ਪੀ. ਸੀ. ਆਰ. ਦੀ ਤੀਜੀ ਅੱਖ ਤੋਂ ਨਹੀਂ ਬਚ ਸਕਣਗੇ ਅਪਰਾਧੀ, ਵਾਹਨਾਂ ''ਤੇ ਲਾਏ ਜਾ ਰਹੇ ਹਨ CCTV ਕੈਮਰੇ

05/29/2023 2:17:06 PM

ਮੋਹਾਲੀ (ਸੰਦੀਪ) : ਪਿਛਲੇ ਦਿਨੀਂ ਮੋਹਾਲੀ ਪੁਲਸ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜ੍ਹਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਬਿਹਤਰ ਵਰਤੋਂ ਨੂੰ ਵੇਖਦੇ ਹੋਏ ਮੋਹਾਲੀ ਜ਼ਿਲ੍ਹੇ ਵਿਚ ਹੁਣ ਸਾਰੇ ਪੀ. ਸੀ. ਆਰ. ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਇਲਾਕੇ ਵਿਚ ਘੁੰਮਣ ਵਾਲੇ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ’ਤੇ ਨਕੇਲ ਕੱਸਣ ਵਿਚ ਸਹਾਇਤਾ ਮਿਲ ਸਕੇ। ਪਹਿਲੇ ਪੜਾਅ ਵਿਚ 14 ਤੋਂ 15 ਪੀ. ਸੀ. ਆਰ. ਵਾਹਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਚੁੱਕੇ ਹਨ ਅਤੇ ਅਗਲੇ ਪੜਾਅ ਵਿਚ ਬਾਕੀਆਂ ’ਤੇ ਕੈਮਰੇ ਲਾਏ ਜਾਣਗੇ।

ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ, ਸਾਬਕਾ CM ਚੰਨੀ ਦੀ ਛਤਰ-ਛਾਇਆ 'ਚ ਹੋਏ ਨਿਰਮਾਣ ਦੀ ਜਾਂਚ ਸ਼ੁਰੂ

ਇਕ ਪੀ. ਸੀ. ਆਰ. ’ਤੇ 4 ਸੀ. ਸੀ. ਟੀ. ਵੀ. ਕੈਮਰੇ

ਇਸ ਯੋਜਨਾ ਤਹਿਤ ਇਕ ਪੀ. ਸੀ. ਆਰ. ਵਾਹਨ ’ਤੇ ਚਾਰੇ ਪਾਸੇ 1-1 ਸੀ. ਸੀ. ਟੀ. ਵੀ. ਕੈਮਰਾ ਲਾਇਆ ਜਾ ਰਿਹਾ ਹੈ। ਇਸ ਹਿਸਾਬ ਨਾਲ ਹਰ ਇਕ ਵਾਹਨ ’ਤੇ ਚਾਰ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ। ਇਹ ਕੈਮਰੇ 24 ਘੰਟੇ ਰਿਕਾਰਡਿੰਗ ਕਰਨਗੇ, ਜਿਸ ਤਹਿਤ ਜਿੱਥੇ ਵੀ ਪੀ. ਸੀ. ਆਰ. ਦੀ ਗੱਡੀ ਖੜ੍ਹੀ ਹੋਵੇਗੀ ਜਾਂ ਜਿਸ ਇਲਾਕੇ ਤੋਂ ਇਹ ਗੱਡੀ ਨਿਕਲੇਗੀ, ਉਸਦੇ ਚਾਰੇ ਪਾਸੇ ਘੁੰਮਣ ਵਾਲੇ ਅਪਰਾਧਿਕ ਪ੍ਰਵਿਰਤੀ ਦੇ ਲੋਕ ਇਸਦੀ ਰਡਾਰ ’ਤੇ ਰਹਿਣਗੇ ਅਤੇ ਪੁਲਸ ਨੂੰ ਅਜਿਹੇ ਲੋਕਾਂ ਨੂੰ ਫੜ੍ਹਨ ਵਿਚ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ

ਪੁਲਸ ਮੁਲਾਜ਼ਮਾਂ ਦੀ ਪੈਟਰੋਲਿੰਗ ’ਤੇ ਵੀ ਰਹੇਗੀ ਅਧਿਕਾਰੀਆਂ ਦੀ ਨਜ਼ਰ

ਇਸ ਯੋਜਨਾ ਤਹਿਤ ਪੁਲਸ ਇਕ ਪਾਸੇ ਜਿੱਥੇ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ’ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖ ਸਕੇਗੀ, ਉੱਥੇ ਹੀ ਦੂਜੇ ਪਾਸੇ ਪੁਲਸ ਅਧਿਕਾਰੀ ਵੀ ਪੀ. ਸੀ. ਆਰ. ਗੱਡੀਆਂ ’ਤੇ ਤਾਇਨਾਤ ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖ ਸਕਣਗੇ। ਪੀ. ਸੀ. ਆਰ. ਦੀ ਪੈਟਰੋਲਿੰਗ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ ਅਤੇ ਪੁਲਸ ਮੁਲਾਜ਼ਮਾਂ ਦੀ ਪੈਟਰੋਲਿੰਗ ਦੀ ਵੀ ਸਮੀਖਿਆ ਕਰਨ ਵਿਚ ਅਧਿਕਾਰੀਆਂ ਨੂੰ ਮਦਦ ਮਿਲੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਔਰਤ ਨਾਲ ਵਾਪਰੀ ਅਜੀਬ ਘਟਨਾ ਦੇ ਮਾਮਲੇ 'ਚ ਲੋਡਰ ਖ਼ਿਲਾਫ਼ ਸਖ਼ਤ ਕਾਰਵਾਈ

ਜ਼ਿਲ੍ਹੇ ’ਚ ਤਾਇਨਾਤ ਹਨ 43 ਪੀ. ਸੀ. ਆਰ. ਵਾਹਨ

ਜਾਣਕਾਰੀ ਅਨੁਸਾਰ ਮੋਹਾਲੀ ਜ਼ਿਲ੍ਹੇ ਵਿਚ ਪੁਲਸ ਕੋਲ ਕੁਲ 43 ਪੀ . ਸੀ. ਆਰ. ਵਾਹਨ ਤਾਇਨਾਤ ਹਨ, ਜੋ ਰਾਊਂਡ ਦੀ ਕਲਾਕ ਆਪਣੇ-ਆਪਣੇ ਇਲਾਕੇ ਵਿਚ ਪੈਟਰੋਲਿੰਗ ਦੀ ਡਿਊਟੀ ਨਿਭਾਉਂਦੇ ਹਨ, ਇਨ੍ਹਾਂ ਵਿਚ 33 ਪੀ. ਸੀ. ਆਰ. ਸਿਟੀ ਇਲਾਕੇ ਵਿਚ ਪੈਟਰੋਲਿੰਗ ਕਰਦੇ ਹਨ, ਜਦੋਂਕਿ 10 ਪੀ. ਸੀ. ਆਰ. ਪੇਂਡੂ ਖੇਤਰਾਂ ਵਿਚ ਆਪਣੀ ਡਿਊਟੀ ਨਿਭਾਉਂਦੇ ਹਨ। ਪੀ. ਸੀ. ਆਰ. ਵਾਹਨ ’ਤੇ ਲਾਏ ਜਾਣ ਵਾਲੇ ਕੈਮਰਿਆਂ ਦੀ ਰਿਕਾਰਡਿੰਗ 2 ਹਫ਼ਤੇ ਤਕ ਸੇਵ ਰਹੇਗੀ, ਜਿਸ ਨਾਲ ਪੁਲਸ ਪੀ. ਸੀ. ਆਰ. ਵਾਹਨਾਂ ਦੀ ਰਿਕਾਰਡਿੰਗ ਨੂੰ ਸੇਵ ਕਰ ਕੇ ਰੱਖ ਸਕੇਗੀ ਅਤੇ ਜ਼ਰੂਰਤ ਪੈਣ ’ਤੇ ਇਨ੍ਹਾਂ ਦੀ ਵਰਤੋਂ ਕਰ ਸਕੇਗੀ।

ਇਹ ਵੀ ਪੜ੍ਹੋ : ਪਾਣੀ ਲਈ ਯੁੱਧ ! ਦੋ ਦੇਸ਼ਾਂ 'ਚ ਛਿੜੀ ਜੰਗ, ਗੋਲ਼ੀਬਾਰੀ ਦੌਰਾਨ 4 ਫ਼ੌਜੀਆਂ ਦੀ ਮੌਤ

ਪਿਛਲੇ ਦਿਨਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਹਾਇਤਾ ਨਾਲ ਪੁਲਸ ਕਈ ਮੁਲਜ਼ਮਾਂ ਨੂੰ ਉਨ੍ਹਾਂ ਦੇ ਅੰਜ਼ਾਮ ਤਕ ਪਹੁੰਚਾਉਣ ਵਿਚ ਕਾਮਯਾਬ ਰਹੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੀ ਜ਼ਿਲ੍ਹੇ ਦੀਆਂ ਸਾਰੀਆਂ ਪੀ. ਸੀ. ਆਰ. ਗੱਡੀਆਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੁਹਿੰਮ ਦੇ ਸ਼ੁਰੂਆਤੀ ਦੌਰ ’ਚ 14 ਤੋਂ 15 ਪੀ. ਸੀ. ਆਰ. ਗੱਡੀਆਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਚੁੱਕੇ ਹਨ, ਜਦੋਂਕਿ ਹੋਰਨਾਂ ’ਤੇ ਅਗਲੇ ਪੜਾਅ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਦਾ ਕੰਮ ਪੂਰਾ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News