ਵੱਡੀ ਖ਼ੁਸ਼ਖ਼ਬਰੀ! ਨਵੇਂ ਸਾਲ ਤੋਂ ਕੈਨੇਡਾ ਹਰ ਸਾਲ ਇੰਨੇ ਲੋਕਾਂ ਨੂੰ ਸੱਦੇਗਾ ਪੱਕੇ

Wednesday, Nov 04, 2020 - 02:19 PM (IST)

ਓਟਾਵਾ— ਕੈਨੇਡਾ ਸਰਕਾਰ ਨੇ ਆਰਥਿਕ ਸੁਧਾਰ ਅਤੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਦੇਸ਼ 'ਚ ਇਮੀਗ੍ਰੇਸ਼ਨ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ।


ਪਿਛਲੇ ਹਫ਼ਤੇ ਸਰਕਾਰ ਵੱਲੋਂ ਐਲਾਨ 2021-2023 ਇਮੀਗ੍ਰੇਸ਼ਨ ਪਲਾਨ ਤਹਿਤ ਕੈਨੇਡਾ ਹਰ ਸਾਲ 4,00,000 ਤੋਂ ਵੱਧ ਲੋਕਾਂ ਨੂੰ ਪੱਕੇ ਨਿਵਾਸੀ ਬਣਾਏਗਾ। ਇਸ 'ਚ 60 ਫੀਸਦੀ ਨਵੇਂ ਦਾਖ਼ਲੇ ਆਰਥਿਕ ਸ਼੍ਰੇਣੀ ਤੋਂ ਹੋਣਗੇ, ਯਾਨੀ ਜੋ ਕੈਨੇਡਾ 'ਚ ਰੋਜ਼ਗਾਰ ਪੈਦਾ ਕਰਨ ਦਾ ਰੁਤਬਾ ਰੱਖਦੇ ਹਨ।
 

ਇਹ ਵੀ ਪੜ੍ਹੋ- ਨਿਊਯਾਰਕ ਸਣੇ ਇੱਥੋਂ ਜਿੱਤੇ ਬਾਈਡੇਨ, ਟਰੰਪ ਮਹੱਤਵਪੂਰਣ ਸੂਬਿਆਂ 'ਚ ਅੱਗੇ

ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਈ. ਐੱਲ. ਮੈਂਡੇਸਿਨੋ ਨੇ ਕਿਹਾ ਕਿ ਇਮੀਗ੍ਰੇਸ਼ਨ ਨਾ ਸਾਨੂੰ ਸਿਰਫ ਮਹਾਮਾਰੀ ਕਾਰਨ ਹੋਏ ਨੁਕਸਾਨ 'ਚੋਂ ਬਾਹਰ ਨਿਕਲਣ ਲਈ ਮਦਦ ਕਰੇਗਾ ਸਗੋਂ ਛੋਟੀ ਮਿਆਦ 'ਚ ਆਰਥਿਕ ਸੁਧਾਰ ਤੇ ਲੰਮੇ ਸਮੇਂ ਦੇ ਆਰਥਿਕ ਵਿਕਾਸ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਜ਼ਰੀਏ ਨਾ ਸਿਰਫ ਹੁਨਰ ਪ੍ਰਾਪਤ ਹੋਵੇਗਾ ਸਗੋਂ ਇਕਨੋਮਿਕ ਕਲਾਸ ਜ਼ਰੀਏ ਆਉਣ ਵਾਲੇ ਖ਼ੁਦ ਵੀ ਕਾਰੋਬਾਰ ਸ਼ੁਰੂ ਕਰਕੇ ਨੌਕਰੀਆਂ ਦੀ ਘਾਟ ਨੂੰ ਦੂਰ ਕਰਨਗੇ ਅਤੇ ਕੈਨੇਡਾ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਬਣਨ 'ਚ ਸਹਾਇਤਾ ਮਿਲੇਗੀ।

ਨਵੀਂ ਇਮੀਗ੍ਰੇਸ਼ਨ ਪਾਲਿਸੀ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਜ਼ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਸਟਾਰਟ-ਅਪ ਵੀਜ਼ਾ ਅਤੇ ਸੈਲਫ ਇਮਪਲਾਇਡ ਪਰਸਨ ਪ੍ਰੋਗਰਾਮ ਤਹਿਤ ਵਧੇਰੇ ਲੋਕਾਂ ਨੂੰ ਲਿਆਉਣ 'ਤੇ ਕੇਂਦਰਤ ਹੋਵੇਗੀ। 2021-2023 ਇਮੀਗ੍ਰੇਸ਼ਨ ਯੋਜਨਾ ਤਹਿਤ ਕੈਨੇਡਾ 2021 'ਚ 4,01,000, ਸਾਲ 2022 'ਚ 4,11,000 ਅਤੇ 2023 'ਚ 4,21,000 ਸਥਾਈ ਵਸਨੀਕਾਂ ਲਈ ਦਰਵਾਜ਼ੇ ਖੋਲ੍ਹੇਗਾ, ਜਦੋਂ ਕਿ ਇਸ ਤੋਂ ਪਹਿਲਾਂ 2021 'ਚ 3,51,000 ਅਤੇ 2022 'ਚ 3,61,000 ਦਾ ਟੀਚਾ ਮਿੱਥਿਆ ਗਿਆ ਸੀ ਪਰ ਹੁਣ ਨਵੀਂ ਯੋਜਨਾ ਤਹਿਤ ਕੈਨੇਡਾ ਨੇ ਟੀਚਾ ਵਧਾ ਦਿੱਤਾ ਹੈ।


Sanjeev

Content Editor

Related News