ਓਟਾਵਾ 'ਚ ਕੋਰੋਨਾ ਦਾ ਟੁੱਟਾ ਰੁਝਾਨ, ਸਿਰਫ 4 ਮਾਮਲੇ ਹੋਏ ਦਰਜ

08/05/2020 8:24:39 AM

ਓਟਾਵਾ—  ਰੋਜ਼ਾਨਾ ਦੋਹਰੇ ਅੰਕ 'ਚ ਦਰਜ ਹੋਣ ਵਾਲੇ ਮਾਮਲਿਆਂ ਦਾ ਸੋਮਵਾਰ ਨੂੰ ਰਿਕਾਰਡ ਤੋੜਦੇ ਹੋਏ ਓਟਾਵਾ ਨੇ ਸਿਰਫ 4 ਨਵੇਂ ਮਾਮਲੇ ਦਰਜ ਕੀਤੇ ਹਨ।

ਇਸ ਤੋਂ ਪਿਛਲੀ ਵਾਰੇ ਇਕ ਅੰਕ 'ਚ 17 ਜੁਲਾਈ ਨੂੰ ਮਾਮਲੇ ਦਰਜ ਹੋਏ ਸੀ, ਉਦੋਂ ਸਿਰਫ ਸੱਤ ਨਵੇਂ ਕੋਵਿਡ-19 ਦੇ ਮਾਮਲੇ ਆਏ ਸਨ। ਹੁਣ ਤੱਕ ਓਟਾਵਾ 'ਚ ਕੁੱਲ 2,559 ਮਾਮਲੇ ਦਰਜ ਹੋਏ।

ਮੌਜੂਦਾ ਸਮੇਂ ਇੱਥੇ 212 ਸਰਗਮ ਮਾਮਲੇ ਹਨ, ਜਦੋਂ 264 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ, ਹੁਣ ਤੱਕ ਵੱਡੀ ਗਿਣਤੀ 'ਚ 2,083 ਲੋਕ ਇਸ ਤੋਂ ਠੀਕ ਹੋਏ ਹਨ। ਇਸ ਸਮੇਂ ਓਟਾਵਾ 'ਚ 12 ਕੋਰੋਨਾ ਵਾਇਰਸ ਮੀਰਜ਼ ਹਸਪਤਾਲ 'ਚ ਦਾਖ਼ਲ ਹਨ, ਜਿਨ੍ਹਾਂ 'ਚੋਂ 2 ਗੰਭੀਰ ਦੇਖਭਾਲ 'ਚ ਹਨ।

ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ ਮਿਲਾ ਕੇ 216 ਲੋਕ ਹਸਪਤਾਲ 'ਚ ਦਾਖ਼ਲ ਹੋਏ ਹਨ ਤੇ 63 ਆਈ. ਸੀ. ਯੂ. 'ਚ ਰਹਿ ਚੁੱਕੇ ਹਨ। ਗੌਰਤਲਬ ਹੈ ਕਿ ਕੈਨੇਡਾ ਭਰ 'ਚ ਮੌਜੂਦਾ ਸਮੇਂ 6,487 ਸਰਗਰਮ ਮਾਮਲੇ ਹਨ, ਹੁਣ ਤੱਕ 8,947 ਲੋਕ ਵਾਇਰਸ ਕਾਰਨ ਮਰ ਚੁੱਕੇ ਹਨ, ਜਦੋਂ ਕਿ 1,01,597 ਲੋਕ ਠੀਕ ਹੋਏ ਹਨ।


Sanjeev

Content Editor

Related News