ਵੈਨਕੂਵਰ ਦੇ ਰੋਜਰਸ ਏਰੇਨਾ ’ਚ ਸੋਲਡ ਆਊਟ ਰਿਹਾ ਦਿਲਜੀਤ ਦੋਸਾਂਝ ਦਾ ਸ਼ੋਅ

Monday, Jun 20, 2022 - 11:18 AM (IST)

ਵੈਨਕੂਵਰ ਦੇ ਰੋਜਰਸ ਏਰੇਨਾ ’ਚ ਸੋਲਡ ਆਊਟ ਰਿਹਾ ਦਿਲਜੀਤ ਦੋਸਾਂਝ ਦਾ ਸ਼ੋਅ

ਵੈਨਕੂਵਰ (ਬਿਊਰੋ)– 19 ਜੂਨ ਨੂੰ ਦਿਲਜੀਤ ਦੋਸਾਂਝ ਦਾ ਵੈਨਕੂਵਰ ਦੇ ਰੋਜਰਸ ਏਰੇਨਾ ’ਚ ਸ਼ੋਅ ਸੀ। ਦਿਲਜੀਤ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ਦੇ ਸਿਲਸਿਲੇ ’ਚ ਵੈਨਕੂਵਰ ਦੇ ਰੋਜਰਸ ਏਰੇਨਾ ’ਚ ਸ਼ੋਅ ਲਈ ਆਏ ਸਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ

ਇਥੇ ਦਿਲਜੀਤ ਦਾ ਸ਼ੋਅ ਸੋਲਡ ਆਊਟ ਰਿਹਾ। ਸ਼ੋਅ ਲਗਾਉਣ ਦੀ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਇਕ ਪੋਸਟ ਵੀ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਸੀ, ਜਿਸ ’ਚ ਉਨ੍ਹਾਂ ਲਿਖਿਆ, ‘‘ਵਾਹਿਗੁਰੂ, ਇਕ ਕਲਾਕਾਰ ਦੇ ਤੌਰ ’ਤੇ ਰੋਜਰਸ ਏਰੇਨਾ ’ਚ ਪੇਸ਼ਕਾਰੀ ਦੇਣਾ ਵੀ ਇਕ ਸੁਪਨਾ ਸੀ। ਹਾਲਾਂਕਿ ਇਹ ਸੰਸਾਰ ਇਕ ਸੁਪਨਾ ਹੈ ਤੇ ਅਸੀਂ ਸੁਪਨੇ ’ਚ ਮੇਲਾ ਦੇਖ ਰਹੇ ਹਾਂ ਪਰ ਜਿੰਨਾ ਚਿਰ ਮੇਲੇ ’ਚ ਹਾਂ, ਉਨਾ ਚਿਰ ਹਰ ਮੇਲੇ ਦਾ ਹਰ ਰੰਗ ਮਾਣ ਲਈਏ, ਪਿਆਰ ਵੰਡੀਏ।’’

PunjabKesari

ਦੱਸ ਦੇਈਏ ਕਿ ਦਿਲਜੀਤ ਦਾ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ‘ਸਾ ਰੇ ਗਾ ਮਾ’ ਵਲੋਂ ਕਰਵਾਇਆ ਜਾ ਰਿਹਾ ਹੈ। ਉਥੇ 21 ਜੂਨ ਨੂੰ ਦਿਲਜੀਤ ਦਾ ਸ਼ੋਅ ਕੈਲਗਰੀ, 23 ਜੂਨ ਨੂੰ ਵਿਨੀਪੈੱਗ ਤੇ 25 ਜੂਨ ਨੂੰ ਟੋਰਾਂਟੋ ਵਿਖੇ ਹੋਵੇਗਾ।

PunjabKesari

ਕੈਨੇਡਾ ਤੋਂ ਬਾਅਦ ਦਿਲਜੀਤ ਦੋਸਾਂਝ ਜੁਲਾਈ ’ਚ ਯੂ. ਐੱਸ. ਏ. ’ਚ ਵਰਲਡ ਟੂਰ ਕਰਨਗੇ ਤੇ ਇਸ ਤੋਂ ਬਾਅਦ ਅਗਸਤ ’ਚ ਦਿਲਜੀਤ ਯੂ. ਕੇ. ਵਿਖੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ’ਚ ਪੇਸ਼ਕਾਰੀ ਦੇਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News