ਸਕੂਲ ਦਾ ਪਲੇਠਾ ‘ਉਤਸ਼ਾਹ’ ਪ੍ਰੋਗਰਾਮ ਆਯੋਜਿਤ
Wednesday, Oct 31, 2018 - 04:55 PM (IST)

ਚੰਡੀਗੜ੍ਹ (ਨਿਆਮੀਆਂ)-ਮੇਹਰ ਮਾਡਲ ਹਾਈ ਸਕੂਲ ਕੰਬਾਲਾ ਮੋਹਾਲੀ ਦਾ ਪਲੇਠਾ ਪ੍ਰੋਗਰਾਮ ‘ਉਤਸ਼ਾਹ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਆਸ਼ੂਤੋਸ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਰੰਭ ਈਸ਼ਵਰ ਵੰਦਨਾ ਨਾਲ ਹੋਇਆ। ਸਕੂਲ ਦੀ ਪ੍ਰਿੰਸੀਪਲ ਸੁਸ਼ਮਾ ਕੁਮਾਰੀ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਂਚ ਪੇਸ਼ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਆਸ਼ੂਤੋਸ ਕੁਮਾਰ ਨੇ ਬੱਚਿਆਂ ਨੂੰ ਜੀਵਨ ਵਿਚ ਸਿੱਖਿਆ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਅੰਤ ਵਿਚ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।