ਜ਼ਾਇਡਸ ਕੈਡਿਲਾ ਫੇਜ-3 ''ਚ 30,000 ਕੋਰੋਨਾ ਮਰੀਜ਼ਾਂ ''ਤੇ ਕਰੇਗੀ ਟੈਸਟ
Saturday, Nov 07, 2020 - 06:43 PM (IST)
ਨਵੀਂ ਦਿੱਲੀ— ਜ਼ਾਇਡਸ ਕੈਡਿਲਾ ਤੀਜੇ ਦੌਰ ਲਈ ਜਲਦ ਹੀ ਤਕਰੀਬਨ 30,000 ਲੋਕਾਂ 'ਤੇ ਆਪਣੇ ਕੋਵਿਡ-19 ਟੀਕਾ ਕੈਂਡੀਡੇਟਸ ZyCoV-D ਦਾ ਪ੍ਰੀਖਣ ਕਰਨ ਜਾ ਰਹੀ ਹੈ। ਇਹ ਦਸੰਬਰ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਕੰਪਨੀ ਫੇਜ਼-2 'ਚ 1,000 ਲੋਕਾਂ 'ਤੇ ਇਸ ਦਾ ਪ੍ਰੀਖਣ ਕਰ ਚੁੱਕੀ ਹੈ ਅਤੇ ਅਗਲੇ ਮਹੀਨੇ ਭਾਰਤ ਦੇ ਦਵਾ ਰੈਗੂਲੇਟਰ ਕੋਲ ਇਸ ਦਾ ਡਾਟਾ ਜਮ੍ਹਾ ਕਰਾਉਣ ਵਾਲੀ ਹੈ।
ਇਕ ਰਿਪੋਰਟ 'ਚ ਜਾਣਕਾਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਦੇ ਸ਼ੁਰੂਆਤੀ ਨਤੀਜੇ ਇਹ ਦਰਸਾਉਂਦੇ ਹਨ ਕਿ ਇਹ ਸੁਰੱਖਿਅਤ ਟੀਕਾ ਹੈ ਕਿਉਂਕਿ ਹੁਣ ਤੱਕ ਇਸ ਸਬੰਧੀ ਕੋਈ ਚਿੰਤਾ ਨਹੀਂ ਵੇਖੀ ਗਈ ਹੈ। ਉਨ੍ਹਾਂ 'ਚੋਂ ਇਕ ਨੇ ਕਿਹਾ ਕਿ ਸੰਕੇਤ ਸੁਰੱਖਿਅਤ ਹਨ ਅਤੇ ਟਰਾਇਲ ਕੰਟਰੋਲ 'ਚ ਹੈ।
ਡਬਲਿਊ. ਐੱਚ. ਓ. ਦੇ ਦਸਤਾਵੇਜ਼ਾਂ ਮੁਤਾਬਕ, ਭਾਰਤੀ ਕੰਪਨੀਆਂ ਭਾਰਤ ਬਾਇਓਟੈੱਕ ਅਤੇ ਸੀਰਮ ਇੰਸਟੀਚਿਊਟ ਵੱਲੋਂ ਵਿਕਸਤ ਕੀਤੇ ਜਾ ਰਹੇ ਦੂਜੇ ਦੋਵੇਂ ਸੰਭਾਵੀ ਕੈਂਡੀਡੇਟਸ ਦੋ ਖੁਰਾਕਾਂ ਵਾਲੇ ਟੀਕੇ ਹਨ, ਜਦੋਂ ਕਿ ਜ਼ਾਇਡਸ ਕੈਡਿਲਾ ਦਾ ਕੈਂਡੀਡੇਟਸ ਤਿੰਨ ਖੁਰਾਕਾਂ ਵਾਲਾ ਹੋਵੇਗਾ। ਜ਼ਾਇਡਸ ਨੂੰ ਉਮੀਦ ਹੈ ਕਿ ਅੰਤਿਮ ਪੜਾਅ-3 ਦੇ ਅੰਕੜੇ ਮਾਰਚ-ਅਪ੍ਰੈਲ 2021 ਤੱਕ ਇਕੱਠੇ ਹੋ ਜਾਣਗੇ।
ਇਹ ਵੀ ਪੜ੍ਹੋ- ਟਰੇਨਾਂ ਭੇਜਣ ਲਈ ਤਿਆਰ ਸੁਰੱਖਿਆ ਦੀ ਗਾਰੰਟੀ ਦੇਵੇ ਪੰਜਾਬ ਸਰਕਾਰ : ਗੋਇਲ