ਸਾਮਾਨ ਖ਼ਰੀਦਣ ਦੇ ਨਾਂ ’ਤੇ ਦੁਕਾਨਦਾਰ ਤੋਂ 17 ਹਜ਼ਾਰ ਠੱਗੇ

Wednesday, Aug 13, 2025 - 02:19 PM (IST)

ਸਾਮਾਨ ਖ਼ਰੀਦਣ ਦੇ ਨਾਂ ’ਤੇ ਦੁਕਾਨਦਾਰ ਤੋਂ 17 ਹਜ਼ਾਰ ਠੱਗੇ

ਮੋਹਾਲੀ (ਜੱਸੀ) : ਇੱਥੇ ਫੇਜ਼-1 ’ਚ ਸਟੈਂਡਰਡ ਏਅਰਕੰਡੀਸ਼ਨਿੰਗ ਦੇ ਨਾਮ ਦੀ ਦੁਕਾਨ ਚਲਾਉਣ ਵਾਲੇ ਨਾਲ ਸਾਮਾਨ ਖ਼ਰੀਦਣ ਦੇ ਨਾਂ ’ਤੇ 17 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਮਨਜਿੰਦਰ ਕੁਮਾਰ ਨੇ ਥਾਣਾ ਫੇਜ਼-1 ਦੀ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਦੁਕਾਨ ’ਤੇ ਸ਼ਾਮ ਨੂੰ ਨੌਜਵਾਨ ਆਇਆ, ਜਿਸ ਨੇ ਏ. ਸੀ. ਕਾਪਰ ਪਾਈਪ ਦੀ ਮੰਗ ਕੀਤੀ।

ਇਸ ਦੀ ਕੀਮਤ 17 ਹਜ਼ਾਰ ਰੁਪਏ ਸੀ। ਨੌਜਵਾਨ ਨੇ ਨਕਦੀ ਨਾ ਹੋਣ ’ਤੇ ਆਨਲਾਈਨ ਅਦਾਇਗੀ ਕੀਤੀ, ਪਰ ਬਾਅਦ ’ਚ ਦੇਖਿਆ ਕਿ ਖ਼ਾਤੇ ’ਚ ਕੋਈ ਰਕਮ ਨਹੀਂ ਆਈ। ਪੀੜਤ ਨੇ ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ ਦਿਖਾਈ, ਜਿਸ ’ਚ ਸ਼ਾਤਰ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ।


author

Babita

Content Editor

Related News