ਜ਼ੁਕਰਬਰਗ ਵੇਚੇਗਾ ਫੇਸਬੁੱਕ 'ਚ ਕੁਝ ਹਿੱਸੇਦਾਰੀ, ਸਮਾਜਿਕ ਕੰਮਾਂ 'ਚ ਲਗਾਵੇਗਾ ਪੈਸਾ
Monday, Sep 25, 2017 - 12:51 AM (IST)
ਵਾਸ਼ਿੰਗਟਨ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸਮਾਜਿਕ ਕੰਮਾਂ ਲਈ ਕੰਪਨੀ 'ਚ ਆਪਣੀ ਕੁਝ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾਈ ਹੈ। ਇਕਵਿਟੀ ਵੇਚਕੇ ਜ਼ੁਕਰਬਰਗ ਲਗਭਗ 12 ਅਰਬ ਡਾਲਰ (ਲਗਭਗ 77,800 ਕਰੋੜ ਰੁਪਏ) ਇੱਕਠੇ ਕਰੇਗਾ। ਇਸ ਰਾਸ਼ੀ ਦੀ ਵਰਤੋਂ ਸਿਹਤ ਅਤੇ ਸਿੱਖਿਆ ਦੇ ਖੇਤਰਾਂ 'ਚ ਸਮਾਜਿਕ ਕੰਮਾਂ ਲਈ ਕੀਤੀ ਜਾਵੇਗੀ।
ਜ਼ੁਕਰਬਰਗ ਨੇ ਦੱੱਸਿਆ ਕਿ ਉਹ ਅਗਲੇ 18 ਮਹੀਨਿਆਂ ਦੇ ਅੰਦਰ 3.5 ਕਰੋੜ ਤੋਂ 7.5 ਕਰੋੜ ਦੇ ਵਿਚਾਲੇ ਸ਼ੇਅਰ ਵੇਚੇਗਾ। ਸ਼ੇਅਰਾਂ ਦੀ ਵਰਤਮਾਨ ਕੀਮਤ ਦੇ ਹਿਸਾਬ ਨਾਲ ਇਸ ਤੋਂ 12 ਅਰਬ ਡਾਲਰ ਤਕ ਮਿਲ ਸਕਦੇ ਹਨ। ਬੀਤੇ ਡੇਢ ਸਾਲ 'ਚ ਕੰਪਨੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਇਸ ਦੇ ਸ਼ੇਅਰਾਂ ਦੀ ਕੀਮਤ ਇਨੀ ਹੋ ਗਈ ਹੈ ਕਿ ਇਸ ਦਾ ਥੋੜਾ ਹਿੱਸਾ ਵੇਚ ਕੇ ਮੈਂ ਅਗਲੇ 20 ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤਕ ਸਮਾਜ ਸੇਵਾ ਦੇ ਕੰਮ ਕਰ ਸਕਦਾ ਹਾਂ।
ਇਨੀ ਹਿੱਸੇਦਾਰੀ ਵੇਚਣ ਨਾਲ ਕੰਪਨੀ 'ਚ ਮੇਰੇ ਵੋਟਿੰਗ ਅਧਿਕਾਰੀ 'ਤੇ ਵੀ ਕੋਈ ਅਸਰ ਨਹੀਂ ਪਵੇਗਾ। ਜ਼ੁਕਰਬਰਗ ਨੇ ਡੇਢ ਸਾਲ ਪਹਿਲਾਂ ਆਪਣੀ ਪਹਿਲੀ ਬੇਟੀ ਦੇ ਜਨਮ ਤੋਂ ਬਾਅਦ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਪ੍ਰਿਸ਼ਿਲਾ ਚਾਨ ਆਪਣੀ 99 ਫੀਸਦੀ ਹਿੱਸੇਦਾਰੀ ਚਾਨ-ਜ਼ੁਕਰਬਰਗ
ਇਹ ਕੰਪਨੀ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਵਰਗੇ ਮਸਲਿਆਂ 'ਤੇ ਪੈਸਾ ਲਗਾਵੇਗੀ। ਜ਼ੁਕਰਬਰਗ ਨੇ ਸਪੱਸ਼ਟ ਕੀਤਾ ਸੀ ਕਿ ਇਹ ਸੰਸਥਾ ਵਰਗਾ ਨਹੀਂ ਹੋਵੇਗਾ, ਪਰ ਕਾਫੀ ਹੱਦ ਤਕ ਉਂਝ ਹੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਤੇ ਪ੍ਰਿਸ਼ਿਲਾ ਨੂੰ ਲੱਗਦਾ ਹੈ ਕਿ ਹਰ ਬੱਚੇ ਦੇ ਇਲਾਜ ਅਤੇ ਹਰ ਵਿਦਿਆਰਥੀ ਨੂੰ ਸਿੱਖਿਆ ਵਰਗੇ ਸੰਸਾਰਿਕ ਮੁੱਦਿਆ 'ਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ। ਇਸ ਦੇ ਪ੍ਰਦੀ ਸਾਡੀ ਜ਼ਿੰਮੇਦਾਰੀ ਬਣਦੀ ਹੈ। ਮਾਰਕ 2 ਬੇਟੀਆਂ ਦੇ ਪਿਤਾ ਹਨ। ਉਨ੍ਹਾਂ ਦੀ ਪਹਿਲੀ ਬੇਟੀ ਮੈਕਸ ਦਾ ਜਨਮ ਦਸੰਬਰ, 2015 'ਚ ਹੋਇਆ ਸੀ। ਇਸ ਸਾਲ ਅਗਸਤ 'ਚ ਉਨ੍ਹਾਂ ਦੀ ਦੂਜੀ ਬੇਟੀ ਅਗਸਤ ਦਾ ਜਨਮ ਹੋਇਆ।
