ਪੰਜਾਬ ਦੀ ਕੀਤੀ ਗਈ ਲੁੱਟ ਦਾ ਹੋਵੇਗਾ ਹਿਸਾਬ : ਸੁਨੀਲ ਜਾਖੜ
Friday, May 08, 2026 - 07:26 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁਹਾਲੀ ਵਿਖੇ ਈਡੀ ਦੀ ਕਾਰਵਾਈ ਤੋਂ ਬਾਅਦ ਆਪ ਪਾਰਟੀ ਵਿੱਚ ਤਰੇੜਾਂ ਸਪਸ਼ਟ ਹੋ ਗਈਆਂ ਹਨ। ਉਨਾਂ ਨੇ ਤੰਜ ਕਸਦਿਆਂ ਕਿਹਾ ਹੈ ਕਿ ਪਾਰਟੀ ਦੀ ਫੁੱਟ ਅੰਦਰੂਨੀ ਹੈ ਤੇ ਫਿਰ ਜਦੋਂ ਕੋਈ ਪਾਰਟੀ ਛੱਡ ਜਾਂਦਾ ਹੈ ਤਾਂ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸੁਨੇਹੇ ਵਿੱਚ ਸੁਨੀਲ ਜਾਖੜ ਨੇ ਲਿਖਿਆ ਹੈ, "ਈਡੀ ਦੀ ਜਾਂਚ ਤਾਂ ਜਾਰੀ ਹੈ, ਤੇ ਪੜਤਾਲ ਮੁਕੰਮਲ ਹੋਣ 'ਤੇ ਹੀ ਕੋਈ ਅੰਤਮ ਨਿਰਣਾ ਹੋਵੇਗਾ, ਪਰ ਜਿਸ ਤਰਾਂ ਮੋਹਾਲੀ ਵਿਚ ਈਡੀ ਦੇ ਛਾਪਿਆਂ ਦੀ ਖ਼ਬਰ ਸਾਹਮਣੇ ਆਉਣ ਸਾਰ ਹੀ ਕੱਲ ਕਾਹਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ, ਇਸ ਨੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਆਪਸੀ ਸਬੰਧਾਂ ਨੂੰ ਜ਼ਰੂਰ ਉਜਾਗਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਵੈਸੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ "ਗੂੜੇ ਸਬੰਧਾਂ" ਦਾ ਰੂਪ 1 ਮਈ ਦੀ ਕੈਬਨਿਟ ਮੀਟਿੰਗ ਵਿਚ ਵੀ ਵੇਖਣ ਨੁੰ ਮਿਲਿਆ ਸੀ। ਫਿਰ ਬਾਅਦ ਵਿਚ ਮੁੱਖ ਮੰਤਰੀ ਪਾਰਟੀ ਛੱਡਣ ਵਾਲਿਆਂ ਲਈ ਬੀਜੇਪੀ ਨੂੰ ਉਲਾਂਭਾ ਦਿੰਦੇ ਹਨ।" ਸੁਨੀਲ ਜਾਖੜ ਨੇ ਕਿਹਾ ਕਿ ਆਪ ਪਾਰਟੀ ਦੇ ਆਗੂ ਜਿੰਨਾ ਮਰਜ਼ੀ ਇਹ ਦਾਅਵਾ ਕਰ ਲੈਣ ਕਿ ਉਨ੍ਹਾਂ ਦਾ ਰੇਡ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ ਪਰ ਹੁਣ ਤੱਕ ਜੋ ਤੱਥ ਜਨਤਕ ਹੋ ਚੁੱਕੇ ਹਨ ਉਹ ਆਪ ਆਗੂਆਂ ਦੀ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਦਫਤਰ ਦੀ ਵੀ ਉਨਾ ਲੋਕਾਂ ਨਾਲ ਸਾਂਝ ਨੂੰ ਬਾਖੂਬੀ ਬਿਆਨ ਕਰਦੇ ਹਨ। ਉਨਾਂ ਆਖਿਆ ਕਿ ਪੰਜਾਬ ਦੀ ਪਿਛਲੇ ਚਾਰ ਸਾਲਾਂ ਵਿੱਚ ਕੀਤੀ ਗਈ ਲੁੱਟ ਦਾ ਹੁਣ ਪੰਜਾਬ ਹਿਸਾਬ ਮੰਗਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
