦ ਵੀ EPF ਖਾਤੇ 'ਤੇ ਮਿਲਦਾ ਹੈ ਵਿਆਜ

ਰਿਟਾਇਰਮੈਂਟ ਦੇ ਬਾਅਦ ਜਾਂ ਨੌਕਰੀ ਛੱਡਣ ਦੇ ਬਾਅਦ ਆਮ ਤੌਰ 'ਤੇ ਲੋਕ ਇਕੱਠੀ ਹੋਈ ਪੂੰਜੀ ਨਹੀਂ ਕਢਵਾਉਂਦੇ ਜਾਂ ਫਿਰ ਇਸ ਪੂੰਜੀ ਨੂੰ ਕਢਵਾਉਣ 'ਚ ਦੇਰ ਕਰਦੇ ਹਨ। ਖਾਤਾ ਧਾਰਕਾਂ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਘੱਟ ਕਰਨ ਲਈ EPFO ਨੇ 2011 'ਚ ਅਜਿਹੇ ਖਾਤਿਆਂ 'ਤੇ ਵਿਆਜ ਦੇਣਾ ਬੰਦ ਕਰ ਦਿੱਤਾ ਸੀ, ਜਿਹੜੇ ਪਿਛਲੇ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਸੰਚਾਲਨ 'ਚ ਨਹੀਂ ਹਨ। ਹਾਲਾਂਕਿ 2016 'ਚ ਨਿਯਮ ਬਦਲ ਗਿਆ। EPFO ਨੇ ਕਿਹਾ ਰਿਟਾਇਰਮੈਂਟ ਦੇ ਬਾਅਦ ਵੀ ਖਾਤਿਆਂ 'ਤੇ ਉਸ ਸਮੇਂ ਤੱਕ ਵਿਆਜ ਮਿਲਦਾ ਰਹੇਗਾ, ਜਿਸ ਸਮੇਂ ਤੱਕ ਖਾਤਾਧਾਰਕ 58 ਸਾਲ ਦਾ ਨਹੀਂ ਹੋ ਜਾਂਦਾ ਹੈ। ਪਰ ਖਾਤਾਧਾਰਕ ਦੇ ਰਿਟਾਇਰ ਹੋ ਜਾਣ ਦੇ ਬਾਅਦ ਜੇਕਰ ਖਾਤਾ ਸੰਚਾਲਨ 'ਚ ਨਹੀਂ ਰਹਿੰਦਾ ਤਾਂ ਅਜਿਹੇ ਖਾਤੇ 'ਚ ਵਿਆਜ ਨਹੀਂ ਪਾਇਆ ਜਾਵੇਗਾ।


Related News