ਆਧੁਨਿਕ ਸਹੂਲਤਾਂ ਦੇ ਬਾਵਜੂਦ ਕਈ ਸਮੱਸਿਆਵਾਂ ਨਾਲ 2-4 ਹੋ ਰਿਹਾ ਐੱਸ. ਏ. ਐੱਸ. ਨਗਰ ਮੋਹਾਲੀ

Friday, Jan 21, 2022 - 03:18 PM (IST)

ਮੋਹਾਲੀ : ਇਹ ਸ਼ਹਿਰ ਅਧਿਕਾਰਤ ਤੌਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦਾ ਇੱਕ ਯੋਜਨਾਬੱਧ ਸ਼ਹਿਰ ਹੈ, ਜੋ ਚੰਡੀਗੜ੍ਹ ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਵਪਾਰਕ ਕੇਂਦਰ ਹੈ। ਇਹ ਮੋਹਾਲੀ ਜ਼ਿਲ੍ਹੇ ਦਾ ਪ੍ਰਬੰਧਕੀ ਹੈੱਡਕੁਆਰਟਰ ਹੈ। ਇਹ ਰਾਜ ਦੇ 6 ਨਗਰ ਨਿਗਮਾਂ ਵਿੱਚੋਂ ਇੱਕ ਹੈ। ਇਹ ਅਧਿਕਾਰਤ ਤੌਰ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : ਸੜਕਾਂ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੇ ਮਾੜੀਆਂ ਸਿਹਤ ਸਹੂਲਤਾਂ ਨਾਲ ਜੂਝ ਰਿਹਾ ਕਸਬਾ ਮੌੜ

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 14 ਅਪ੍ਰੈਲ 2006 ਨੂੰ ਪੰਜਾਬ ਦੇ 18ਵੇਂ ਜ਼ਿਲ੍ਹੇ ਵਜੋਂ ਰੋਪੜ ਅਤੇ ਪਟਿਆਲਾ ਜ਼ਿਲੇ 'ਚ ਪੈਂਦੇ ਇਲਾਕਿਆਂ ਤੋਂ ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੇ ਮੋਹਾਲੀ ਵਿੱਚ ਜੀਵਨ ਪੱਧਰ ਉੱਚਾ ਚੁੱਕਣ ਲਈ ਮਹੱਤਵਪੂਰਨ ਬੁਨਿਆਦੀ ਢਾਂਚਾ ਅਤੇ ਮਨੋਰੰਜਨ ਪ੍ਰੋਜੈਕਟ ਸ਼ੁਰੂ ਕੀਤੇ ਹਨ। ਮੋਹਾਲੀ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਵਿਚਕਾਰ ਨੈਟਵਰਕ ਬਣਾਉਣ ਲਈ ਸੜਕਾਂ ਬਣਾਈਆਂ ਗਈਆਂ ਤਾਂ ਜੋ ਅੰਤਰਰਾਸ਼ਟਰੀ ਸੰਪਰਕ ਕਾਇਮ ਕੀਤਾ ਜਾ ਸਕੇ। ਮੋਹਾਲੀ ਉੱਤਰੀ ਭਾਰਤ ਦੇ ਪ੍ਰਮੁੱਖ ਆਈ. ਟੀ. ਹੱਬ ਦੇ ਤੌਰ 'ਤੇ ਉੱਭਰ ਰਿਹਾ ਹੈ। ਜ਼ਿਲ੍ਹੇ ਵਿੱਚ ਮੋਹਾਲੀ, ਖਰੜ ਅਤੇ ਡੇਰਾ ਬੱਸੀ ਤਹਿਸੀਲਾਂ ਹਨ। ਇਹ ਪੰਜਾਬ ਦੇ ਉੱਤਰ ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਰੂਪਨਗਰ ਡਵੀਜ਼ਨ ਦਾ ਹਿੱਸਾ ਹੈ। ਜ਼ਿਲ੍ਹੇ ਵਿੱਚ 383 ਪਿੰਡ ਹਨ ਤੇ ਖਰੜ, ਕੁਰਾਲੀ, ਮੋਹਾਲੀ, ਜ਼ੀਰਕਪੁਰ ਅਤੇ ਡੇਰਾ ਬੱਸੀ ਮਹੱਤਵਪੂਰਨ ਸ਼ਹਿਰ ਹਨ। ਖਰੜ ਬਲਾਕ 138 ਪਿੰਡਾਂ ਦੇ ਨਾਲ ਜ਼ਿਲ੍ਹੇ ਦੀ ਸਭ ਤੋਂ ਵੱਡੀ ਪ੍ਰਸ਼ਾਸਕੀ ਇਕਾਈ ਹੈ, ਜਦਕਿ ਮਾਜਰੀ ਬਲਾਕ ਦੇ 116 ਅਤੇ ਡੇਰਾ ਬੱਸੀ ਬਲਾਕ ਦੇ 102 ਪਿੰਡ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 27 ਨਵੇਂ ਪਿੰਡ ਸ਼ਾਮਲ ਕੀਤੇ ਗਏ ਹਨ, ਜੋ ਕਿ ਪਹਿਲਾਂ ਜ਼ਿਲ੍ਹਾ ਪਟਿਆਲਾ ਵਿੱਚ ਸਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਵਿਧਾਨ ਸਭਾ ਹਲਕਾ ਐੱਸ. ਏ. ਐੱਸ. ਨਗਰ ਪਿਛਲੇ ਕਈ ਸਾਲਾਂ ਤੋਂ ਕਈ ਮੁੱਦਿਆਂ ਨਾਲ ਜੂਝ ਰਿਹਾ ਹੈ। ਇੱਥੋਂ ਦੇ ਵਸਨੀਕ ਨਾਜਾਇਜ਼ ਕਬਜ਼ਿਆਂ, ਸਫ਼ਾਈ ਵਿਵਸਥਾ ਤੇ ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਹਨ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਅਜੇ ਪੂਰੀ ਤਰ੍ਹਾਂ ਚਾਲੂ ਨਹੀਂ ਹੋਇਆ। ਮਈ 2012 ਵਿੱਚ ਨਗਰ ਨਿਗਮ ਨੇ ਹਾਈ ਕੋਰਟ ਨੂੰ ਡੇਰਾ ਬੱਸੀ ਨੇੜੇ ਕੂੜਾ ਡੰਪਿੰਗ ਸਾਈਟ ਲਈ 13 ਏਕੜ ਜ਼ਮੀਨ ਐਕੁਆਇਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਵਾਅਦਾ ਵਫ਼ਾ ਨਹੀਂ ਹੋਇਆ। ਅਧਿਕਾਰੀਆਂ ਨੇ 4,000 ਕਬਜ਼ਿਆਂ ਦੀ ਪਛਾਣ ਕਰ ਲਈ ਹੈ ਪਰ ਅਜੇ ਤੱਕ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖ਼ਿਰ ਰਵਿਦਾਸੀਆ ਸਮਾਜ ’ਤੇ ਹੀ ਕਿਉਂ ਪਾਏ ਜਾ ਰਹੇ ਹਨ ਡੋਰੇ

ਪਿਛਲੇ ਰੁਝਾਨ

ਜ਼ਿਲ੍ਹਾ ਰੋਪੜ ਤੇ ਪਟਿਆਲਾ 'ਚ ਪੈਂਦੇ ਖੇਤਰਾਂ 'ਚੋਂ 14 ਅਪ੍ਰੈਲ, 2006 ਨੂੰ ਮੋਹਾਲੀ ਨੂੰ 18ਵੇਂ ਜ਼ਿਲ੍ਹੇ ਵਜੋਂ ਵਿਕਸਿਤ ਕੀਤਾ ਗਿਆ ਸੀ। ਇਥੋਂ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।

ਵੋਟਰਾਂ ਦੀ ਤਾਕਤ

ਕੁੱਲ ਵੋਟਰ - 2,34,113

ਪੁਰਸ਼ - 1,22,146

ਔਰਤ - 1,11,958

ਤੀਜਾ ਲਿੰਗ - 9

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਲੈ ਸਕਦੀ ਹੈ ਇਹ ਫ਼ੈਸਲਾ

ਲੋਕਾਂ ਦੀਆਂ ਮੁੱਖ ਮੰਗਾਂ

ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਕੂੜਾ-ਕਰਕਟ ਦਾ ਨਿਪਟਾਰਾ, ਬਿਹਤਰ ਬੱਸ ਸੇਵਾ, ਅਵਾਰਾ ਪਸ਼ੂ ਕਾਬੂ ਕੀਤੇ ਜਾਣ।

ਜ਼ਿਲੇ 'ਤੇ ਇੱਕ ਨਜ਼ਰ

ਖੇਤਰਫਲ - 111 ਪ੍ਰਤੀ ਹਜ਼ਾਰ ਹੈਕਟੇਅਰ 
ਆਬਾਦੀ - 9,94,628
ਸਾਖਰਤਾ ਦਰ - 83.3%
ਬਲਾਕ - 3
ਪਿੰਡ - 383
ਨਗਰ ਪਾਲਿਕਾ - 8
ਭਾਸ਼ਾ - 3

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੋਆਬਾ ਦੀਆਂ 2 ਸੀਟਾਂ ਨੂੰ ਰਿਵਿਊ ਕਰਨ ’ਚ ਜੁਟੀ, ਹੋ ਸਕਦਾ ਹੈ ਬਦਲਾਅ

ਜਨ ਸਹੂਲਤਾਂ

ਪੁਲਸ ਸਟੇਸ਼ਨ - 27
ਕਾਲਜ/ਯੂਨੀਵਰਸਿਟੀਆਂ - 5
ਗ਼ੈਰ ਸਰਕਾਰੀ ਸੰਸਥਾਵਾਂ - 11
ਸਾਂਝ ਕੇਂਦਰ - 11
ਹਸਪਤਾਲ - 2
ਨਗਰ ਪਾਲਿਕਾਵਾਂ - 8
ਡਾਕਖਾਨੇ - 37
ਇਹ ਵੀ ਪੜ੍ਹੋ : ਤਰਨਤਾਰਨ ਤੋਂ ਵੱਡੀ ਖ਼ਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਘਰ NIA ਨੇ ਮਾਰਿਆ ਛਾਪਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News