ਰੈਸਤਰਾਵਾਂ ਦੇ ਨਾਲ ਵਧੀ ਜ਼ੋਮੈਟੋ ਦੀ ਖਿੱਚੋਤਾਨ

09/22/2019 9:29:58 AM

ਨਵੀਂ ਦਿੱਲੀ—ਖਾਣ-ਪੀਣ ਸੰਬੰਧੀ ਆਨਲਾਨੀਨ ਸੇਵਾਵਾਂ ਦੇਣ ਵਾਲੀ ਕੰਪਨੀ ਜ਼ੋਮੈਟੋ ਅਤੇ ਰੈਸਤਰਾਂ ਦੇ ਸੰਗਠਨ ਨੈਸ਼ਨਲ ਰੈਸਤਰਾਂ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਦੇ ਵਿਚਕਾਰ ਖਿੱਚੋਤਾਨ ਵਧਦੀ ਜਾ ਰਹੀ ਹੈ। ਜ਼ੋਮੈਟੋ ਨੇ 'ਗੋਲਡ' ਸ਼੍ਰੇਣੀ ਦੇ ਉਪਭੋਗਤਾਵਾਂ ਨੂੰ ਹੁਣ ਇਸ ਮੈਂਬਰਤਾਂ ਦਾ ਲਾਭ ਖਾਣੇ ਦੀ ਡਿਲਿਵਰੀ 'ਤੇ ਵੀ ਦੇਣ ਦੀ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਹੈ। ਐੱਨ.ਆਰ.ਏ.ਆਈ. ਨੇ ਜ਼ੋਮੈਟੋ ਦੇ ਇਕ ਕਦਮ ਦੀ ਆਲੋਚਨਾ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪਹਿਲਾਂ ਜ਼ੋਮੈਟੋ ਗੋਲਡ ਪੇਸ਼ਕਸ਼ ਦਾ ਲਾਭ ਰੈਸਤਰਾਂ 'ਚ ਜਾ ਕੇ ਖਾਣੇ 'ਤੇ ਹੀ ਮਿਲਦਾ ਸੀ। ਉਸ ਨੇ ਕਿਹਾ ਕਿ ਡਿਲਿਵਰੀ 'ਤੇ ਇਸ ਦਾ ਲਾਭ 16 ਸ਼ਹਿਰਾਂ 'ਚ ਮਿਲਣ ਲੱਗਿਆ ਹੈ ਅਤੇ ਅਗਲੇ ਹਫਤੇ ਇਸ ਨੂੰ 25 ਹੋਰ ਸ਼ਹਿਰਾਂ 'ਚ ਸ਼ੁਰੂ 'ਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਐੱਨ.ਆਰ.ਏ.ਆਈ. ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਜ਼ੋਮੈਟੋ ਵਲੋਂ ਆਪਣੇ ਫਲੈਗਸ਼ਿਪ ਪ੍ਰੋਗਰਾਮ ਨੂੰ ਬਚਾਏ ਰੱਖਣ ਦੀ ਕੋਸ਼ਿਸ਼ ਹੈ। ਉਸ ਨੇ ਕਿਹਾ ਕਿ ਇਸ ਪੇਸ਼ਕਸ਼ ਦੇ ਤਹਿਤ ਦਿੱਤੀ ਜਾਣ ਵਾਲੀ ਛੋਟ ਦਾ ਬੋਝ ਸਿਰਫ ਅਤੇ ਸਿਰਫ ਹਿੱਸੇਦਾਰੀ ਰੈਸਤਰਾਂ ਨੂੰ ਚੁੱਕਣਾ ਪੈਂਦਾ ਹੈ। ਹਾਲਾਂਕਿ ਜ਼ੋਮੈਟੋ ਡਿਲਿਵਰੀ ਸੀ.ਈ.ਓ. ਮੋਹਿਤ ਗੁਪਤਾ ਨੇ ਕਿਹਾ ਕਿ 41 ਸ਼ਹਿਰਾਂ 'ਚ 13 ਹਜ਼ਾਰ ਤੋਂ ਜ਼ਿਆਦਾ ਸਥਾਪਨਾਵਾਂ ਦੇ ਨਾਲ ਜ਼ੋਮੈਟੋ ਗੋਲਡ ਦੇ ਤਹਿਤ ਡਿਲਿਵਰੀ ਨਾਲ ਗੋਲਡ ਮੈਂਬਰਾਂ ਦੇ ਲਈ ਵਧੀਆ ਵਿਕਲਪ ਉਪਲੱਬਧ ਹੋਣਗੇ। ਇਸ ਨਾਲ ਗੋਲਡ ਯੋਜਨਾ 'ਚ ਸ਼ਾਮਲ ਰੈਸਤਰਾਂ ਲਈ ਵੀ ਕਾਰੋਬਾਰ ਵਧਣ ਦੀ ਉਮੀਦ ਹੈ।


Aarti dhillon

Content Editor

Related News