ਪੰਜਾਬ ''ਚ ਨਹੀਂ ਲਾਗੂ ਹੋਵੇਗਾ ਪੁਰਾਣਾ ''PAY'' ਸਕੇਲ, ਕੇਂਦਰੀ ਸਕੇਲ ਮੁਤਾਬਕ ਹੋਵੇਗੀ ਨਵੀਂ ਭਰਤੀ
03/23/2023 6:23:44 PM

ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਆਪਣੀ PAY ਕਮਿਸ਼ਨ ਨੂੰ ਨਾ ਬੈਠਾਕੇ ਕੇਂਦਰੀ PAY ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਤਨਖ਼ਾਹ ਸਕੇਲਾਂ ਮੁਤਾਬਕ ਨਵੀਆਂ ਭਰਤੀਆਂ ਕਰੇਗੀ। ਇਸ ਸਬੰਧੀ ਵਿਧਾਨ ਸਭਾ ਸੈਸ਼ਨ ਦੌਰਾਨ ਗੱਲ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਵਿਭਾਗਾਂ 'ਚ 17 ਜੁਲਾਈ 2022 ਤੋਂ ਬਾਅਦ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਕੇਂਦਰ ਦੀ ਤਰਜ਼ 'ਤੇ ਤਨਖ਼ਾਹ ਲਾਗੂ ਕੀਤੇ ਗਏ ਹਨ। ਦੱਸ ਦੇਈਏ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਸੀ ਕਿ ਨਵੇਂ PAY ਸਕੇਲ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ, ਇਸ ਲਈ ਪੁਰਾਣਾ ਭੱਤਾ ਲਾਗੂ ਕੀਤਾ ਜਾਵੇ।
ਇਹ ਵੀ ਪੜ੍ਹੋ- ਕਰਜ਼ੇ ਨੇ ਕੱਖੋਂ ਹੌਲਾ ਕੀਤਾ ਹੱਸਦਾ-ਵੱਸਦਾ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਮੰਤਰੀ ਚੀਮਾ ਨੇ ਦੱਸਿਆ ਕਿ ਸੂਬੇ ਦੇ ਮੁਲਾਜ਼ਮਾਂ ਨੂੰ ਸਰਕਾਰ ਨੇ ਪੁਰਾਣੇ ਸਕੇਲ ਲਾਗੂ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ 19 ਸੂਬਿਆਂ ਵੱਲੋਂ ਕੇਂਦਰ ਦਾ ਸਕੇਲ ਕੀਤਾ ਗਿਆ ਹੈ। ਸੂਬਾ ਸਰਕਾਰ ਕਰਮਚਾਰੀਆਂ ਨੂੰ ਜ਼ਿਆਦਾ ਤਨਖ਼ਾਹ ਦੇ ਰਹੇ ਹੈ। ਪਿਛਲੇ ਸਾਲ ਤਨਖ਼ਾਹ ਭੱਤੇ 'ਤੇ ਨਿਸ਼ਚਿਤ ਖ਼ਰਚਾ 46.97 ਫ਼ੀਸਦੀ ਸੀ, ਜੋ ਇਸ ਸਾਲ 46.39 ਹੋਣ ਦੀ ਸੰਭਾਵਨਾ ਹੈ। ਕੇਰਲ 42.63 ਅਤੇ ਹਰਿਆਣਾ 42.90 ਫ਼ੀਸਦੀ ਹੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ 'ਤੇ ਖ਼ਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਵਧਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।