ਓਟਾਵਾ ''ਚ ਇਕ ਗੁੰਮਸ਼ੁਦਾ ਪਿੱਛੋਂ ਹੁਣ ਮਾਂਟਰੀਅਲ ''ਚ ਕੁੜੀ ਲਾਪਤਾ

8/3/2020 5:02:39 PM

ਮਾਂਟਰੀਅਲ— ਕੈਨੇਡਾ 'ਚ ਗੁੰਮਸ਼ੁਦਗੀ ਦੇ ਹਾਲ ਹੀ ਦੇ ਦਿਨਾਂ 'ਚ ਕਈ ਮਾਮਲੇ ਸਾਹਮਣੇ ਆਏ ਹਨ। ਹਾਲ ਹੀ 'ਚ ਓਟਾਵਾ 'ਚ ਇਕ 15 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਖ਼ਬਰ ਪਿੱਛੋਂ ਹੁਣ ਮਾਂਟਰੀਅਲ 'ਚ ਵੀ ਇਕ 20 ਸਾਲਾ ਕੁੜੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਾਂਟਰੀਅਲ ਪੁਲਸ ਇਸ ਦੀ ਭਾਲ 'ਚ ਜੁਟ ਗਈ ਹੈ।

ਮਾਰੀਆ ਬੋਸੇਰੋਵ 28 ਜੁਲਾਈ ਤੋਂ ਲਾਪਤਾ ਹੈ। ਪੁਲਸ ਮੁਤਬਾਕ, ਉਸ ਨੂੰ ਆਖਰੀ ਵਾਰ ਸ਼ਹਿਰ ਦੇ ਸੈਂਟਰ-ਸਾਊਥ ਬੋਰੋ 'ਚ ਉਸ ਦੇ ਘਰ ਦੇ ਨੇੜੇ ਦੇਖਿਆ ਗਿਆ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਉਹ ਪੈਦਲ ਸੀ ਅਤੇ ਉਨ੍ਹਾਂ ਨੂੰ ਉਸ ਦੀ ਸੁਰੱਖਿਆ ਦੀ ਚਿੰਤਾ ਹੈ। ਪੁਲਸ ਨੂੰ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਮਾਰੀਆ ਬੋਸੇਰੋਵ ਦਾ ਰੰਗ ਗੋਰਾ, ਕੱਦ 5 ਫੁੱਟ 1 ਇੰਚ ਅਤੇ ਭਾਰ 110 ਪੌਂਡ ਹੈ। ਇਸ ਤੋਂ ਇਲਾਵਾ ਅੱਖਾਂ ਅਤੇ ਵਾਲ ਭੂਰੇ ਹਨ। ਉਹ ਫ੍ਰੈਂਚ ਅਤੇ ਰੂਸੀ ਭਾਸ਼ਾ ਬੋਲਦੀ ਹੈ।

ਬੋਸਰੋਵ ਨੂੰ ਆਖਰੀ ਵਾਰ ਟਰੈਕਸੂਟ ਸਟਾਈਲ ਵ੍ਹਾਈਟ ਜੈਕਟ ਤੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਅਤੇ ਗੂੜ੍ਹੇ ਰੰਗ ਦੇ ਬੈਗ ਨਾਲ ਦੇਖਿਆ ਗਿਆ ਸੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 27 ਜੁਲਾਈ ਨੂੰ ਓਟਾਵਾ 'ਚ 15 ਸਾਲਾ ਜੋਰਡਿਨ ਮੂਰ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ।


Sanjeev

Content Editor Sanjeev