ਓਂਟਾਰੀਓ ''ਚ ਮਾਰਚ ਤੋਂ ਪਿੱਛੋਂ ਸਭ ਤੋਂ ਘੱਟ ਕੋਰੋਨਾ ਮਾਮਲੇ ਦਰਜ

08/09/2020 3:16:35 PM

ਟੋਰਾਂਟੋ— ਓਂਟਾਰੀਓ 'ਚ ਸ਼ਨੀਵਾਰ ਨੂੰ 70 ਨਵੇਂ ਮਾਮਲੇ ਆਉਣ ਨਾਲ ਸੂਬੇ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਹੁਣ ਤੱਕ 39,967 ਦਰਜ ਹੋ ਚੁੱਕੀ ਹੈ।


ਇਹ ਲਗਾਤਾਰ 6ਵਾਂ ਦਿਨ ਹੈ, ਜਦੋਂ ਸੂਬੇ 'ਚ 100 ਤੋਂ ਘੱਟ ਕੋਰੋਨਾ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਇਹ 22 ਮਾਰਚ ਨੂੰ ਦਰਜ ਹੋਏ 48 ਮਾਮਲਿਆਂ ਪਿੱਛੋਂ ਸਭ ਤੋਂ ਘੱਟ ਮਾਮਲੇ ਹਨ।

ਨਵੇਂ ਦਰਜ ਹੋਏ ਮਾਮਲਿਆਂ 'ਚੋਂ 13 ਓਟਾਵਾ ਦੇ, 13 ਪੀਲ ਰੀਜ਼ਨ ਅਤੇ 1 ਟੋਰਾਂਟੋ ਤੋਂ ਹੈ। ਉੱਥੇ ਹੀ, 107 ਹੋਰ ਲੋਕਾਂ ਦੇ ਠੀਕ ਹੋਣ ਨਾਲ ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਗਈ ਹੈ। ਪਿਛਲੇ ਦਿਨ ਸੂਬੇ ਨੇ 26,000 ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਟੈਸਟ ਕੀਤੇ ਸਨ। ਸ਼ਨੀਵਾਰ ਨੂੰ ਸੂਬੇ 'ਚ 1 ਮੌਤ ਦਰਜ ਹੋਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 2,784 ਹੋ ਗਈ ਹੈ। ਹੁਣ ਹਸਪਤਾਲ 'ਚ ਸਿਰਫ 53 ਮਰੀਜ਼ ਦਾਖ਼ਲ ਹਨ।


Sanjeev

Content Editor

Related News