ਬ੍ਰਿਟਿਸ਼ ਕੋਲੰਬੀਆ 'ਚ 6 ਹੋਰ ਮੌਤਾਂ, ਕੀ ਇਹ ਪ੍ਰਦਰਸ਼ਨ ਬਣ ਰਹੇ ਖਤਰਾ?

07/07/2020 3:37:57 PM

ਵਿਕਟੋਰੀਆ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ 6 ਹੋਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਗਈ ਹੈ। ਇਸ 'ਚੋਂ ਪੰਜ ਮਾਮਲੇ ਬੀਤੇ 24 ਘੰਟੇ ਦੇ ਅਤੇ 1 ਮਾਮਲਾ ਉਸ ਤੋਂ ਪਿਛਲੇ ਦਿਨ ਦਾ ਹੈ।

ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਕਿ ਸ਼ੁੱਕਰਵਾਰ ਤੋਂ 31 ਹੋਰ ਨਵੇਂ ਮਾਮਲੇ ਦਰਜ ਹੋਏ ਹਨ, ਜਿਸ ਨਾਲ ਸੂਬੇ 'ਚ ਕੁੱਲ ਗਿਣਤੀ 2,978 'ਤੇ ਪਹੁੰਚ ਗਈ ਹੈ। ਉੱਥੇ ਹੀ, ਬੀ. ਸੀ. 'ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਕੁੱਲ 183 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਸੂਬੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ, 4 ਮੌਤਾਂ ਵੈਨਕੂਵਰ 'ਚ ਹੋਈਆਂ ਹਨ, ਜਦੋਂ ਬਾਕੀ ਫਰੈਜ਼ਰ ਹੈਲਥ ਇਲਾਕੇ ਨਾਲ ਸੰਬੰਧਤ ਹਨ।

ਫਿਲਹਾਲ ਬੀ. ਸੀ. 'ਚ ਕੋਰੋਨਾ ਵਾਇਰਸ ਦੇ 166 ਸਰਗਰਮ ਮਾਮਲੇ ਬਣੇ ਹੋਏ ਹਨ। 16 ਵਿਅਕਤੀ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ। ਹੁਣ ਤੱਕ ਬੀ. ਸੀ. 'ਚ ਕੁੱਲ 2,629 ਲੋਕ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋਏ ਹਨ।

'ਬਲੈਕ ਲਿਵਜ਼ ਮੈਟਰਸ' ਪ੍ਰਦਰਸ਼ਨ-
ਸੂਬਾਈ ਸਿਹਤ ਅਧਿਕਾਰੀ ਨੇ ਕਿਹਾ ਕਿ ਪਿਛਲੇ ਮਹੀਨੇ ਸੂਬੇ ਭਰ 'ਚ 'ਬਲੈਕ ਲਿਵਜ਼ ਮੈਟਰਸ' ਪ੍ਰਦਰਸ਼ਨਾਂ 'ਚ ਵੱਡੇ ਇਕੱਠਾਂ ਨਾਲ ਸੰਬੰਧ ਲੋਕਾਂ 'ਚ ਕੋਰੋਨਾ ਵਾਇਰਸ ਨਾਲ ਜੁੜਿਆ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹੈਨਰੀ ਨੇ ਕਿਹਾ, “ਅਸੀਂ ਬੀ. ਸੀ. 'ਚ ਹਰ ਇਕ ਮਾਮਲਾ ਦੇਖ ਰਹੇ ਹਾਂ, ਜਿਵੇਂ ਕਿ ਤੁਸੀਂ ਜਾਣਦੇ ਹੋ ਅਤੇ ਇਸ ਸਮੇਂ ਸਾਡੇ ਕੋਲ ਅਜਿਹਾ ਕੋਈ ਮਾਮਲਾ ਨਹੀਂ ਹੈ ਜੋ ਵਿਰੋਧ ਪ੍ਰਦਰਸ਼ਨਾਂ ਨਾਲ ਜੁੜਿਆ ਹੋਇਆ ਹੋਵੇ।'' ਬੀ. ਸੀ. ਦੇ ਜ਼ਿਆਦਾਤਰ ਮਾਮਲੇ ਲੋਅਰ ਮੇਨਲੈਂਡ 'ਚ ਪਾਏ ਗਏ ਹਨ। ਫਰੇਜ਼ਰ ਹੈਲਥ ਖੇਤਰ 'ਚ 1,570 ਮਾਮਲੇ ਦਰਜ ਕੀਤੇ ਗਏ ਹਨ ਅਤੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਵੈਨਕੂਵਰ ਕੋਸਟਲ ਹੈਲਥ ਖੇਤਰ 'ਚ 1,008 ਮਾਮਲੇ ਸਾਹਮਣੇ ਆਏ ਹਨ।


Sanjeev

Content Editor

Related News