ਸਰਕਾਰ ਛੇਤੀ ਹੀ 10 ਗੀਗਾਵਾਟ ਬੈਟਰੀ ਊਰਜਾ ਸਟੋਰੇਜ ਪ੍ਰਾਜੈਕਟਾਂ ਲਈ ਸੱਦੇਗੀ ਬੋਲੀਆਂ

Saturday, Oct 05, 2024 - 03:35 PM (IST)

ਸਰਕਾਰ ਛੇਤੀ ਹੀ 10 ਗੀਗਾਵਾਟ ਬੈਟਰੀ ਊਰਜਾ ਸਟੋਰੇਜ ਪ੍ਰਾਜੈਕਟਾਂ ਲਈ ਸੱਦੇਗੀ ਬੋਲੀਆਂ

ਨਵੀਂ ਦਿੱਲੀ (ਭਾਸ਼ਾ) – ਸਰਕਾਰ ਛੇਤੀ ਹੀ 10 ਗੀਗਾਵਾਟ ਦੀ ਬੈਟਰੀ ਊਰਜਾ ਸਟੋਰ ਪ੍ਰਾਜੈਕਟਾਂ ਲਈ ਬੋਲੀਆਂ ਦੀ ਮੰਗ ਕਰੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਕਦਮ ਨਾਲ ਊਰਜਾ ਸਟੋਰ ਦੇ ਖੇਤਰ ’ਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ, ਜੋ ਅਜੇ ਵਿਕਾਸਸ਼ੀਲ ਹਾਲਤ ’ਚ ਹੈ।

ਇਹ ਵੀ ਪੜ੍ਹੋ :     ਦੇਸੀ SUV ਨੇ ਤੋੜੇ ਸਾਰੇ ਰਿਕਾਰਡ, ਇਕ ਘੰਟੇ 'ਚ ਹੋਈ 176218 ਬੁਕਿੰਗ, ਜਾਣੋ ਕੀਮਤ ਅਤੇ ਡਿਲੀਵਰੀ ਬਾਰੇ
ਇਹ ਵੀ ਪੜ੍ਹੋ :     ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

ਭਾਰੀ ਉਦਯੋਗ ਮੰਤਰਾਲਾ ਦੇ ਸੰਯੁਕਤ ਸਕੱਤਰ ਵਿਜੇ ਮਿੱਤਲ ਨੇ ਕਿਹਾ,‘ਮੰਤਰਾਲਾ ਛੇਤੀ ਹੀ ਉਨ੍ਹਾਂ ਲੋਕਾਂ ਲਈ 10 ਗੀਗਾਵਾਟ ਦਾ ਆਰ. ਐੱਫ. ਪੀ. (ਪੇਸ਼ਕਸ਼ ਲਈ ਅਪੀਲ) ਲੈ ਕੇ ਆਏਗਾ, ਜੋ ਗ੍ਰਿਡ-ਸਕੇਲ ਊਰਜਾ ਸਟੋਰੇਜ ਪ੍ਰਣਾਲੀਆਂ ਲਈ ਊਰਜਾ ਸਟੋਰੇਜ ’ਤੇ ਕੰਮ ਕਰ ਰਹੇ ਹਨ ਤਾਂ ਜੋ ਸਾਡੇ ਕੋਲ ਉੱਨਤ ਰਸਾਇਣ ਸੈੱਲ ਦੇ ਨਾਲ ਸੰਗਤ ਬੈਟਰੀ ਊਰਜਾ ਸਟੋਰੇਜ ਪ੍ਰਣਾਲੀ ਦੇ ਵਿਨਿਰਮਾਣ ਲਈ ਸਵਦੇਸ਼ੀ ਸਮੱਰਥਾ ਹੋਵੇ।’

ਇਸ ਪ੍ਰੋਗਰਾਮ ’ਚ 300 ਤੋਂ ਵੱਧ ਉਦਯੋਗ ਜਗਤ ਦੇ ਲੋਕ ਇਕੱਠੇ ਹੋਏ। ਖੋਜ ਤੇ ਵਿਕਾਸ, ਨਵਾਚਾਰ, ਵਿਨਿਰਮਾਣ, ਸਪਲਾਈ ਲੜੀ, ਕੱਚੇ ਮਾਲ, ਸਥਿਰ ਊਰਜਾ ਸਟੋਰੇਜ, ਇਲੈਕਟ੍ਰਿਕ ਟ੍ਰਾਂਸਪੋਰਟ, ਰੀਸਾਈਕਲਿੰਗ ਆਦਿ ਵਿਸ਼ਿਆਂ ’ਤੇ ਚਰਚਾ ਕੀਤੀ।

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਇਹ ਵੀ ਪੜ੍ਹੋ :      ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News