ਪੰਜਾਬ ਯੂਨੀਵਰਸਿਟੀ ''ਚ ਨੇਮ ਪਲੇਟਾਂ ''ਤੇ ਮਲੀ ਗਈ ਕਾਲਖ਼, ਪੜ੍ਹੋ ਕਿਉਂ
Tuesday, May 12, 2026 - 04:22 PM (IST)
ਚੰਡੀਗੜ੍ਹ (ਸ਼ੀਨਾ) : ਅੱਜ ਤੋਂ 4 ਦਿਨ ਪਹਿਲਾਂ ਵਿਦਿਆਰਥੀ ਜੱਥੇਬੰਦੀ ਸੱਥ ਵੱਲੋਂ ਪੰਜਾਬ ਯੂਨੀਵਰਸਿਟੀ 'ਚ ਪ੍ਰਸ਼ਾਸਨ ਵੱਲੋਂ ਲਾਈਆਂ ਨਵੀਆਂ ਨੇਮ ਪਲੇਟਾਂ 'ਚ ਪੰਜਾਬੀ ਭਾਸ਼ਾ ਨਾ ਹੋਣ 'ਤੇ ਇਸ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕੀਤਾ ਗਿਆ। ਵਿਦਿਆਰਥੀ ਜੱਥੇਬੰਦੀ ਵਲੋਂ ਇਸ ਮਸਲੇ ਦਾ ਹੱਲ ਕਰਦਿਆਂ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਖਣ ਲਈ 2 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਦੇ ਅੰਦਰ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਇਸ ਦੇ ਚੱਲਦਿਆਂ ਅੱਜ ਵਿਦਿਆਰਥੀ ਜੱਥੇਬੰਦੀ ਸੱਥ ਵੱਲੋਂ ਆਪਣੇ ਕਹੇ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਾਈਆਂ ਨਵੀਆਂ ਨੇਮ ਪਲੇਟਾਂ 'ਤੇ ਕਾਲਖ ਲਾ ਕੇ ਕਾਰਵਾਈ ਕਰਦਿਆਂ ਇਹ ਦਿਖਾ ਦਿੱਤਾ ਹੈ ਕਿ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਨਾਮ 'ਤੇ ਬਣੀ ਇਹ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜੱਥੇਬੰਦੀ ਸੱਥ ਪੰਜਾਬ ਦੀ ਮਾਂ ਬੋਲੀ ਪੰਜਾਬੀ ਨਾਲ ਧੱਕਾ ਨਹੀਂ ਹੋਣ ਦੇਵੇਗੀ।
