ਗੁੱਡ ਨਿਊਜ਼ : B.C. ''ਚ ਖੁੱਲ੍ਹਣਗੇ ਸਿਨੇਪਲੈਕਸ ਥੀਏਟਰ, ਇੰਨੀ ਹੋਵੇਗੀ ਟਿਕਟ

Wednesday, Jul 01, 2020 - 11:03 PM (IST)

ਗੁੱਡ ਨਿਊਜ਼ : B.C. ''ਚ ਖੁੱਲ੍ਹਣਗੇ ਸਿਨੇਪਲੈਕਸ ਥੀਏਟਰ, ਇੰਨੀ ਹੋਵੇਗੀ ਟਿਕਟ

ਵਿਕਟੋਰੀਆ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਸਿਨੇਪਲੈਕਸ ਥੀਏਟਰ ਇਸ ਸ਼ੁੱਕਰਵਾਰ ਨੂੰ 5 ਡਾਲਰ ਦੀ ਵਿਸ਼ੇਸ਼ ਟਿਕਟ ਨਾਲ ਮੁੜ ਖੁੱਲ੍ਹਣ ਜਾ ਰਹੇ ਹਨ।

ਸਿਨੇਪਲੈਕਸ ਨੇ ਇਸ ਹਫਤੇ ਦੇ ਸ਼ੁਰੂ 'ਚ ਐਲਾਨ ਕੀਤਾ ਸੀ ਕਿ ਇਕਨੋਮੀ ਦੁਬਾਰਾ ਖੁੱਲ੍ਹਣ ਦੀ ਯੋਜਨਾ ਦੇ ਹਿੱਸੇ ਵਜੋਂ 8 ਸਿਨੇਮਾਘਰ ਹਫ਼ਤੇ ਦੇ ਅੰਤ 'ਚ ਦੁਬਾਰਾ ਖੋਲ੍ਹਣ ਲਈ ਫੈਸਲਾ ਕੀਤਾ ਗਿਆ ਹੈ।

ਸਿਨੇਪਲੈਕਸ ਦੇ ਬੀ. ਸੀ. 'ਚ 16 ਹੋਰ ਥੀਏਟਰ ਹਨ, ਜੋ ਜੁਲਾਈ ਦੇ ਅਖੀਰ 'ਚ ਦੁਬਾਰਾ ਖੁੱਲ੍ਹਣਗੇ। ਸਾਰੇ ਸਿਨੇਮਾਘਰ ਸੁਰੱਖਿਆ ਅਤੇ ਸਾਫ-ਸਫਾਈ ਦੇ ਉਪਾਵਾਂ ਨਾਲ ਖੁੱਲ੍ਹਣਗੇ। ਲੋਕਾਂ ਦੀ ਇਕ-ਦੂਜੇ ਤੋਂ ਦੂਰੀ ਬਣਾਈ ਰੱਖਣ ਲਈ ਫੁਲ ਸੀਟਾਂ ਲਈ ਟਿਕਟਾਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ।
ਸ਼ੁੱਕਰਵਾਰ ਨੂੰ ਜੋ ਸਿਨੇਮਾਘਰ ਦੁਬਾਰਾ ਖੁੱਲ੍ਹਣਗੇ ਉਨ੍ਹਾਂ 'ਚ- ਸਿਨੇਪਲੈਕਸ ਸਿਨੇਮਾਸ ਮੈਟਰੋਪੋਲਿਸ, ਬਰਨਬੀ, ਸਿਨੇਪਲੈਕਸ ਸਿਨੇਮਜ਼ ਓਰਚਰਡ ਪਲਾਜ਼ਾ, ਕੈਲੋਵਨਾ, ਸਿਨੇਪਲੈਕਸ ਸਿਨੇਮਜ਼ ਲੈਂਗਲੀ, ਗਲੈਕਸੀ ਸਿਨੇਮਾ ਨੈਨੈਮੋ, ਸਿਲਵਰਸਿਟੀ ਰਿਵਰਪੋਰਟ ਸਿਨੇਮਾ, ਰਿਚਮੰਡ, ਸਿਨੇਪਲੈਕਸ ਸਿਨੇਮਾ ਸਟ੍ਰਾਬੇਰੀ ਹਿੱਲ, ਸਰੀ, ਸਕੋਟੀਆਬੈਂਕ ਥੀਏਟਰ ਵੈਨਕੂਵਰ, ਸਿਲਵਰਸਿਟੀ ਵਿਕਟੋਰੀਆ ਸਿਨੇਮਾ, ਵਿਕਟੋਰੀਆ ਸ਼ਾਮਲ ਹਨ। ਸਿਨੇਮਾਘਰਾਂ 'ਚ ਟਿਕਟ ਸਿਰਫ ਡੈਬਿਟ ਜਾਂ ਕ੍ਰੈਡਿਟ ਨਾਲ ਹੀ ਖਰੀਦੀ ਜਾ ਸਕਦੀ ਹੈ।


author

Sanjeev

Content Editor

Related News