ਕੈਨੇਡਾ ’ਚ ਦੋਆਬੇ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ’ਤੇ ਕਾਤਲਾਨਾ ਹਮਲਾ
Saturday, May 06, 2023 - 02:42 AM (IST)

ਕਾਲਾ ਸੰਘਿਆਂ (ਨਿੱਝਰ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੀ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਰਹੇ ਉੱਘੇ ਕਬੱਡੀ ਪ੍ਰਮੋਟਰ 57 ਸਾਲਾ ਕਮਲਜੀਤ ਸਿੰਘ ਉਰਫ ਨੀਟੂ ਕੰਗ 'ਤੇ ਕੈਨੇਡਾ 'ਚ ਕਾਤਲਾਨਾ ਹਮਲਾ ਹੋਣ ਕਾਰਨ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ : ਗੱਡੀਆਂ ਖੋਹਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦਾ ਪਰਦਾਫਾਸ਼, 8 ਚੜ੍ਹੇ ਪੁਲਸ ਅੜਿੱਕੇ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਉੱਗੀ (ਨੇੜੇ ਚਿੱਟੀ) ਜ਼ਿਲ੍ਹਾ ਜਲੰਧਰ ਦੇ ਜੰਮਪਲ ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਕਬੱਡੀ ਟੀਮ ਦੇ ਆਪਣੇ ਜ਼ਮਾਨੇ ’ਚ ਕਪਤਾਨ ਰਹੇ ਨੀਟੂ ਕੰਗ 'ਤੇ ਕੈਨੇਡਾ ਦੀ ਧਰਤੀ ’ਤੇ ਕਥਿਤ ਜਾਨਲੇਵਾ ਹਮਲਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਦੇ 2 ਗੋਲ਼ੀਆਂ ਲੱਗਣ ਦੀ ਸੂਚਨਾ ਮਿਲ ਰਹੀ ਹੈ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਉੱਥੋਂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।